ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸਾਹਿਤਕ ਕਿਰਤ ਹੋਣ ਦੇ ਖ਼ਾਨੇ ਵਿਚੋਂ ਕੱਢ ਦੇਈਏ ? ਜੇ ਅਸੀਂ ਇਸ ਕਹਾਣੀ ਦੇ ਵਸਤੂ ਦਾ ਵਿਸ਼ਲੇਸ਼ਣ ਕਰਨ ਤੋਂ ਬਿਨਾਂ ਉਪਰੋਕਤ ਸਵਾਲ ਦਾ ਜਵਾਬ 'ਹਾਂ' ਵਿਚ ਦੇ ਦੇਂਦੇ ਹਾਂ ਤਾਂ ਅਸੀਂ ਆਪਣੇ ਸਿਧਾਂਤ ਅਤੇ ਦ੍ਰਿਸ਼ਟੀਕੋਨ ਸੰਬੰਧੀ ਵੀ ਉਹੀ ਉਤਸ਼ਾਹ ਦਿਖਾ ਰਹੇ ਹੋਵਾਂਗੇ, ਜਿਹੜਾ ਉਤਸ਼ਾਹ ਦਿਖਾਉਣ ਕਰਕੇ ਅਸੀਂ ਇਸ ਰਚਨਾ ਨੂੰ ਕਲਾ ਦੇ ਖ਼ਾਨੇ ਵਿਚੋਂ ਛੇਕ ਰਹੇ ਹਾਂ । | ਵਸਤੂ ਦਾ ਵਿਸ਼ਲੇਸ਼ਣ ਆਲੋਚਨਾ ਦੇ ਹਰ ਨਿਰਣੇ ਦਾ ਆਧਾਰ ਹੋਣਾ ਚਾਹੀਦਾ ਹੈ ਅਤੇ ਇਸ ਗੱਲ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਰਚਨਾ ਦੇ ਉੱਪਰ ਤੁਰਦਾ ਵਿਸ਼ਾ ਅਕਸਰ ਰਚਨਾ ਦੇ ਵਸਤ ਦੀ ਪਛਾਣ ਦੇ ਰਾਹ ਵਿਚ ਰੁਕਾਵਟ ਬਣਦਾ ਹੈ । | ਉਪਰੋਕਤ ਕਹਾਣੀ ਦੇ ਥਾਵਾਂ ਉਤੇ ਵਾਪਰ ਰਹੀ ਹੈ : ਇਕ, ਨਾਇਕ ਦੇ ਆਲੇਦੁਆਲੇ, ਸਿੱਧੀ ਉਸ ਨਾਲ; ਦੁਜੇ, ਉਸ ਤੋਂ ਕੁਝ ਹਟ ਕੇ ਪਰ ਉਸ ਦੀਆਂ ਗੁਣਇੰਦਰਿਆਂ ਦੀ ਵਿੱਥ ਦੇ ਅੰਦਰ ਅੰਦਰ, ਜਿਸ ਕਰ ਕੇ ਉਹ 'ਸਿੱਧੀ ਘਟਨਾ ਵਿਚ ਲੀਨ ਹੋਇਆ ਹੋਇਆ ਵੀ 'ਕੁਝ ਹਟ ਕੇ ਵਾਪਰ ਰਹੀ' ਘਟਨਾ ਤੋਂ ਚੇਤੰਨ ਰਹਿ ਰਿਹਾ ਹੈ । ਹੁਣ, ਜੇ ਅਸੀਂ ਲੇਖਕ ਮਗਰ ਚਲੀਏ ਤਾਂ ਸਾਨੂੰ ਕਹਾਣੀ ਦੀ ਸਾਰੀ ਵਸਤੂ ਸਿਰਭਾਰ ਖੜੀ ਦਿਸਦੀ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਗੱਡੀ ਵਿਚ ਮਿਲੇ ਵਿਅਕਤੀ ਨਾਲ ਨਾਇਕ ਨੇ ਬਚਪਨ ਬਿਤਾਇਆ ਹੈ । ਤਾਂ ਵੀ ਉਹ ਨਾਇਕ ਨੂੰ ਯਾਦ ਦੇ ਪਟ 'ਤੇ ਕਿਤੇ ਦਿਖਾਈ ਨਹੀਂ ਦੇਂਦਾ। ਇਹ ਯਾਦ-ਸ਼ਕਤੀ ਦੀ ਉਕਾਈ ਹੈ, ਜੋ ਕਿ ਨਿਰੋਲ ਸਰੀਰਕਭੌਤਕ ਉਕਾਈ ਹੈ । ਇਤਫ਼ਾਕੇਨ ਉਕਾਈ ਦੇ ਅਧਾਰ ਉਤੇ ਕੋਈ ਵੀ ਸਚਾਈ ਸਿੱਧ ਨਹੀਂ ਕੀਤੀ ਜਾ ਸਕਦੀ । ਹਕੀਕਤ ਕੀ ਹੈ ? ਸਾਰੀ ਕਹਾਣੀ ਵਿਚ ਬਿਆਨ ਕੀਤਾ ਗਿਆ ਵਸਤੁ ਏਨਾ ਬਲਵਾਨ ਹੈ ਕਿ ਨਾਇਕ ਇਸ ਦੇ ਪ੍ਰਭਾਵ ਹੇਠ ਆਪਣੀ ਹਸਤੀ ਦੀਆਂ ਧੁਰ ਡੂੰਘਾਣਾਂ ਤਕ ਝੂਣਿਆ ਜਾਂਦਾ ਹੈ । (ਉਹ ਆਦਮੀ ਜਿਹੜਾ ਸਵੇਰ ਤੋਂ ਮੇਰੀ ਜ਼ਿੰਦਗੀ ਵਿਚ ਇੰਜੇ ਬੇਤੁਕੱਲਫ਼ ਨਾਲ ਵੜ ਆਇਆ ਸੀ...... ਇਕ ਆਦਮੀ ਜਿਹੜਾ ਕੁਝ ਘੰਟਿਆਂ ਵਿਚ ਮੇਰੇ 'ਤੇ ਇਤਨੀ ਮੁਹੱਬਤ ਤੇ ਇਤਨੇ ਪੈਸੇ ਲੁਟਾ ਕੇ ਚਲਾ ਗਿਆ ਸੀ। ਇਸ ਸ਼ਕਤੀਸ਼ਾਲੀ ਤਜਰਬੇ ਦੇ ਰੂਬਰੂ ਉਸ ਨੂੰ ਉਸ ਦਾ ਨਾਂ ਵੀ ਯਾਦ ਨਹੀਂ ਆਉਂਦਾ, ਉਹ ਉਸ ਨੂੰ 'ਪਛਾਣ ਤਕ ਨਹੀਂ ਸਕਦਾ’ | ਇਹ ਅਵਸਥਾ ਉਸ ਲਈ ਇਕ ਭਾਵਕ ਸੰਕਟ ਪੈਦਾ ਕਰ ਰਹੀ ਹੈ ਜਿਸ ਸੰਕਟ ਦੀ ਸਥਿਤੀ ਵਿਚ ਉਹ 'ਪਾਣੀ ਪਾਣੀ ਹੋ ਰਿਹਾ ਹੈ, 'ਸ਼ਰਮਿੰਦਗੀ ਨਾਲ ਪਸੀਨ-ਪਸੀਨਾ ਹੋ ਰਿਹਾ ਹੈ । ਜਿਵੇਂ ਕਿ ਜ਼ਿੰਦਗੀ ਵਿਚ ਹੁੰਦਾ ਹੈ, ਸੰਕਟ ਵਿਚ ਫਸਿਆ ਮਨੁੱਖ 'ਸੁਝਾਅ' ਵਲ ਤੀਬਰ ਰੁਚੀ ਰੱਖਦਾ ਹੈ, ਜੇ ਇਹ ਸੁਝਾਅ ਸੰਕਟ ਵਿਚੋਂ ਨਿਕਲਣ ਦਾ ਅਤੇ ਖੁੱਸ ਰਿਹਾ ਸਵੈ-ਵਿਸ਼ਵਾਸ ਬਹਾਲ ਕਰਨ ਦਾ ਯਕੀਨ ਦੁਆ ਰਿਹਾ ਹੋਵੇ ਭਾਵੇਂ ਕਿੰਨਾ ਵੀ ਆਰਜ਼ੀ ਭੌਰ ਉਤੇ ਸਹੀ । ਇਸ ਸਾਧਾਰਨ ਮਨੋ-ਵਿਗਿਆਨਕ ਸਚਾਈ ਨੂੰ ਦੁੱਗਲ ਨੇ ਸਿਰਫ਼ 96