ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪੱਥਰ ਨੂੰ ਰੋਕਿਆ ਸੀ । ਜਦ ਕਿ ਦੂਜੀ ਘਟਨਾ ਵਿਚ ਕੁਝ ਜਾਨਾਂ ਦੀ ਕੁਰਬਾਨੀ ਦੇ ਕੇ ਸੱਚਮੁਚ ਦੀ ਗੱਡੀ ਨੂੰ ਰੋਕ ਲਿਆ ਜਾਂਦਾ ਹੈ । ਤਾਂ ਫਿਰ ਕੀ ਅਸੀਂ ਕਿਸੇ ਰਚਨਾ ਦੇ ਵਿਸ਼ੇ ਸੰਬੰਧੀ ਉਸ ਦੇ ਲੇਖਕ, ਉਸ ਦੇ ਰਚਨਹਾਰ ਦੀ ਗੱਲ ਵੀ ਰੱਦ ਕਰ ਦੇਈਏ ? ਹਾਂ, ਸਾਨੂੰ ਪੂਰਾ ਹੱਕ ਹੈ । ਆਮ ਕਰਕੇ ਰਚਨਾ ਦੀ ਤੁਲਨਾ ਸੰਤਾਨ ਨਾਲ ਕੀਤੀ ਜਾਂਦੀ ਹੈ । ਪਰ ਜ਼ਰੂਰੀ ਨਹੀਂ ਕਿ ਮਾਪੇ ਆਪਣੀ ਸੰਤਾਨ ਬਾਰੇ ਕੋਈ ਸੰਤੁਲਤ ਰਾਏ ਰਖਦੇ ਹੋਣ । ਸਾਹਿਤਕ ਕਿਰਤ ਤਾਂ ਬਹੁਤ ਹ-ਜ਼ੋਰ ਸੰਤਾਨ ਹੁੰਦੀ ਹੈ । ਅਸੀਂ ਅਕਸਰ ਸਾਹਿਤਕਾਰਾਂ ਨੂੰ ਕਹਿੰਦਿਆਂ ਸੁਣਿਆ ਹੈ ਕਿ ਰਚਨਾ ਦੇ ਅਮਲ ਦੇ ਦੌਰਾਨ ਹੀ ਕੋਈ ਕਿਰਤ ਮੂੰਹ-ਜ਼ੋਰ ਹੋ ਜਾਂਦੀ ਹੈ, ਤੇ ਅੰਤਮ ਰੂਪ ਉਹ ਨਹੀਂ ਹੁੰਦਾ ਜਿਸ ਨੂੰ ਧਾਰ ਕੇ ਕੋਈ ਸਾਹਿਤਕਾਰ ਤੁਰਿਆ ਹੁੰਦਾ ਹੈ । ਤੇ ਇਹ ਵੀ ਹੁੰਦਾ ਹੈ ਕਿ ਜਦੋਂ ਕਿਸੇ ਸਾਹਿਤਕਾਰ ਨੂੰ ਪੁਛਿਆ ਜਾਂਦਾ ਹੈ ਕਿ ਉਸ ਨੇ ਕਿਸੇ ਰਚਨਾ ਵੇਲੇ ਕਿਸੇ ਵਿਚਾਰ ਨੂੰ ਮੁੱਖ ਰਖਿਆ ਸੀ, ਤਾਂ ਉਹ ਹਮੇਸ਼ਾ ਹੀ ਇਸ ਦਾ ਜਵਾਬ ਨਹੀਂ ਦੇ ਸਕਦਾ । ਨਾਲੇ, ਸੱਚੇ ਰਚਣਈ ਸਹਿਤਕਾਰ ਦੀ ਕਦੀ ਕਦੀ ਚੇਤਨਤਾ ਧੋਖਾ ਦੇ ਜਾਂਦੀ ਹੈ, ਅੰਤਰ-ਸੂਝ ਸ਼ਾਇਦ ਨਹੀਂ। ਸਾਹਿਤਕ ਰਚਨਾ ਬਾਰੇ ਉਸ ਦੇ ਲੇਖਕ ਦੀ ਰਾਏ ਕਈ ਰਾਵਾਂ ਵਿਚੋਂ ਇੱਕ ਹੈ ਜਾਂਦੀ ਹੈ, ਪਰ ਫ਼ੈਸਲਾਕੁਨ ਰਾਏ ਨਹੀਂ। | ਆਪਣੇ ਜਨਮ-ਕਾਲ ਤੋਂ ਹੀ ਸਾਹਿਤਕ ਰਚਨਾ ਇਕ ਆਜ਼ਾਦ ਜੀਵਨ ਜਿਉਣ ਲੱਗ ਪੈਂਦੀ ਹੈ ਤੇ ਆਪਣਾ ਮਾਪ ਆਪ ਹੀ ਹੁੰਦੀ ਹੈ । ਤਾਂ ਉਪਰਲੀ ਸਾਰੀ ਬਹਿਸ ਤੋਂ ਅਸੀਂ ਇਹ ਸਿੱਟਾ ਕੱਢ ਲਈਏ ਕਿ ਇਸ ਕਹਾਣੀ ਵਿਚ ਕੋਈ ਬੁਨਿਆਦੀ ਨੁਕਸ ਹੈ ? ਹੋ ਵੀ ਸਕਦਾ ਹੈ, ਨਹੀਂ ਵੀ । ਫ਼ੈਸਲਾ ਕਰਨ ਲਈ ਕਹਾਣੀ ਦੇ ਵਿਸ਼ਲੇਸ਼ਣ ਵਲ ਆਉਣਾ ਪਵੇਗਾ। "ਅਜੋਕੇ ਤਰਕਵਾਦੀ ਤੇ ਵਿਗਿਆਨਕ ਯੁਗ ਦਾ ਪਾਠਕ ਹੋਣ ਕਰਕੇ ਮੈਨੂੰ ਪਹਿਲੀ ਤੇ ਦੂਜੀ ਘਟਨਾ ਦੀ ਹਕੀਕਤ ਦਾ ਪਤਾ ਹੈ । ਇਹ ਵੀ ਪਤਾ ਹੈ ਕਿ ਉਹਨਾਂ ਦੀ ਸਾਂਝ ਕੋਈ ਨਹੀਂ, ਪਹਿਲੀ 'ਕਰਾਮਾਤ' ਤੇ ਦੂਜੀ 'ਕਰਾਮਾਤ' ਦੇ ਬਣਤਰੀ-ਅੰਸ਼ ਇਕ ਨਹੀਂ, ਤੇ ਇਕ ਨਾਲ ਦੂਜੀ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ। ਭਵਿੱਖ ਵਿਚ ਜਾ ਕੇ ਹੋ ਸਕਦਾ ਹੈ ਇਲੈਕਟ੍ਰਾਨਿਕ ਗੱਡੀਆਂ ਬਣਨ ਲੱਗ ਪੈਣ ਜਿਹੜੀਆਂ ਕਿਸੇ ਦੇ ਅੱਗੇ ਆਉਣ ਨਾਲ ਆਪੇ ਰੁਕ ਜਾਣਗੀਆਂ, ਗੱਡੀ ਨੂੰ ਪੰਜਾ ਤਕ ਵੀ ਛੁਹਾਉਣ ਦੀ ਲੋੜ ਨਹੀਂ ਪਵੇਗੀ । ਪਰ ਤਾਂ ਵੀ ਇਸ ਤੋਂ ਪੱਥਰ ਨੂੰ ਰੌਕਣ ਵਾਲੀ ਗੱਲ ਸਿੱਧ ਨਹੀਂ ਹੋਵੇਗੀ । ਚਲਦੀ ਮਸ਼ੀਨ ਵੀ ਮਨੁੱਖੀ ਚੇਤਨਤਾ ਦਾ ਪਸਾਰ ਹੀ ਹੁੰਦੀ ਹੈ, ਪਰ ਰਿੜਦਾ ਪੱਥਰ ਵੀ ਜੜਰੂਪ ਹੀ ਹੁੰਦਾ ਹੈ । "ਅਜੋਕੇ ਤਰਕਵਾਦੀ ਤੇ ਵਿਗਿਆਨਕ ਯੁਗ ਦਾ ਪਾਠਕ ਹੋਣ ਕਰਕੇ ਮੈਨੂੰ ਕਹਾਣੀ ਵਿਚਲੇ ਬਾਲ ਦੀ ਬੌਧਿਕ ਪੱਧਰ ਦਾ ਵੀ ਪਤਾ ਹੈ, ਤੇ ਮੈਂ ਆਪਣੀ ਬੌਧਿਕ ਪੱਧਰ ਨੂੰ ਉਸ ਦੀ ਬੌਧਿਕ ਪੱਧਰੇ ਨਾਲ ਸਾਵੀਂ ਨਹੀਂ ਲਿਆ ਸਕਦਾ, ਕਿ ਜੋ 107