ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੰਡੇ ਅਤੇ ਫੁੱਲ ਹਮੇਸ਼ਾਂ ਨਾਲ ਨਾਲ ਤੁਰਦੇ ਨੇ।
'ਕਠੇ ਬਹਿ ਕੇ ਖਿੜਦੇ, ਰਲ ਮਿਲ ਝੂਰਦੇ ਨੇ।
ਬੰਦਾ ਹੀ ਇਕੱਲਾ, ਜਿਹੜਾ ਰੱਬ ਬਣ ਬੈਠਦਾ,
ਇਨ੍ਹਾਂ ਦੇ ਸੰਜੋਗ, ਖੇੜੇ ਲਿਖੇ ਹੋਏ ਧੁਰਦੇ ਨੇ।
ਸੱਜਣਾਂ ਤੋਂ ਬਿਨ, ਸਾਡੇ ਦਿਲ ਵਿਚ ਕਿਹੜਾ ਆਉਂਦਾ ਏ।
ਬਿਨ ਆਏ ਤੋਂ ਕਿਹੜਾ ਰੂਹ ਵਿਚ, ਖੌਰੂ ਪਾਉਂਦਾਏ।
ਬੰਦ ਬੂਹੇ ਦਾ ਕੂੜ ਬਹਾਨਾ ਏਥੇ ਨਹੀਂ ਚੱਲਣਾ,
ਝੁੱਗੀਆਂ ਨੂੰ ਦਰਵਾਜ਼ੇ ਦੱਸੋ ਕਿਹੜਾ ਲਾਉਂਦਾ ਏ?
ਅੱਧੀ ਰਾਤੀਂ ਮਨ ਦਾ ਮੋਰ ਨਚਾਇਆ ਨਾ ਕਰ ਤੂੰ
ਜੇ ਨਹੀਂ ਮਿਲਣਾ, ਸੁਪਨੇ ਵਿਚ ਵੀ ਆਇਆ ਨਾ ਕਰ ਤੂੰ।
ਨੀਂਦ ਚੁਰਾ ਕੇ ਲੈ ਜਾਂਦੀ ਏ, ਮੁੜ ਕੇ ਆਉਂਦੀ ਨਹੀਂ,
ਜ਼ਖ਼ਮ ਪੁਰਾਣੇ ਏਦਾਂ ਰੋਜ਼ ਜਗਾਇਆ ਨਾ ਕਰ ਤੂੰ।
ਸੰਧੂਰਦਾਨੀ / 69