ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਸੰਦਰਭ ਵਿਚ ਤਾਂ ਵਿਸ਼ੇਸ਼ ਅਰਥ ਰਖਦੇ ਹੀ ਹਨ, ਪਰ ਚੰਗੀ ਰਚਨਾ ਦੇ ਅਰਥ ਆਪਣੇ ਤਕ ਖ਼ਤਮ ਨਹੀਂ ਹੋ ਜਾਂਦੇ । ਹਰ ਚੰਗੀ ਰਚਨਾ ਦੇ ਧਰਾਤਲਾਂ ਉਤੇ ਜਿਉਂਦੀ ਹੈ -ਵਿਸ਼ੇਸ਼ ਅਤੇ ਆਮਆਏ । ਇਸ ਦੇ ਬੰਬ ਵੀ ਉਸ ਰਚਨਾ ਦੇ ਸੰਦਰਭ ਵਿਚ ਵਿਸ਼ੇਸ਼ ਹੋਣ ਦੇ ਨਾਲ ਨਾਲ, ਆਮਿਆਏ ਜਾਣ ਦੀ ਸਮਰਥਾ ਵੀ ਰਖਦੇ ਹਨ, ਜਿਸ ਕਰਕੇ ਇਹ ਰਚਨਾ ਆਪਣੇ ਨਾਲ ਰਲਦੀ ਮਿਲਦੀਆਂ ਕਈ ਪ੍ਰਸਥਿਤੀਆਂ ਦਾ ਝਾਵਲਾ ਦੇ ਜਾਂਦੀ ਹੈ, ਕਈ ਪ੍ਰਸਥਿਤੀਆਂ ਦੀ ਪ੍ਰਤਿਨਿਧਤਾ ਕਰਦੀ ਲੱਗਦੀ ਹੈ । ਹਰ ਚੰਗੀ ਰਚਨਾ ਦੇ ਭਾਵ-ਵਿਸਥਾਰ ਦੇ ਪਿੱਛੇ ਆਇਆਏ ਧਰਾਤਲ ਉਤੇ ਵੀ ਸਮਝੇ ਜਾਣ ਦਾ ਉਸ ਦਾ ਗੁਣ ਕੰਮ ਕਰ ਰਿਹਾ ਹੁੰਦਾ ਹੈ । | ਉਪਰੋਕਤ ਕਹਾਣੀ ਦੇ ਸੰਦਰਭ ਵਿਚ ਵੀ, ਨਿੱਕੀ ਜਿਹੀ ਧੀ ਦੀ ਜਗ ਰਹੀ ਜੋਤ ਨੂੰ ਮਾਹੌਲ ਦੀ ਅਨ੍ਹੇਰ-ਬਿਰਤੀ ਵਲੋਂ ਹੜੱਪ ਕੀਤੇ ਜਾਣ ਦੀ ਘਟਨਾ ਅਜੇ ਵੀ ਸਾਡੇ ਸਮਾਜ ਵਿਚ ਵਾਪਰ ਰਹੀ ਹੈ । ਸਾਡੇ ਵਿਚੋਂ ਬਹੁਤੇ ਅਜੇ ਵੀ ਇਸ ਦੇ ਕਿਸੇ ਨਾ ਕਿਸੇ ਰੂਪ ਵਿਚ ਪਾਤਰ ਹਨ। ਸਾਹਿਤ ਦਾ ਸੱਚ ਸਾਹਿਤ ਦੀ ਮਹਾਨਤਾ ਦਾ ਮਾਪ ਹੁੰਦਾ ਹੈ । ਸਾਹਿਤਕਾਰ ਕਈ ਵਾਰ ਇਹ ਸੱਚ ਅਚੇਤ ਹੀ ਪੇਸ਼ ਕਰ ਜਾਂਦਾ ਹੈ । ਪਰ ਇਸ ਸੱਚ ਨੂੰ ਉਘੜਵਾਂ ਤੇ ਚੇਤੰਨਤਾ ਦਾ ਹਿੱਸਾ ਬਣਾ ਕੇ ਸਮਾਜਕ ਕਾਇਆ-ਪਲਟੀ ਲਈ ਮਨੁੱਖ ਦੇ ਆਮ ਘੋਲ ਵਿਚ ਇਸ ਨੂੰ ਸ਼ਰੀਕ ਕਰਨਾ, ਅਗਾਂਹ-ਵਧੂ ਸਾਹਿਤਾਲੋਚਨਾ ਦਾ ਧਰਮ ਹੈ । ( ਜਨਵਰੀ 1975 ) 09