ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/112

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਹ ਕੋਈ ਗੱਲ ਮਨ ਜਾਵੇ ਤਾਂ ਮੈਂ ਵੀ ਮੰਨ ਜਾਵਾਂ । ਫਿਰ, ਕਹਾਣੀ ਦਾ ਮੁੱਖ ਪਾਤਰ ਨਾ ਗੁ ਰ ਨਾਨਕ ਹੈ, ਨਾ ਉਹ ਮਹਾਨ ਵਿਅਕਤੀ ਜਿਹੜੇ ਆਪਣੀ ਜਾਨ ਉਤੇ ਖੇਡ ਜਾਂਦੇ ਹਨ, ਸਗੋਂ ਇਕ ਬਾਲ ਹੈ । ਤੇ ਕਹਾਣੀ ਵਿਚ ਮੁੱਖ ਘਟਨਾ ਨਾ ਪਹਾੜ ਨੂੰ ਰੋਕਣਾ ਹੈ, ਨਾ ਗੱਡੀ ਨੂੰ ਰੋਕਣਾ, ਸਗੋਂ ਇਕ ਛੋਟੀ ਜਿਹੀ ਬੁੱਧੀ ਦਾ ਇਕ ਗੱਲ ਮੰਨ ਜਾਣਾ ਹੈ, ਜਿਸ ਉਤੇ ਪਹਿਲਾਂ ਉਹ ਸਿਰ ਮਾਰ ਦੇਂਦੀ ਸੀ । ਤੇ ਇਸ ਵਿਚ ਹੀ ਇਸ ਕਹਾਣੀ ਦਾ ਰਹੱਸ ਹੈ । ਇਹੋ ਹੀ ਇਹ ਕਹਾਣੀ ਪੇਸ਼ ਕਰਦੀ ਹੈ ਕਿ ਕਿਵੇਂ ਇਕ ਨਿੱਕੀ ਜਿਹੀ ਜਗ ਰਹੀ ਜੋਤ ਨੂੰ ਮਾਹੌਲ ਦੀ ਅਨ੍ਹੇਰ-ਬਿਰਤੀ ਹੜਪ ਕਰ ਲੈਂਦਾ ਹੈ । "ਅਜੋਕੇ ਵਿਗਿਆਨਕ ਤੇ ਤਰਕਵਾਦੀ ਯੁਗ ਦਾ ਪਾਠਕ ਹੋਣ ਕਰਕੇ ਮੇਰੀ ਦਿਲਚਸਪੀ ਉਸ ਨਿੱਕੀ ਜਿਹੀ ਜੋਤ ਦੀ ਹੋਣੀ ਵਿਚ ਹੈ । ਕਿਵੇਂ ਉਹ ਆਪਣੇ ਮਾਹੌਲ ਦੀ ਅਨੇਰ-ਬਿਰਤੀ ਨੂੰ ਵੰਗਾਰਦੀ ਹੈ : ਘਰ ਵਿਚ ਵੀ, ਸਕੂਲ ਵਿਚ ਵੀ, ਗੁਰਦਵਾਰੇ ਵਿਚ ਵੀ, ਪਰ ਉਹ ਅਜੇ ਏਨੀ ਵਿਕਸਤ ਨਹੀਂ ਕਿ ਕਾਰਜ ਦੇ ਕਾਰਨ ਤੇ ਅਸਰ ਵਿਚਲੇ ਸੰਬੰਧ ਦੀ ਛਾਣਬੀਨ ਕਰ ਸਕੇ । ਫਿਰ ਇਕ ਐਸੀ ਲਣ ਦੇਣ ਵਾਲੀ ਘਟਨਾ ਵੇਲੇ, ਜਿਹੜੀ ਭਾਵਾਂ ਨੂੰ ਵੀ ਤੇ ਧੀ ਨੂੰ ਵੀ ਵਿਆਖਿਆ ਦੀ ਢੂੰਡ ਵਿਚ ਕੰਡਿਆਂ ਉਤੇ ਖੜਾ ਕਰੋ ਦੇਂਦੀ ਹੈ, ਇਹ ਅਨੈਰ-ਬਿਰਤੀ ਵਾਰ ਕਰਦੀ ਹੈ । ਇਹ ਸਮਾਂ ਸੀ ਜਦੋਂ ਬਾਲ ਦਾ ਭਾਵਕ ਤੇ ਬੌਧਕ ਲੋਹਾ ਲਾਲ ਹੋਇਆ ਹੋਇਆ ਸੀ, ਤੇ ਜੇ ਵਾਪਰੀ ਘਟਨਾ ਦੀ ਉਚਿਤ ਵਿਆਖਿਆ ਮਿਲਦੀ ਤਾਂ ਹੋ ਸਕਦਾ ਸੀ ਉਸ ਵਿਚਲੀ ਬਧੀ ਦੀ ਲਾਟ ਭਖ਼ ਕੇ ਕਿਸੇ ਵੇਲੇ ਜੇਵਾਲਾ ਦਾ ਰੂਪ ਧਾਰਨ ਕਰ ਲੈਂਦੀ । ਪਰ ਐਨ ਇਸ ਵੇਲੇ ਇਹ ਅਨੇਰ-ਬਿਰਤੀ ਵਾਰ ਕਰ ਕੇ ਉਸ ਬਾਲ-ਬਧ ਨੂੰ ਖੁੰਢਿਆਂ ਕਰ ਦੇਦੀ ਹੈ, ਤੇ ਉਹ ਵੀ ਆਪਣੇ ਮਾਹੌਲ ਦਾ ਇਕ ਅੰਗ ਬਣ ਕੇ ਫਿਰ ਇਕ ਹੋਰ ਬਾਲ-ਜੋਤ, ਆਪਣੀ ਛੋਟੀ ਭੈਣ ਦੇ ਤਰਕੇ, ਨੂੰ ਬੁਝਾਉਣ ਵਿਚ ਸ਼ਾਮਲ ਹੋ ਜਾਂਦੀ ਹੈ । ਹਰ ਚੰਗੀ ਗਲਪ ਰਚਨਾ ਵਾਂਗ ਇਸ ਕਹਾਣੀ ਦੀ ਖੂਬਸੂਰਤੀ ਇਹ ਹੈ ਕਿ ਇਹ ਨਾ ਕੁਝ ਸਿੱਧ ਕਰਦੀ ਹੈ, ਨਾ ਕਿਸੇ ਤੋਂ ਕੋਈ ਗੱਲ ਮੰਨਵਾਉਂਦੀ ਹੈ । ਇਹ ਤਾਂ ਹਕੀਕਤ ਨੂੰ ਪੇਸ਼ ਕਰ ਦੇਂਦੀ ਹੈ । ਕਹਾਣੀ ਵਿਚਲੀ ਮਾਂ ਵੀ ਆਪਣੇ ਬੱਚੇ ਨੂੰ ਮੰਨਵਾਉਣ ਲਈ ਜ਼ੋਰ ਨਹੀਂ ਲਾਉਂਦੀ । ਉਹ ਤਾਂ ਸਾਖੀ ਸੁਣਾਈ ਜਾਂਦੀ ਹੈ, ਸ਼ਾਇਦ ਆਦਤਨ ਜਾਂ ਆਪਣੀ ਸ਼ਰਧਾ ਪਾਲਣ ਲਈ, ਜਾਂ ਫਿਰ ਸ਼ਾਇਦ ਹਿਰਾਸੇ ਹੋਏ ਮਨਾਂ ਨੂੰ ਸਫ਼ਰ ਵਿਚ ਕਿਤੇ ਲਾਂਭੇ ਪਾਉਣ ਲਈ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕੋਈ ਮੰਨੇ ਜਾਂ ਨਾ ਮੰਨੇ ! ਪਰ ਉਹ ਅਨੈਰ-ਬਿਰਤੀ ਵਾਲੇ ਮਾਹੌਲ ਦਾ ਅੰਗ ਹੈ ਤੇ ਇਸ ਦੇ ਹੱਥ ਵਿਚ ਅਚੇਤ ਹੀ ਹਥਿਆਰ ਦਾ ਕੰਮ ਕਰ ਜਾਂਦੀ ਹੈ ! ਇਹ ਹੈ ਜਿਥੇ ਇਸ ਕਹਾਣੀ ਦੀਆਂ ਤੰਦਾਂ ਆ ਕੇ ਜੁੜਦੀਆਂ ਹਨ । ਹਰ ਕਹਾਣੀ, ਜਾਂ ਆਮ ਕਰਕੇ ਗਲਪ ਰਚਨਾ ਦਾ ਵਿਸ਼ਾ ਅਤੇ ਬਾਕੀ ਬਣਤਰੀ ਅੰਸ਼ ਵੀ ਉਸ ਕਹਾਣੀ

08