ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/107

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੁੱਗਲ ਦੀ ਕਹਾਣੀ ਕਰਾਮਾਤ ਆਲੋਚਨਾ ਦਾ ਇਕ ਕਰਤੱਵ ਕਲਾ-ਕ੍ਰਿਤ ਵਿਚਲੇ ਸੱਚ ਨਾਲ ਪਾਠਕ ਦੀ ਪਛਾਣ ਕਰਾਉਣਾ ਹੈ । | ਪਰ ਜ਼ਰੂਰੀ ਨਹੀਂ ਕਿ ਕਲਾ-ਕ੍ਰਿਤ ਵਿਚਲਾ ਸੱਚ ਇਸ ਦੀ ਸਤਹ ਵਿਚੋਂ ਝਲਕਾਂ ਮਾਰ ਰਿਹਾ ਹੋਵੇ । ਕਈ ਵਾਰੀ ਬੜੀ ਸਾਧਾਰਣ ਦਿਸਦੀ ਕਲ-ਕ੍ਰਿਤ ਕੋਈ ਬੜੀ ਡੂੰਘੀ ਸਚਾਈ ਲੁਕਾਈ ਬੈਠਾ ਹੁੰਦੀ ਹੈ । ਤੇ ਕਈ ਵਾਰੀ ਕਲਾ-ਕ੍ਰਿਤ ਦਾ ਸਰਲ-ਸਾਧਾਰਣ ਰੂਪ ਵੀ ਇਸ ਦੇ ਡੂੰਘੇ ਸੱਚ ਤਕ ਪਹੁੰਚਣ ਵਿਚ ਵਿਘਣਕਾਰੀ ਹੋ ਜਾਂਦਾ ਹੈ । ਨੁਕਸ ਕਲਕ੍ਰਿਤ ਦਾ ਨਹੀਂ, ਸਾਡੀ ਬੰਧਕ ਬਣਤਰ ਦਾ ਹੁੰਦਾ ਹੈ, ਜਿਹੜੀ ਮਹਾਨਤਾ ਦੇ ਸਰਲਸਾਧਾਰਣ ਰੂਪ ਵਿਚ ਆਉਣ ਨੂੰ ਆਪਣੀ ਹੇਠੀ ਸਮਝ ਲੈਦੀ ਹੈ । ਜਿਵੇਂ ਕਿ ਜੋ ਇਹ ਆਪਣੇ ਮੇਚ ਦੇ ਔਖੇ ਰੂਪ ਵਿਚ ਸਾਹਮਣੇ ਆਉਂਦੀ ਤਾਂ ਅਸੀਂ ਇਸ ਨੂੰ ਸਮਝ ਨਹੀਂ ਸੀ ਸਕਣਾ ! | ਕਲਾ-ਕ੍ਰਿਤ ਦਾ ਵਿਸ਼ਲੇਸ਼ਣ, ਇਸ ਦਾ ਅੰਗ-ਨਿਖੇੜ, ਇਸ ਦੇ ਬਿੰਬਾਂ ਨੂੰ ਵੱਖ ਵੱਖ ਕਰ ਕੇ, ਉਹਨਾਂ ਨੂੰ ਕਲਾ-ਕ੍ਰਿਤ ਦੇ ਮੰਤਕ ਦੀ ਤਰਤੀਬ ਵਿਚੋਂ ਕੱਢ ਕੇ ਜ਼ਿੰਦਗੀ ਦੇ ਮੰਤਕ ਦੀ ਤਰਤੀਬ ਵਿਚ ਰਖਣਾ ਇਸ ਸੱਚ ਤਕ ਪਹੁੰਚਣ ਦਾ ਸਾਧਨ ਹੈ । ਜ਼ਿੰਦਗੀ ਦੇ ਮੰਤਕ ਨਾਲ ਮੇਲ ਖਾਣਾ ਇਸ ਸੱਚ ਦੀ ਪਛਾਣ ਵੀ ਹੈ ਤੇ ਕਸੌਟੀ ਵੀ । ਉਪਰੋਕਤ ਦੀ ਵਿਆਖਿਆ ਲਈ ਅਸੀਂ ਦੁੱਗਲ ਦੀ ਕਹਾਣੀ ਕਰਾਮਾਤ ਲੈ ਸਕਦੇ ਹਾਂ । ਸਰਲ-ਸਾਧਾਰਣ ਰੂਪ ਵਾਲੀ ਇਸ ਕਹਾਣੀ ਵਿਚਲਾ ਸੱਚ ਪੰਜਾਬੀ ਆਲੋਚਕ ਬੁੱਧੀ ਨੂੰ ਝਕਾਨੀ ਦੇ ਜਾਣ ਵਿਚ ਹੁਣ ਤਕ ਬੜਾ ਚਤਰ ਨਿਕਲਿਆ ਹੈ । ਇਸ ਕਹਾਣੀ ਨੂੰ ਸ਼ਾਇਦ ਹੀ ਹੈ ਕੋਈ ਸਾਹਿਤ-ਪ੍ਰੇਮੀ ਨਾ ਜਾਣਦਾ ਹੋਵੇ । ਤਾਂ ਵੀ ਇਸ ਦਾ ਸਾਰ ਦੇ ਦੇਣਾ ਕੁਥਾਵੇਂ ਨਹੀਂ ਰਹੇਗਾ। ਕਹਾਣੀ ਦਾ ਮੁੱਖ ਪਾਤਰ ਇਕ ਬਾਲ ਹੈ - ਸਕੂਲ ਜਾਂਦੀ ਉਮਰ ਦਾ । ਉਸ ਨੂੰ ਘਰ ਵੀ, ਸਕੁਲ ਵੀ, ਗੁਰਦਵਾਰੇ ਵੀ ਗੁਰੂ ਨਾਨਕ ਤੇ ਵਲੀ ਕੰਧਾਰੀ ਵਾਲੀ ਸਾਖੀ ਸੁਣਾਈ ਜਾਂਦੀ ਹੈ । ਪਰ ਸਾਖ ਦਾ ਆਖ਼ਰੀ ਹਿਸਾ ਬਾਲ-ਬੁਧੀ ਨੂੰ ਮਣਾਵਾਂ ਨਹੀਂ ਲਗਦਾ, . 103