ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿਵੇਂ ਕੋਈ ਰਿੜਦੀ ਆਉਂਦੀ ਪਹਾੜੀ ਨੂੰ ਹੱਥ ਦੇ ਕੇ ਰੋਕ ਸਕਦਾ ਹੈ ?" ਪਰ ਫਿਰ ਪੰਜੇ ਸਾਹਿਬ 'ਸਾਕਾ' ਵਰਤ ਜਾਂਦਾ ਹੈ । ਬਹੁਤ ਸਾਰੇ ਸਦਕੀ ਬੰਦੇ ਜਾਨਾਂ ਦੀ ਬਾਜ਼ੀ ਲਾ ਕੇ, ਭੁੱਖੇ ਭਾਣੇ ਦੇਸ਼-ਦਵਾਨਿਆਂ ਨੂੰ ਲਿਜਾ ਰਹੀ ਗੱਡੀ ਰੋਕ ਲੈਂਦੇ ਹਨ । ਇਸ ਸਾਕੇ ਤੋਂ ਉਪਜੇ ਭੈਭੀਤ ਕਰਨ ਵਾਲੇ ਦੇਸ਼ ਨੂੰ ਉਹ ਬਾਲ ਆਪਣੀਆਂ ਅੱਖਾਂ ਨਾਲ ਵੇਖਦਾ ਹੈ। ਤੇ ਫਿਰ ਜਦੋਂ ਉਸ ਨੂੰ ਉਹੀ ਸਾਖੀ ਮੁੜ ਸੁਣਾਈ ਜਾਂਦੀ ਹੈ ਤਾਂ ਉਹ ਨਾ ਸਿਰਫ਼ ਆਪ ਹੀ ਇਸ ਦੀ ਸਚਾਈ ਨੂੰ ਮੰਨਦਾ ਹੈ, ਸਗੋਂ ਆਪਣੀ ਛੋਟੀ ਭੈਣ ਨੂੰ ਵੀ ਕੁੱਦ ਕੇ ਪੈਦਾ ਹੈ ਕਿ ਹਨੇਰੀ ਵਾਂਗ ਉੱਡਦੀ ਹੋਈ ਟਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ ਤਾਂ ਪਹਾੜ ਦੇ ਟੁਕੜੇ ਨੂੰ ਕਿਉਂ ਨਹੀਂ ਕੋਈ ਰੋਕ ਸਕਦਾ ? ਇਹ ਕਹਾਣੀ ਆਪਣੇ ਵਿਚ ਕੀ ਸੱਚ ਲੁਕਾਈ ਬੈਠੀ ਹੈ ? ਪਹਿਲਾਂ ਇਸ ਨੂੰ ਪ੍ਰਗਟ ਕਰਨ ਦੀਆਂ ਹੁਣ ਤਕ ਕੀਤੀਆਂ ਗਈਆਂ ਕੁਝ ਕੋਸ਼ਿਸ਼ਾਂ ਉਤੇ ਝਾਤੀ ਮਾਰ ਲਈਏ । | ਦੁੱਗਲ "ਭੂਤ ਦੀ ਕਸੇ ਪਰਾਵਾਦੀ ਗੱਲ ਨੂੰ ਅਜੋਕੇ ਤਰਕਵਾਦੀ ਤੇ ਵਿਗਿਆਨਕ ਜੁਗ ਦੇ ਪਾਠਕ ਦੀ ਬੌਧਿਕ ਸੰਤੁਸ਼ਟਤਾ ਤੇ ਤਿਪਤੀ ਲਈ ਕਿਸੇ ਨਵ-ਦ੍ਰਿਸ਼ਟੀ ਰਾਹੀਂ ਇਸ ਤਰਾਂ ਪੇਸ਼ ਕਰ ਵਿਖਾਂਦਾ ਹੈ ਕਿ ਉਸ ਪੁਰਾਤਨ ਗੱਲ ਦੀ ਜਥੇ ਸਾਰਥਕਤਾ ਸਿਧ ਹੋ ਜਾਂਦੀ ਹੈ, ਉਥੇ ਉਸ ਵਿਚ ਨਵੇਂ ਅਰਥ ਵੀ ਭਰੇ ਨਜ਼ਰ ਪੈਂਦੇ ਹਨ । ਦੁੱਗਲ ਦੀ ਇਸ ਤਰਾਂ ਦੀ ਇਕ ਪ੍ਰਸਿਧ ਕਹਾਣੀ 'ਕਰਾਮਾਤ' ਹੈ ਜਿਸ ਵਿਚ ਗੁਰੂ ਨਾਨਕੇ ਸਾਹਿਬ ਦੇ ਪੰਜਾ ਲਾਉਣ ਦੀ ਘਟਨਾ ਨੂੰ ਮੰਨਵਾਉਣ ਲਈ ਉਹ ਇਕ ਮਨੋ-ਵਿਗਿਆਨਕ ਤੇ ਤਰਕਵਾਦੀ ਤਰੀਕਾ ਲਭਦਾ ਹੈ, ਡਾ: ਸਵਿੰਦਰ ਸਿੰਘ ਉੱਪਲ ਦਾ ਕਹਿਣਾ ਹੈ ਪੰਜਾਬੀ ਕਹਾਣੀਕਾਰ, 197), ਸਫ਼ਾ 204) । ਜੇ ਰਚਣੇਈ ਸਾਹਿਤ ਕੁਝ 'ਸਿਧ ਕਰਨ’ ਲਗ ਜਾਏ, ਤਾਂ ਰਚਣੇਈ ਸਾਹਿਤ ਵਜੋਂ ਉਸ ਦੀ ਪ੍ਰਾਥਮਿਕਤਾ ਨਹੀਂ ਰਹੇਗੀ । ਉਹ ਨਿਆਇ, ਕਾਨੂੰਨ ਜਾਂ ਬੌਧਿਕ ਘਾਲਣਾ ਦੇ ਹੋਰ ਕਿਸੇ ਵੀ ਖੇਤਰ ਲਈ ਇਕ ਅਧੀਨ ਸਾਰਥਕਤਾ ਤਾਂ ਭਾਵੇਂ ਰਖਣ ਲੱਗ ਪਵੇ, ਪਰ ਪਹਿਲੀ ਥਾਂ ਉਤੇ ਰਚਣਈ ਸਾਹਤ ਵਜੋਂ ਵਾਚੇ ਜਾਣ ਦਾ ਆਪਣਾ ਹੱਕ ਇਹ ਗੁਆ ਬਠੇਗਾ । ਕੁਝ ਸਿਧ ਕਰਨਾ ਕਿਸੇ ਸਾਹਿਤਕ ਕਿਰਤ ਦਾ ਵਿਸ਼ਾ ਨਹੀਂ ਹੁੰਦਾ। ਇਸੇ ਤਰ੍ਹਾਂ ਸੱਚ ਨੂੰ, ਯਥਾਰਥ ਦੀ ਪੱਧਰ ਉਤੇ ਵੀ ਅਤੇ ਵਿਚਾਰ ਦੀ ਪੱਧਰ ਉਤੇ ਵੀ, ਮਣਾਵੇਂ ਢੰਗ ਨਾਲ ਪੇਸ਼ ਕਰਨਾ ਤਾਂ ਸਾਹਿਤਕ ਕਿਰਤੇ ਲਈ ਜ਼ਰੂਰੀ ਹੋ ਸਕਦਾ ਹੈ, ਪਰ ਇਹ ਕਹਿਣਾ ਕਿ ਕਿਸੇ ਘਟਨਾ ਨੂੰ ਮੰਨਵਾਉਣਾ' ਉਸ ਦਾ ਆਸ਼ਾ ਹੈ, ਉਸ ਦੇ ਸਾਹਿਤਕ ਕਿਰਤ ਅਖਵਾਉਣ ਉਤੇ ਵਾਧੂ ਬੋਝ ਪਾਉਣਾ ਹੈ, ਭਾਵੇਂ ਇਸ ਲਈ ਕੋਈ "ਮਨੋਵਿਗਿਆਨਕ ਅਤੇ ਤਰਕਵਾਦੀ ਤਰੀਕਾ ਹੀ ਕਿਉਂ ਨਾ ਲਭਿਆ ਗਿਆ ਹੋਵੇ । | ਪਰ ਇਸ ਕਹਾਣੀ ਦੇ ਸੰਦਰਭ ਵਿਚ ਇਸ ਤਰ੍ਹਾਂ ਨਾਲ ਪੇਸ਼ ਕੀਤੀ ਗਈ ਮਨੋ-ਵਿਗਿਆਨ` ਅਤੇ 'ਤਰਕਵਾਦ ਦੀ ਗੱਲ ਕਿਥੋਂ ਤਕ ਢੁਕਦੀ ਹੈ ? ਜਾਨਾਂ ਦੀ 104