ਇਹ ਵਰਕਾ ਤਸਦੀਕ ਕੀਤਾ ਗਿਆ ਏ
ਇਸ ਪੁਸਤਕ ਦੇ ਅੰਦਰ ਕੀਹ ਹੈ?
ਪੜਨੋਂ ਡਰਦਾ ਹਰ ਇਕ ਜੀਅ ਹੈ।
ਮਨ ਦਾ ਸ਼ੀਸ਼ਾ, ਮੈਂ ਕਿਉਂ ਵੇਖਾਂ?
ਅਸਲੀ ਵਿਚੋਂ ਗੱਲ ਇਹ ਹੀ ਹੈ।
ਝੁੱਲ ਓਏ ਤਿਰੰਗਿਆ! ਤੂੰ ਝੁੱਲ ਓਏ ਤਿਰੰਗਿਆ!
ਅਸਾਂ ਤੈਨੂੰ ਖੂਨ ਦਿੱਤਾ, ਜਦੋਂ ਵੀ ਤੂੰ ਮੰਗਿਆ।
ਪੁੱਛ ਕਦੇ ਦਿੱਲੀ ਦਿਆਂ ਤਾਜਰਾਂ ਨੂੰ ਪੁੱਛ ਤੂੰ,
ਕਿਹੜੇ ਦੋਸ਼ ਬਦਲੇ ਹੈ, ਸੂਲ਼ੀ ਇਨ੍ਹਾਂ ਟੰਗਿਆ।
ਧੁੱਪਾਂ ਦਾ ਉਦਾਸ ਰੰਗ ਸ਼ਾਮ-ਰੰਗਾ ਹੋ ਗਿਆ।
ਪਰ ਜੀਅ ਦੁਪਹਿਰੇ ਮੇਰਾ ਸਾਰਾ ਖ਼ੂਨ ਹੋ ਗਿਆ।
ਰਾਤ ਦੇ ਉਨੀਂਦਰੇ ਨੇ ਜਾਨ ਸੂਲ਼ੀ ਟੰਗ'ਤੀ,
ਚੰਗਾ ਹੋਇਆ ਮੇਲ ਤਾਂ ਸਵੇਰ ਨਾਲ ਹੋ ਗਿਆ।
ਸੰਧੂਰਦਾਨੀ / 90