ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਥੇ ਹੀ ਨਹੀਂ, ਸਗੋਂ ਕਈ ਕਹਾਣੀਆਂ ਵਿਚ ਸਮੱਸਿਆ ਦੇ ਸਮਾਧਾਨ ਦਾ ਸਾਧਨ ਬਣਾਇਆ ਹੈ । ਅਸਲ ਵਿਚ ਕਹਾਣੀ ਦਾ ਵਸਤੁ ਪਰ-ਭੌਤਕ, ਪਰਸਰੀਰਕ ਨਿਰਣੇ ਨੂੰ ਸਮਝਣ ਲਈ ਦਲੀਲ ਨਹੀਂ ਬਣਦਾ, ਸਗੋਂ ਨਾਇਕ ਲਈ ਸੰਕਟ ਦੀ ਸਥਿਤੀ ਵਿਚੋਂ ਨਿਕਲਣ ਦਾ ਬਹਾਨਾ ਬਣਦਾ ਹੈ, ਆਪਣੇ ਸੰਕਟ ਨੂੰ ਸਮਝਣ ਦੀ ਮਜਬੂਰੀ ਤੋਂ ਛੁਟਕਾਰਾ ਦੁਆ ਕੇ । ਸਾਰ ਕਹਾਣੀ ਕਿਸੇ ਪਰਾ-ਭੌਤਕ ਮਸਲੇ ਨੂੰ ਹਲ ਨਹੀਂ ਕਰਦੀ ਸਗੋਂ ਮਨੁੱਖਾ ਕਿਰਤੀ ਉਤੇ ਵੱਖੋ ਵੱਖਰੇ ਨਾਂ ਤੋਂ ਚਾਨਣਾ ਪਾਉਂਦੀ ਹੈ । | ਕਹਾਣੀ ਦੀ ਖੂਬਸੂਰਤੀ ਇਹ ਹੈ ਕਿ ਇਹ ਆਪਣੇ ਵਿਸਥਾਰ ਵਿਚ ਵੀ ਇਸ ਪੱਖ ਮਨੁੱਖੀ ਅਨੁਭਵ ਦੇ ਵੱਖੋ ਵੱਖਰੇ ਪੱਧਰਾਂ ਉਤੇ ਚਾਨਣ ਪਾਉਂਦੀ ਹੈ । 'ਖੁ ਪੁੱਟਣ ਵਾਲੀ ਘਟਨਾ, ਜਦੋਂ ਮੌਲਵੀ ਇਸ ਦੀ ਹਕੀਕਤ ਤੋਂ ਇਨਕਾਰ ਹੋ ਰਿਹਾ ਹੈ ਸ਼ਾਇਦ ਇਸ ਲਈ ਕਿ ਉਹ ਸਰੀਰਕ ਪੱਖ ਇਸ ਅਨੁਭਵ ਦੀ ਅਵਸਥਾ ਤੋਂ ਲੰਘ ਚੁੱਕਾ ਹੈ । (ਜਾਂ ਕਿ ਉਹ ਜਾਣਦਾ ਹੈ ?' ਪਰ ਖਚਰਾ ਹੈ, ਜਿਸ ਲਈ ਉਹ ਹਕੀਕਤ ਮੰਨਣ ਤੋਂ ਇਨਕਾਰੀ ਹੈ ? ਇਕ ਪੱਖ ਇਹ ਵੀ ਹੋ ਸਕਦਾ ਹੈ । ਇਕ ਹੋਰ ਘਟਨਾ ਵਿਚ ਭਾਵਕ ਤੀਖਣਤਾ ਦਾ ਵੇਗ ਗਿਆਨ-ਇੰਦਰਿਆਂ ਨੂੰ ਗੁਮਰਾਹ ਕਰ ਕੇ ਸੱਚ ਨੂੰ ਆਪਣੇ ਮੰਤਵ ਅਨੁਸਾਰ ਢਾਲੇ ਰਿਹਾ ਹੈ । ('ਚਮਾਰੀ' ਤੇ 'ਨਿਆਰੀ ਵਿਚ ਨਿਖੇੜ ਕਰਨ ਦੀ ਅਸਮਰਥਾ । ਭਾਵੇਂ ਚੇਤੰਨ ਖਚਰੇਪਣ ਦੀ ਸੰਭਾਵਨਾ ਨੂੰ ਇਥੇ ਵੀ ਰੱਦ ਨਹੀਂ ਕੀਤਾ ਜਾ ਸਕਦਾ ॥ ਇਸ ਤਰਾਂ ਨਾਲ ਕਹਾਣੀ ਦਾ ਸਾਰਾ ਵਸਤੂ ਹਕੀਕਤ ਨੂੰ ਦੇਖਣ, ਪਛਾਨਣ ਅਤੇ ਸਮਝਣ ਦੇ ਪੜਾਵਾਂ ਵਿਚਲੀ ਵਿਥ ਨੂੰ ਨਿਖੇੜਦਾ ਹੈ । ਪਰ ਇਹ ਵਸਤੂ-ਵੰਡ ਹੈ, ਵਿਸ਼ਾ ਨਹੀਂ। ਵਿਸ਼ੇ ਦੇ ਪੱਖ, ਇਹ ਕਹਾਣੀ ਮਨੁੱਖੀ ਪ੍ਰਕਿਰਤੀ ਵਿਚ ਲੁਕ ਚੰਗਿਆਈ ਦੇ ਹੱਕ ਵਿਚ ਇਕ ਨਗ਼ਮਾ ਹੈ । ਅਤੇ ਨਾਇਕ ਜੇ ਇਸ ਨਗਮੇ ਤੋਂ ਪ੍ਰਭਾਵਤ ਹੁੰਦਾ ਹੋਇਆ ਵੀ ਇਸ ਨੂੰ ਸਮਝ ਨਹੀਂ ਸਕਦਾ ਤਾਂ ਇਸ ਲਈ ਕਿ ਉਹ ਇਸ ਨੂੰ ਸਿਰਫ਼ 'ਮੁਹੱਬਤ' ਦੇ ਸ਼ਬਦਾਂ ਵਿਚ ਹੀ ਨਹੀਂ, 'ਪੈਸੇ' ਦੇ ਅਰਥਾਂ ਵਿਚ ਵੀ ਦੇਖ ਰਿਹਾ ਹੈ । fਥੇ ਹੀ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਦੁੱਗਲ ਦੀਆਂ ਕਹਾਣੀਆਂ ਦੇ ਵਸਤ ਦੀ ਪਛਾਣ ਵਿਚ ਉਸ ਦੀ ਕਲਾ ਦੇ ਦੇ ਲੱਛਣਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ । ਇਕ - ਦੁੱਗਲ ਦੇ ਸਿਰਜੇ ਪਾਤਰ-ਬਿੰਬ ਕਦੀ ਵੀ ਇਕਹਿਰੇ ਨਹੀਂ ਹੁੰਦੇ । ਆਪਣੇ ਨਾਂ, ਉਮਰ, ਲਿੰਗ, ਧਰਮ ਆਦਿ ਤੋਂ ਛੁੱਟ ਉਹਨਾਂ ਦੇ ਭਰਮ, ਵਿਸ਼ਵਾਸ, ਵਿਰਸਾ, ਸਾਰੇ ਦਾ ਸਾਰਾ ਮਾਹੌਲ - ਪਿਛਲਾ ਵੀ ਤੇ ਹੁਣ ਦਾ ਵੀ, ਉਹਨਾਂ ਦੇ fਬੰਬ ਵਿਚ ਸਮਾਏ ਹੁੰਦੇ ਹਨ । ਇਸ ਸਭ ਕੁਝ ਵੇਲ ਲੇਖਕ ਸੰਕੇਤ ਵੀ ਕਰਦਾ ਹੈ, ਪਰ ਬੜਾ ਕੁਝ ਇਹਨਾਂ ਸੰਕੇਤਾਂ ਦੇ ਆਧਾਰ ਉਤੇ ਪਾਠਕ ਨੂੰ ਆਪਣੇ ਅਨੁਭਵ ਵਿਚ ਪੂਰਨਾ ਪੈਂਦਾ ਹੈ । ਇਸ ਲਈ ਦੁੱਗਲ ਦੇ ਪਾਤਰ -ਬੰਬਾਂ ਵਿਚ ਸਮਾਏ ਸਮਾਜਿਕ ਅਤੇ ਮਨੋ-ਵਿਗਿਆਨਕ ਬੰਧ ਨੂੰ ਪੂਰੀ ਤਰਾਂ ਉਜਾਗਰ ਕਰਨ ਲਈ ਪਾਠਕ ਦੀ ਰਚਣੇਈ ਸ਼ਮੂਲੀਅਤ ਬੜੀ ਜ਼ਰੂਰ 97