ਇਹ ਵਰਕਾ ਤਸਦੀਕ ਕੀਤਾ ਗਿਆ ਏ
ਰੱਬ ਦੀ ਸਾਂਭ ਅਮਾਨਤ ਰੱਖੋ।
ਆਪਣੇ ਬਾਲ ਸਲਾਮਤ ਰੱਖੋ।
ਰੋਗ-ਮੁਕਤ ਬਾਲਾਂ ਨੂੰ ਕਰ ਕੇ,
ਕੋਹਾਂ ਦੂਰ ਬਲਾਮਤ ਰੱਖੋ।
ਮਿੱਤਰਾ ਪਿਆਰਿਆ, ਤੂੰ ਦੱਸ ਕਿੱਥੇ ਚਲਿਆ।
ਪੈਰਾਂ ਵਿਚ ਕਾਹਲ, ਮੱਥਾ ਫ਼ਿਕਰਾਂ ਨੇ ਮੱਲਿਆ।
ਇਹੋ ਜਹੇ ਮਾਹੌਲ ਵਿਚ, ਕੱਲਿਆਂ ਨਹੀਂ ਤੁਰੀਦਾ,
ਸੱਜਣਾਂ ਨੇ ਹੋਰ ਕਿਹੜੇ ਕੰਮ ਆਉਣਾ ਝੂਲਿਆ।
ਕੁੱਲ ਧਰਤੀ ਦੀਆਂ ਜੀਵਣ ਮਾਵਾਂ!
ਠੰਢੀਆਂ ਠਾਰ ਸੰਘਣੀਆਂ ਛਾਵਾਂ।
ਰਹਿਣ ਸਲਾਮਤ ਧਰਤੀ, ਧੀਆਂ,
ਦੋਹਾਂ ਤੋਂ ਬਲਿਹਾਰੇ ਜਾਵਾਂ।
ਸੰਧੂਰਦਾਨੀ / 78