ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹਨਾਂ ਉਤੇ ਪਹਿਰਾ ਵੀ ਦੇ ਰਹੀ ਹੈ ! ਆਪਣੀ ਹੀ ਪਾਲੀ-ਪੰਸੀ ਕੁੜੀ ਵਲੋਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਦਾ ਸਦਮਾ ਉਸ ਨੂੰ ਉਸ ਵੇਲੇ ਸਹਿਣਾ ਪੈ ਰਿਹਾ ਹੈ, ਜਦੋਂ ਉਸ ਵਿਚ ਏਨੀ ਤਾਕਤ ਨਹੀਂ। | ਦੁੱਗਲ ਦੀਆਂ ਬਹੁਤੀਆਂ ਕਹਾਣੀਆਂ ਦੇ ਪਾਤਰ ਸਥਾਪਤ ਕਦਰ-ਕੀਮਤਾਂ ਨੂੰ ਵੰਗਾਰਦੇ ਹੋਏ ਦੁਖਾਂਤ ਨੂੰ ਨਹੀਂ ਪੁੱਜਦੇ, ਸਗੋਂ ਸਥਾਪਤ ਕਦਰਾਂ-ਕੀਮਤਾਂ ਨੂੰ ਵੰਗਾਰ ਵਜੋਂ ਲੈਂਦੇ, ਉਹਨਾਂ ਉਤੇ ਪੂਰਿਆਂ ਉਤਰਦਿਆਂ, ਦੁਖਾਂਤ ਨੂੰ ਪੁੱਜਦੇ ਹਨ । ਉੱਪਰ ਵਿਚਾਰੀਆਂ ਜਾ ਚੁੱਕੀਆਂ ਕਹਾਣੀਆਂ ਤੋਂ ਛੁੱਟ 'ਚੰਨਣ ਦੇ ਓਹਲੇ ਕਿਉਂ ਖੜੀ' ਇਸੇ ਤਰੂ' ਦੀ ਇਕ ਪ੍ਰਤਿਨਿਧ ਕਹਾਣੀ ਹੈ । ਇਹ ਵੀ ਯਥਾਰਥ ਦਾ ਬੋਧ ਕਰਾਉਣ ਦਾ ਇਕ ਢੰਗ ਹੈ । ਸਥਾਪਤ ਕਦਰਾਂਕੀਮਤਾਂ ਸਮਾਂ ਵਿਹਾਅ ਚੁੱਕੀਆਂ ਹਨ । ਇਹਨਾਂ ਉਤੇ ਚੱਲਦਿਆਂ ਜੀਵ ਨੂੰ ਸੁਖ ਪ੍ਰਾਪਤ ਨਹੀਂ ਹੁੰਦਾ । ਇਹਨਾਂ ਦੀ ਥਾਂ ਲੈਣ ਵਾਲੀਆਂ ਕਦਰਾਂ-ਕੀਮਤਾਂ ਦੁਖੀ ਹੋ ਰਹੇ ਪਾਤਰਾਂ ਦੇ ਗਿਆਨ ਵਿਚ ਨਹੀਂ । ਜੇ ਕਿਤੇ ਕਿਤੇ ਗਿਆਨ ਵਿਚ ਹਨ ਵੀ ਤਾਂ ਉਹਨਾਂ ਉਪਰ ਚਲਣ ਦੀ ਹਿੰਮਤ ਨਹੀਂ। ਜੇ ਕਿਤੇ ਕੋਈ ਚਲ ਹੀ ਪੈਂਦਾ ਹੈ ਤਾਂ fuਉ-ਦੇ-fuਉਦੇ-ਪਿਉ ਦਾ ਕਰ' ਉਸ ਨੂੰ ਲੈ ਬਹਿੰਦਾ ਹੈ । ਪਸ਼ਤਾਂ ਤੋਂ ਗਾਲਬ ਜ਼ਲੀਆਂ ਆ ਰਹੀਆਂ ਕਦਰਾਂ-ਕੀਮਤਾਂ ਮਨਾਂ ਦੀਆਂ ਧੁਰ ਡੂੰਘਾਣਾਂ ਵਿਚ ਜੜਾਂ ਜਮਾ ਕੇ ਬੈਠੀਆਂ ਹੋਈਆਂ ਹਨ । ਉਥੋਂ ਉਹਨਾਂ ਨੂੰ ਉਖੇੜਨਾ ਕਿਸੇ ਇਕੱਲੇ-ਕਾਰੇ ਦਾ ਕੰਮ ਨਹੀਂ ਹੋ ਸਕਦਾ । ਇਸ ਪਿਛੋਕੜ ਵਿਚ ਸਚਾਈ ਅਤੇ ਚੰਗਿਆਈ ਸਵੈ-ਘਾਤਕ ਹੋ ਨਿਬੜਦੀਆਂ ਹਨ । ਉਹ', “ਗ਼ਲਤ ਮਲਤ, "ਮੈਂ ਦਾ ਨਾਂ ਰਾਜਕਰਨੀ", "ਖੱਟਾ-ਮਿੱਠਾ ਸੁਆਦ, “ਨਿੱਕਾ ਜਿਹਾ ਤਾਜ ਮਹੱਲ" ... ਆਦਿ ) ਸਾਧਾਰਨ ਜੀਵ ਲਈ ਇਹ ਚੰਗਿਆਈ ਚੰਗੀ ਲੱਗਣ ਵਾਲੀ ਵੀ ਹੈ, ਖਿੱਚ ਵੀ ਪਾਉਂਦੀ ਹੈ, ਪਰ ਇਸ ਦੀ ਨੇੜਤਾ ਖਿਝ ਵੀ ਚਾੜ੍ਹਦੀ ਹੈ, ਦਮ ਵੀ ਘਟਦਾ ਹੈ । ਖੱਟਾ-ਮੱਠਾ ਸੁਆਦ ਇਹੋ ਜਿਹੇ ਪਾਤਰਾਂ ਦੀ ਵਧੇਰੇ ਮਨਭਾਉਂਦੀ, ਸਗੋਂ ਆਦਰਸ਼ਕ ਸਥਿਤੀ ਹੈ । "ਇਕ ਵਾਰ ਸਾਫ਼ ਕੀਤਾ, ਕੂੜੇ ਦਾ ਢੇਰ ਫੋਰ ਹੋ ਜਾਵੇਗਾ, ਸ਼ੀਰ] ਆਪਣੇ ਧਿਆਨ ਬੋਲ ਰਹੀ ਸੀ । "ਕੂੜਾ ਬਾਹਰੋ ਥੋੜਾ ਆਂਦਾ ਏ । ਪਹਿਲੇ ਆਪ ਹੀ ਇਹ ਕੜਾ ਕਰਦੇ ਨੇ । ਫਿਰ ਕੂੜੇ ਦੇ ਢੇਰ ਉਤੇ ਖੇਡ ਲੈਂਦੇ ਨੇ (ਸਫ਼ਾ 183} । ਇਹ ਹੈ ਫ਼ਲਸਫ਼ਾ ਇਸ ਤਰ੍ਹਾਂ ਦੇ ਲੋਕਾਂ ਦਾ। ਵੈਸੇ ਇਹ ਬੜਾ ਤੇਰਕਮਈ ਲੱਗਦਾ ਹੈ । ਪਹਿਲੀ ਨਜ਼ਰੇ ਹੋ ਸਕਦਾ ਹੈ ਬਗਾਵਤ ਭਰਿਆ, ਆਧੁਨਿਕ ਵੀ ਲੱਗੇ । ਪਰ ਅਸਲ ਵਿਚ ਇਹ ਅੰਨ-ਜੀਵ-ਵਿਗਿਆਨ ਬਿਰਤੀ ਦਾ ਲਖਾਇਕ ਹੈ, ਜਿਸ ਵਿਚ ਚੇਤਨ ਜੀਵਨ-ਘੋਲ ਦੀ ਥਾਂ ਨਹੀਂ। ਇਸੇ ਲਈ ਇਹ ਚੰਗਿਆਈ ਤੋਂ ਹਦਾ ਹੈ, ਇਸ ਤੋਂ ਨਠਦਾ ਹੈ, ਸਗੋਂ ਇਸ ਨੂੰ ਨੀਵਾਂ ਹੋਇਆ ਦੇਖਣਾ ਚਾਹੁੰਦਾ ਹੈ । ਹਬੀਬ ਜਾਨ’’ ਨੂੰ fਪੁਆਰ ਲਈ ਸਿੱਕ ਦੀ ਰੂਹ ਵਜੋਂ ਵੀ ਦੇਖਿਆ ਜਾ ਸਕਦਾ ਹੈ ਜਿਹੜੀ ਜਦੋਂ ਮੰਜ਼ਲ ਪਾ ਲੈਂਦੀ ਹੈ ਤਾਂ ਮੁੱਕ ਜਾਂਦੀ ਹੈ। ਪਰ ਉਪਰੋਕਤ ਸਾਰੀ ਬਹਿਸ ਦੇ 100