ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਚਣ ਅਤੇ ਸਮਝਣ ਦੀ ਹੈ । ਸਾਹਿਤ ਅਤੇ ਜ਼ਿੰਦਗੀ ਦਾ ਰਿਸ਼ਤਾ ਇਕਹਿਰਾ ਨਹੀਂ, ਦੁਵੱਲਾ ਹੁੰਦਾ ਹੈ । ਇਹ ਇਕ ਦੂਜੇ ਨੂੰ ਆਪਣੇ ਕਲਾਵੇ ਵਿਚ ਲੈਂਦੇ ਹੋਏ ਇਕ ਦੂਜੇ ਉਤੇ ਟਿੱਪਣੀ ਕਰਦੇ ਹਨ । ਲੋੜ ਦੋਹਾਂ ਦੇ ਮੰਤਵ ਨੂੰ ਸਮਝ ਕੇ ਮੇਲਣ ਦੀ ਹੁੰਦੀ ਹੈ । ਇਸੇ ਤੋਂ ਹੀ ਫਿਰ ਸਾਹਿਤ ਦੀ ਸੁੰਦਰਤਾ ਉਜਾਗਰ ਹੁੰਦੀ ਹੈ; ਇਸੇ ਤੋਂ ਹੀ ਜ਼ਿੰਦਗੀ ਦੇ ਰਹੱਸ ਦਾ ਪਤਾ ਲੱਗਦਾ ਹੈ। ਜੇ ਇਹ ਮੰਤਕ ਮੇਲ ਨਾ ਖਾਣ ਤਾਂ ਨਾ ਸਾਹਿਤ ਸੰਦਰ ਹੁੰਦਾ ਹੈ, ਅਤੇ ਨਾ ਹੀ ਜ਼ਿੰਦਗੀ ਉਹ ਹੁੰਦੀ ਹੈ, ਜੋ ਇਹ ਪੇਸ਼ ਕਰਦਾ ਹੈ । ਇਸ ਸੂਰਤੇ ਵਿਚ ਸਾਹਿਤ ਦੀ ਦਿੱਸਦੀ ਸੁੰਦਰਤਾ ਇਕ ਭਰਮ-ਜਾਲ ਹੁੰਦੀ ਹੈ, ਜਿਹੜੀ ਜ਼ਿੰਦਗੀ ਦੇ ਰਹੱਸ ਨੂੰ ਖੋਲ੍ਹਣ ਦੀ ਥਾਂ ਇਸ ਨੂੰ ਧੁੰਦਲਾ ਬਣਾਉਂਦੀ ਹੈ । ਇਸ ਤਰ੍ਹਾਂ ਵਿਅਕਤੀਗਤ ਲਾਗਤ ਜਾਂ ਲਗਾਵ ਆਲੋਚਨਾ ਦੀ ਪ੍ਰੇਰਨਾ ਨਹੀਂ' ਬਣਦੇ । ਆਲੋਚਨਾ ਦੇ ਕੇਂਦਰ ਵਿਚ ਵਿਅਕਤੀ ਨਹੀਂ, ਸਗੋਂ ਉਸ ਦੀ ਰਚਨਾ ਅਤੇ ਰਚਨਾ ਦਾ ਸਮਾਜਕ ਸੰਦਰਭ ਆ ਜਾਂਦੇ ਹਨ । ਵਿਧੀ ਦੇ ਪੱਖੋਂ ਹੀ ਇਕ ਹੋਰ ਗੱਲ ਵਲ ਧਿਆਨ ਦੁਆਉਣਾ ਵੀ ਜ਼ਰੂਰੀ ਹੈ । ਰਚਨਾਤਮਕ ਸਾਹਿਤ ਬਾਰੇ ਤਾਂ ਅਸੀਂ ਜਾਣਦੇ ਹਾਂ ਕਿ ਉਸ ਦੇ ਦਿੱਸਦੇ ਪਾਠ ਹੇਠਾਂ ਇਕ ਲੁਕਵਾਂ ਪਾਠ ਵੀ ਹੁੰਦਾ ਹੈ । ਪਰ ਆਲੋਚਨਾ-ਸਾਹਿਤ ਬਾਰੇ ਇਹ ਨਿਖੇੜ ਅਜੇ ਬਹੁ ਤਾਂ ਦੇਖਣ ਵਿਚ ਨਹੀਂ ਆਉਂਦਾ। ਹੱਥਲੇ ਲੇਖਾਂ ਵਿਚ ਇਹ ਨਖੇੜ ਵੀ ਇਹਨਾਂ ਨੂੰ ਪੂਰੀ ਤਰਾਂ ਸਮਝਣ ਲਈ ਜ਼ਰੂਰੀ ਹੋਵੇਗਾ । ਉਦਾਹਰਣ ਵਜੋਂ, ਜੇ ਪਹਿਲੇ ਲੇਖ ਵਿੱਚ ਕੇਵਲ ਇਕ ਆਲੋਚਕ ਦਾ ਹੀ ਨਾਮ ਲਿਆ ਗਿਆ ਹੈ, ਜਦ ਕਿ ਬਾਕੀ ਸਭ ਕੁਝ ਧਾਰਾਵਾਂ ਦੇ ਰੂਪ ਵਿਚ ਦੇਖਿਆ ਗਿਆ ਹੈ, ਤਾਂ ਇਸ ਦਾ ਜ਼ਰੂਰ ਆਪਣਾ ਕੋਈ ਅਰਥ ਹੋਵੇਗਾ, ਜਿਸ ਨੂੰ ਸਮਝਣਾ ਜ਼ਰੂਰੀ ਹੈ । ਵਾਰਤਕ ਵਿਚ ਵੀ ਹਰ ਸ਼ਬਦ ਅਤੇ ਵਾਕ ਦਾ ਮੁੱਲ ਅਤੇ ਅਰਥ ਉਥ ਦੇ ਅੰਦਰਲੀ ਬਣਤਰ ਦੇ ਸੰਦਰਭ ਵਿਚ ਹੀ ਹੁੰਦਾ ਹੈ, ਜਿਸ ਵਿਚ ਇਕ ਤਨਾਸਬ ਜ਼ਰੂਰੀ ਹੁੰਦੀ ਹੈ । ਅਸੀਂ ਇੱਕੋ ਥਾਂ ਹੀ ਗੁਰੂ ਨਾਨਕ ਨੂੰ ਵੀ ਮਹਾਨ ਅਤੇ ਭਾਈ ਵੀਰ ਸਿੰਘ ਨੂੰ ਵੀ ਮਹਾਨ ਨਹੀਂ ਕਹਿ ਸਕਦੇ । ਇਹਨਾਂ ਲੋਖਾਂ ਦਾ ਪਹਿਲਾ ਖੇਤਰ ਸਾਹਿਲੋਚਨਾ ਹੈ । ਪਰ ਇਹਨਾਂ ਵਿਚੋਂ ਹਜਸ਼ਾਸਤਰ, ਸਭਿਆਚਾਰਕ ਇਤਿਹਾਸ, ਸਮਾਜਕ ਵਿਕਾਸ ਆਦਿ ਬਾਰੇ ਵੀ ਕੁਝ ਧਾਰਨਾਵਾਂ ਉਭਰਦੀਆਂ ਦੱਸਣਗੀਆਂ, ਜਿਨ੍ਹਾਂ ਤੋਂ ਬਿਨਾਂ ਸਾਹਿਤਾਲੋਚਨਾ ਦਾ ਗੁਜ਼ਾਰਾ ਨਹੀਂ । ਅਖ਼ੀਰ ਵਿਚ, ਇਸ ਸੰਗ੍ਰਹਿ ਦੇ ਸਰਲੇਖ ਬਾਰੇ, ਜੋ ਕਿ ਏਨਾ ਵੱਖਵਾਦੀ ਨਹੀਂ, ਚਿੰਨਾ ਭਵਿੱਖ-ਵਾਚੀ ਹੈ, ਅਤੇ ਇਸ ਸੰਬਾਦ ਦੇ ਜਾਰੀ ਰਹਿਣ ਦੀ ਆਸ ਦੁਆਉਂਦਾ ਹੈ । (ਡਾ:) ਗੁਰਬਖ਼ਸ਼ ਸਿੰਘ ਫ਼ਰੈਂਕ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ! 10-10-1994