ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਹਾਣੀਕਾਰ ਪ੍ਰੇਮ ਪ੍ਰਕਾਸ਼ : ਚਿੰਤਨ ਅਤੇ ਕਲਾ ਦੀ ਸੀਮਾ ਕਹਾਣੀਕਾਰ ਦੇ ਤੌਰ 'ਤੇ ਪ੍ਰੇਮ ਪ੍ਰਕਾਸ ਦੀ ਰਚਨਾ ਨਾ ਗਿਣਤੀ ਵਿਚ ਬਹੁਤੀ ਹੈ, ਨਾ ਵਿਸ਼ੇ-ਵਸਤੂ ਵਿਚ ਵਿਸ਼ਾਲ । ਉਸ ਨੇ ਹੁਣ ਤਕ ਤਿੰਨ ਕਹਾਣੀ ਸੰਗ੍ਰਹਿ ਦਿੱਤੇ ਹਨ, ਜਿਨ੍ਹਾਂ ਵਿਚ 39 ਕਹਾਣੀਆਂ ਹਨ । ਅੱਧੀ ਕੁ ਦਰਜਨ ਤੋਂ ਘੱਟ ਕਹਾਣੀਆਂ ਇਹਨਾਂ ਸੰਗ੍ਰਹਿਆਂ ਤੋਂ ਮਗਰੋਂ ਦੀਆਂ ਹਨ । ਇਸ ਥੋੜੀ ਜਹੀ ਗਿਣਤੀ ਵਿਚੋਂ ਵੀ ਜੇ ਉਹ ਕਹਾਣੀਆਂ ਕੱਢ ਦੇਈਏ, ਜਿਨ੍ਹਾਂ ਵਿਚ ਕਾਫ਼ੀ ਜ਼ਿਆਦਾ ਦੁਹਰਾਅ ਮਿਲਦਾ ਹੈ, ਜਿਸ ਵੱਲ ਉਸ ਦੇ ਸੁਹਿਰਦ ਮਿੱਤਰ ਅਤੇ ਆਲੋਚਕ ਡਾ, ਅਮਰਜੀਤ ਸਿੰਘ ਨੇ ਵੀ ਧਿਆਨ ਦੁਆਇਆ ਹੈ, ਤਾਂ ਇਹਨਾਂ ਦੀ ਗਿਣਤੀ ਹੋਰ ਵੀ ਘਟ ਜਾਇਗਾ । ਇੰਨੀ ਥੋੜ੍ਹੀ ਰਚਨਾ ਨਾਲ ਹੀ ਉਸ ਨੇ ਜਿਹੜਾ ਆਲੋਚਕਾਂ ਦਾ ਧਿਆਨ ਖਿੱਚਿਆ ਹੈ, ਉਹ ਉਸ ਦੀ ਪ੍ਰਾਪਤੀ ਹੈ । ਉਸ ਦੀਆਂ ਕਹਾਣੀਆਂ ਦੀ ਗਿਣਤੀ ਨਾਲੇ ਬਹੁਤੇ ਉਹਨਾਂ ਬਾਰੇ ਲੇਖ ਮਿਲ ਜਾਣਗੇ । ਵੱਖੋ ਵੱਖਰੇ ਲੇਖਾਂ ਵਿਚ ਉਹਨਾਂ ਬਾਰੇ ਟਿੱਪਣੀਆਂ ਤੇ ਵੀਉ ਵੀ ਜੇ ਨਾਲ ਮਿਲਾ ਦੇਈਏ ਤਾਂ ਡਾ. ਬਿਕਰਮ ਸਿੰਘ ਘੁੰਮਣ ਵਲੋਂ ਸੰਪਾਦਿਤ ਕੀਤੀ ਗਈ ਕਿਤਾਬ ਜਿੱਡੀ ਘੱਟੋ ਘੱਟ ਇਕ ਹੋਰ ਕਿਤਾਬ ਤਿਆਰ ਕੀਤੀ ਜਾ ਸਕਦੀ ਹੈ । ਮੈਂ ਇਸ ਗੱਲ ਨੂੰ ਪ੍ਰੇਮ ਪ੍ਰਕਾਸ਼ ਦੀ ਪ੍ਰਾਪਤੀ ਅੱਜ ਦੇ ਸਾਹਿਤਕ ਹਾਲਾਤ ਦੇ ਪਿਛੋਕੜ ਵਿਚ ਕਹਿੰਦਾ ਹਾਂ, ਜਦ ਪਾਠਕ ਘੱਟ ਤੇ ਲੇਖਕ ਵੱਧ ਹਨ, ਅਤੇ ਕਿਤਾਬਾਂ ਦੋਹਾਂ ਦੀ ਮਿਲਵੀਂ ਗਿਣਤੀ ਨਾਲੋਂ ਵੀ ਕਈ ਗੁਣਾਂ ਵੱਧ ਪੈਦਾ ਹੋ ਰਹੀਆਂ ਹਨ । ਅਤੇ ਰਾਤੋ ਰਾਤ ਬਣੇ ਅਤੇ ਸਭ ਕਾਸੇ ਬਾਰੇ ਜੋ ਕੁਝ ਵੀ ਕਹੋ, ਲਿਖਣ ਲਈ ਤਤਪਰ ਰਹਿੰਦੇ ਆਲੋਚਕਾਂ ਦੀ ਭਰਮਾਰ ਦੇ ਬਾਵਜੂਦ ਵੀ ਕਿੰਨਾ ਕੁਝ ਚੰਗਾ ਅਣਗੌਲਿਆ ਰਹਿ ਜਾਂਦਾ ਹੈ । ਅਣਗਾਇਆ, ਅਣਇਆ ਸਮੇਂ ਦੀ ਕਬਰ ਵਿਚ ਦਫ਼ਨ ਹੋ ਜਾਂਦਾ ਹੈ । ਪ੍ਰੇਮ ਪ੍ਰਕਾਸ਼ ਦੀ ਦੂਜੀ ਪ੍ਰਾਪਤੀ ਇਹ ਹੈ ਕਿ ਉਸ ਬਾਰੇ ਪੇਸ਼ ਕੀਤੀਆਂ ਗਈਆਂ ਰਾਵਾਂ ਵਿਚ ਬੇਮੇਲ ਅਜੇੜਤਾ ਹੈ । ਇਕ ਪਾਸੇ ਉਸ ਨੂੰ ਆਪਣੀ ਪੀੜ੍ਹੀ ਦਾ ਮੋਢੀ. ਮਹਾਨ ਪਤੀਆਂ ਵਾਲਾ ਕਹਾਣੀਕਾਰੇ ਕਿਹਾ ਜਾਂਦਾ ਹੈ, ਤਾਂ ਦੂਜੀ ਥਾਂ ਉਸ ਨੂੰ ਸਿਰਫ਼ 119