ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦੱਸੋ ਜੀ ਤੁਸੀਂ ਕੀ ਸੋਚੀ।
ਅੰਬਰੋਂ ਡਿੱਗਦੀ ਬਿਜਲੀ ਨੋਚੀ।
ਫੜਕੇ ਕਿੰਜ ਗ਼ਜ਼ਲ ਵਿਚ ਪਾਈ,
ਦੱਸ ਦਿਉ ਮਨਜਿੰਦਰ, ਲੋਚੀ।

ਖੜਸੁੱਕ ਬਿਰਖ, ਉਦਾਸ ਖੜ੍ਹੇ ਨੇ।
ਬਿਲਕੁਲ ਸਾਡੇ ਪਾਸ ਖੜ੍ਹੇ ਨੇ।
ਬਿਨ ਬੋਲਣ ਤੋਂ ਕਹਿਣ ਬੜਾ ਕੁਝ,
ਦਿਲ ਵਿਚ ਲੈ ਇਤਿਹਾਸ ਖੜ੍ਹੇ ਨੇ।

ਕਲਮ ਵੀ ਪਹਿਲਾਂ ਸੀਸ ਕਟਾਵੇ।
ਮਗਰੋਂ ਗੂੜ੍ਹੇ ਅੱਖਰ ਪਾਵੇ।
ਇਸ ਦਾ ਧਰਮ ਪੂਰਨੇ ਪਾਉਣਾ,
ਜੇ ਚਾਹੇ ਤਾਂ ਯੁਗ ਪਲਟਾਵੇ।

ਸੰਧੂਰਦਾਨੀ / 68