ਇਹ ਵਰਕਾ ਤਸਦੀਕ ਕੀਤਾ ਗਿਆ ਏ
ਮੇਰੀ ਹੈ ਸਲਾਮ ਸੂਹੀ ਸੱਜਰੀ ਸਵੇਰ ਨੂੰ।
ਸੂਰਜੇ ਦੀ ਟਿੱਕੀ ਵੇਖ ਫ਼ੈਲ ਗਈ ਚੁਫ਼ੇਰ ਨੂੰ।
ਆਓ! ਏਸ ਧਰਤੀ ਨੂੰ ਸਾਂਭੀਏ ਸਵਾਰੀਏ,
ਨਾਲ ਹੀ ਮੁਕਾਈਏ ਆਪਾਂ ਮਨਾਂ ਦੇ ਹਨ੍ਹੇਰ ਨੂੰ।
ਅੱਜ ਦਾ ਦਿਵਸ ਮੁਬਾਰਕ ਹੋਵੇ ਪਰ ਜੇ ਦੁੱਖੜੇ ਮੁੱਕਣ।
ਜਗੇ ਬਨੇਰਾ, ਚੜ੍ਹੇ ਸਵੇਰਾ, ਨੇਰ੍ਹੇ ਤੰਬੂ ਚੁੱਕਣ।
ਧਰਮੀ ਪੁੱਤਰ ਸਿਰ ਜੋੜਨ ਤੇ ਜਬਰ-ਖਿਲਾਫ਼ ਦਹਾੜਨ,
ਮਿਥਣ ਨਿਸ਼ਾਨਾ ਲੋਕ-ਮੁਕਤੀਆਂ, ਇਸ ਤੋਂ ਕਦੇ ਨਾ ਉੱਕਣ।
ਪੋਹੂਵਿੰਡ ਵਿਚ ਮਾਘ ਮਹੀਨੇ ਧਰਤੀ ਸੂਰਜ ਜਾਇਆ।
ਜ਼ੋਰ ਜ਼ੁਲਮ ਦੇ ਅੱਗੇ ਕਿਸ ਨੇ, ਸਿਦਕੀ ਮੱਥਾ ਲਾਇਆ।
ਅੱਜ ਦਾ ਦਿਵਸ ਮੁਬਾਰਕ ਬਾਬਾ ਦੀਪ ਸਿੰਘ ਜੀ ਸਦਕੇ,
ਸੀਸ ਤਲੀ 'ਤੇ ਧਰਕੇ ਜਿਸ ਨੇ ਵਾਹ ਖੰਡਾ ਖੜਕਾਇਆ।
ਸੰਧੂਰਦਾਨੀ / 98