ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/103

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਵਾਜ਼ਾਂ ਕੱਸ ਦਿਆ ਕਰਦੇ ਸਨ ਤੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ।... (ਸਫ਼ਾ 59 - ਦੂਜੀ ਐਡੀਸ਼ਨ, 1966) । ਸ਼ਿਕਾਰ ਪਹਿਲਾਂ ਵੀ ਔਰਤਾਂ ਹੁੰਦੀਆਂ ਸਨ । ਸ਼ਿਕਾਰ ਹੁਣ ਵੀ ਇਕ ਮਾਸੂਮ ਕੁੜੀ ਹੋ ਰਹੀ ਹੈ । ਇਹ ਕਹਾਣੀ ਉਸ ਕੁੜੀ ਦਾ ਦੁਖਾਂਤ ਹੈ ਜਿਹੜੀ ਸਰੀਰਕ ਮੌਤ ਤੋਂ ਨੱਸਦੀ ਹੈ ਅਤੇ ਦਿੱਸਦੀ ਬਜ਼ੁਰਗਾਂ ਦੇ ਲਾਰੇ ਵਿਚ ਆ ਕੇ ਇਖ਼ਲਾਕੀ ਮੌਤ ਸਹੇੜ ਲੈਂਦੀ ਹੈ । ਚਾਨਣੀ ਰਾਤ ਦਾ ਦੁਖਾਂਤ', 'ਅੱਧੀ ਰਾਤ ਕਤਲ", "ਸੱਤ ਦਿਨ ਸਵਰਗ ਵਿਚ, "ਮੈਂ ਢਾ ਨਾਂ ਰਾਜਕਰਨੀ, "ਔਰਤ ਜ਼ਾਤ", "ਖੱਟਾ ਮਿੱਠਾ ਸੁਆਦ', 'ਗ਼ਲਤ ਮਲਤ'; ਹਬੀਬ ਜਾਨ" - ਕੁਝ ਹੋਰ ਕਹਾਣੀਆਂ ਹਨ, ਜਿਨ੍ਹਾਂ ਵਿਚ ਮੁੱਖ ਘਟਨਾ ਦਾ ਸੰਬੰਧ ਸਿੱਧਾ ਜਾਂ ਅਸਿੱਧਾ ਲਿੰਗ-ਸੰਬੰਧਾਂ ਨਾਲ ਹੈ, ਪਰ ਜਿਨ੍ਹਾਂ ਵਿਚ ਦੁੱਗਲ ਕਿਸੇ ਡੂੰਘੇ ਇਖ਼ਲਾਕੀ ਸੰਬਾਦ ਵਿਚ ਜੁੱਟਿਆ ਲੱਗਦਾ ਹੈ । “ਚਾਨਣੀ ਰਾਤ ਦਾ ਦੁਖਾਂਤ' ਅਸਲ ਵਿਚ ਅਜੋੜ ਵਿਆਹ ਦਾ ਦੁਖਾਂਤ ਹੈ । ਨਾਲ ਹੀ ਇਹ ਸਮਾਜਕ ਨਿਯਮਾਂ ਦੇ ਪਾਲਣ ਦਾ ਵੀ ਦੁਖਾਂਤ ਹੈ, ਸਮਾਜਕ ਨਿਯਮਾਂ ਦੇ ਉਲੰਘਣ ਦਾ ਵੀ ਦੁਖਾਂਤ ਹੈ । ਇਸ ਦੁਖਾਂਤ ਵਿਚ ਉਹ ਸਮਾਜਕ ਮੌਕਾ ਹਿੱਸਾ ਪਾ ਰਿਹਾ ਹੈ, ਜਿਸ ਵਿਚ ਉਸ ਧੀ ਦਾ ਵਿਆਹ ਹੈ, ਜਿਹੜੀ ਇੰਨ-ਬੰਨ ਮਾਂ ਵਰਗੀ ਹੈ । ਪੁਰਾਣੀਆਂ ਯਾਦਾਂ, ਬੀਤੇ ਸਾਲ ਅਤੇ ਵਰਤਮਾਨ ਦਸ਼ਾ ਨੂੰ ਇਸ ਦੁਖਾਂਤ ਨੂੰ ਵਰਤਾਉਣ ਵਿਚ ਕੁਦਰਤ ਵੀ ਹਿੱਸਾ ਪਾ ਰਹੀ ਹੈ । ਅਖ਼ੀਰ ਉਤੇ ਲਾਜੋਗੁਆਂਢਣ, ਜੰਮਾਂ ਚੌਕੀਦਾਰ, ਰਤਨਾ ਜ਼ਮੀਦਾਰ ਨਿਰੇ ਜੀਵ-੫ਤਰ ਨਾ ਰਹਿ ਕੇ ਬਿੰਬ ਬਣ ਜਾਂਦੇ ਹਨ ਉਹਨਾਂ ਸਾਰੀਆਂ ਅਦਿਖ ਸਮਾਜਕ ਤਾਕਤਾਂ ਦੇ ਜਿਹੜੀਆਂ ਸਮਾਜ ਵਲੋਂ ਬਣਾਏ ਇਖ਼ਲਾਕੀ ਨਿਯਮਾਂ ਉਤੇ ਪਹਿਰਾ ਦੇਦੀਆਂ ਹਨ, ਜਿਹੜੀਆਂ ਕਦੀ ਨਹੀਂ ਲੈਂਦੀਆਂ। ਅਸਲ ਵਿਚ ਮਾਂ ਦਾ ਦੁਖਾਂਤ ਧੀ ਵਿਚ ਦੁਹਰਾਇਆ ਜਾ ਰਹਾ ਹੈ । ਮਾਂ ਨੇ ਅਜੋੜ ਵਿਆਹ ਕਬੂਲ ਕਰ ਕੇ ਆਤਮਘਾਤ ਕੀਤਾ ਸੀ, ਮਗਰੋਂ ਪਲ ਪਲ ਮਰਨ ਲਈ। ਪਰ ਧੀ ਅੱਗੇ ਹੁਣ ਇਹ ਪਲ ਪਲ ਮਰਨ ਦਾ ਰਾਹ ਵੀ ਨਹੀਂ ਰਿਹਾ। | ਦੁੱਗਲ ਦੀਆਂ ਕਹਾਣੀਆਂ ਵਿਚ ਕਈ ਵਾਰੀ ਦੁਖਾਂਤ ਸਥਾਪਤ ਸਮਾਜਕ ਕਦਰਾਂਕੀਮਤਾਂ ਨੂੰ ਮੰਨਣ ਦੇ ਸਿੱਟੇ ਵਜੋਂ ਵਾਪਰਦਾ ਹੈ, ਕਈ ਵਾਰ ਇਹਨਾਂ ਦੀ ਉਲੰਘਣਾ ਕਰਨ ਦੇ ਸਿੱਟੇ ਵਜੋਂ । ਕਈ ਵਾਰੀ ਦੋਹਾਂ ਤਰ੍ਹਾਂ ਦੇ ਦੁਖਾਂਤੇ ਇੱਕੋ ਵੇਲੇ ਵਾਪਰਦੇ ਹਨ ਅਤੇ ਇਕ ਦੁਖਾਂਤ ਦੁਜੇ ਵਿਚ ਵੀ ਤੀਖਣਤਾ ਲੈ ਆਉਂਦਾ ਹੈ । ਜਿਵੇਂ ਉਪਰੋਕਤ ਕਹਾਣੀ ਵਿਚ ਮਾਲਣ ਦੇ ਰੂਪ ਵਿਚ ਇਹ ਦੁਖਾਂਤੇ ਦੋਵੇਂ ਇੱਕੋ ਥਾਂ ਮਿਲਦੇ ਹਨ । ਪਰ ਜੇ ਨਿਯਮਾਂ ਦੀ ਉਲੰਘਣਾ ਦਾ ਦੁਖਾਂਤ ਨਾ ਵਾਪਰਦਾ ਤਾਂ ਪਾਲਣਾ ਕਰਦਿਆਂ ਪਲ ਪਲ ਮਰਦੇ ਰਹਿਣ ਦਾ ਦੁਖਾਂਤ ਵੀ ਉੱਘੜ ਕੇ ਨਾਂ ਆਉਂਦਾ। ਅੱਧੀ ਰਾਤ ਕਤਲ" ਦੀ ਤਾਈ ਗਣੇਸ਼ੀ ਨੇ ਇਹਨਾਂ ਇਖ਼ਲਾਕੀ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੀ ਜ਼ਿੰਦਗੀ ਦੀ ਆਹੂਤੀ ਹੀ ਨਹੀਂ ਦਿਤੀ, ਸਗੋਂ ਬੁੱਢੇ ਵਾਰੇ 9