ਇਹ ਵਰਕਾ ਤਸਦੀਕ ਕੀਤਾ ਗਿਆ ਏ
ਵੇਖ ਫੁੱਲ ਵੀ ਖਲੋਤੇ ਅੱਜ ਬੰਨ੍ਹ ਕੇ ਕਤਾਰ।
ਸਾਡੀ ਧਰਤੀ-ਮਾਂ ਬੈਠੀ ਜੀਕੂੰ ਕਰਕੇ ਸ਼ਿੰਗਾਰ।
ਚਲੋ ਏਸ ਨੂੰ ਮੁਹੱਬਤਾਂ ਦਾ ਖਾਦ, ਪਾਣੀ ਪਾਉ,
ਆਊ ਸਾਡੇ ਘਰ ਏਸ ਤਰ੍ਹਾਂ ਮਹਿਕਦੀ ਬਹਾਰ।
ਬੰਦਾ ਹੈਂ ਤਾਂ ਬੰਦਿਆਂ ਵਾਂਗੂੰ ਬੋਲਿਆ ਕਰ।
ਸੱਜਣਾਂ ਨਾਲ ਤੂੰ ਦਿਲ ਦੀ ਘੁੰਡੀ ਖੋਲ੍ਹਿਆ ਕਰ।
ਚੁੱਪ ਰਹਿ ਕੇ ਪਥਰਾ ਜਾਵੇਗਾ, ਸਮਝੀਂ ਤੂੰ,
ਦਿਲ ਮਾਸੂਮ ਪਰਿੰਦਾ, ਇੰਜ ਨਾ ਰੋਲਿਆ ਕਰ।
ਰੱਬ ਦੀਆਂ ਧੀਆਂ ਦੋਵੇਂ ਸੁਰ-ਸ਼ਹਿਜ਼ਾਦੀਆਂ।
ਹਿਰਦੇ ਸਰੂਪ ਲਤਾ, ਆਸ਼ਾ ਪਰੀਜ਼ਾਦੀਆਂ।
ਸੁਰ ਤੇ ਅਲਾਪ ਜਿਵੇਂ ਕਾਇਨਾਤ ਬੋਲਦੀ,
ਅੰਬਰੀਂ ਆਵਾਜ਼ ਝੂੰਮੇਂ, ਮਹਿਕਦੀਆਂ ਵਾਦੀਆਂ।
ਸੰਧੂਰਦਾਨੀ / 77