ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/124

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸੰਭਾਵਨਾਵਾਂ ਭਰਪੂਰ ਦਸਿਆ ਜਾਂਦਾ ਹੈ । ਉਸ ਦੇ ਆਲੋਚਕਾਂ ਦੀ ਇਕ ਪ੍ਰਧਾਨ ਚਿੰਤਾ ਇਹ ਨਿਸਚਿਤ ਕਰਨਾ ਲੱਗਦੀ ਹੈ ਕਿ ਉਹ ਕਿੰਨਾ ਕੁ ਨਕਸਾਲੀ, ਕਿੰਨਾ ਕੁ ਪ੍ਰਗਤੀਸ਼ੀਲ, ਅਤੇ ਕਿੰਨਾ ਕੁ ਪ੍ਰਤਿਗਾਮੀ, ਸਗੋਂ ਤਕਰਿਆਵਾਦੀ ਹੈ । ਕੁਝ ਆਲੋਚਕਾਂ ਨੇ ਤਾਂ ਉਸ ਦੇ ਹਿੱਸੇ ਬਣਾ ਕੇ ਵੀ ਦੱਸ ਦਿੱਤੇ ਹਨ ਕਿ ਉਸ ਦਾ ਫ਼ਲਾਂ ਹਿੱਸਾ ਪ੍ਰਤਿਗਾਮੀ ਹੈ, ਫ਼ਲਾਂ ਹਿੱਸਾ ਇਨਕਲਾਬੀ ਹੈ । ਮੇਰੀ ਐਸੀ ਕੋਈ ਚਿੰਤਾ ਨਹੀਂ । ਮੈਂ ਕਿਸੇ ਨੂੰ ਇਸ ਕਰਕੇ ਨਹੀਂ ਪੜਦਾ, ਸਲਾਹੁੰਦਾ ਜਾਂ ਨਿੰਦਦਾ ਕਿ ਕੋਈ ਪ੍ਰਗਤੀਸ਼ੀਲ ਹੈ ਜਾਂ ਪ੍ਰਤਿਗਾਮੀ ਹੈ । ਨਾ ਹੀ ਆਲੋਚਨਾ ਦਾ ਮੰਤਵ ਇਹ ਮਿੱਥਣਾ ਅਤੇ ਸਿੱਧ ਕਰਨਾ ਹੀ ਹੈ ਕਿ ਕੋਈ ਪ੍ਰਗਤੀਸ਼ੀਲ ਹੈ ਜਾਂ ਨਹੀਂ। ਮੇਰੇ ਲਈ ਇਸ ਤਰ੍ਹਾਂ ਦੇ ਵਿਸ਼ੇਸ਼ਣ ਬਿਆਨ ਦੇ ਸਾਧਨ ਤਾਂ ਹੋ ਸਕਦੇ ਹਨ, ਕਦਰ ਦੀ ਕਸੌਟੀ ਨਹੀਂ। ਜਦ ਕਿ ਆਲੋਚਨਾ ਦਾ ਅਸਲ ਮੰਤਵ ਕਦਰ ਪਾਉਣਾ, ਕੀਮਤ ਨਿਸ਼ਚਿਤ ਕਰਨਾ ਹੈ, ਕੇਵਲ ਪਛਾਨਣਾ, ਬਿਆਨਣਾ ਅਤੇ ਸਮਝਾਉਣਾ ਹੀ ਨਹੀਂ। ਤਾਂ ਇਹ ਕਦਰ ਦੀ ਕਸੌਟੀ ਕੀ ਹੋਵੇ ? ਸਾਡੇ ਬਹੁਤੇ ਲਿਖਣ ਵਾਲੇ ਇਸ ਗੱਲ ਤੋਂ ਚੇਤਨ ਨਹੀਂ ਲੱਗਦੇ ਕਿ ਉਹ ਲਿਖਣ ਦੇ ਯਤਨ ਵਿਚ ਸਮੇਂ ਨੂੰ ਚੁਣੌਤੀ ਦੇ ਰਹੇ ਹੁੰਦੇ ਹਨ । ਉਸ ਦਾ ਹਾਣੀ ਹੋਣ ਦਾ, ਸਗੋਂ ਉਸ ਤੋਂ ਅੱਗੇ ਹੋਣ ਦਾ ਦਾਅਵਾ ਕਰ ਰਹੇ ਹੁੰਦੇ ਹਨ । ਕਿਸੇ ਲੇਖਕ ਦੀ ਇਸ ਤੋਂ ਵੱਧ ਪ੍ਰਸੰਸਾ ਨਹੀਂ ਹੋ ਸਕਦੀ ਕਿ ਉਸ ਨੂੰ ਸਮੇਂ ਦਾ ਹਾਣੀ ਕਹਿ ਦਿੱਤਾ ਜਾਏ ਅਤੇ ਜੇ ਉਹ ਸਮੇਂ ਨੂੰ ਵੀ ਅਗੋਂ ਦੀ ਹੋ ਕੇ ਮਿਲੇ ਤਾਂ ਉਹ ਰੱਬ ਤੇ ਹ। ਹੈ । ਕਿਸੇ ਵੀ ਲੇਖਕ ਦੀ ਵਡਿੱਤਣ ਉਸੇ ਹਿਸਾਬ ਨਾਲ ਹੀ ਹੁੰਦੀ ਹੈ ਜਿਸ ਹਿਸਾਬ ਨਾਲ ਉਹ ਆਪਣੇ ਸਮੇਂ ਦੇ ਸਮਾਜਕ ਵਰਤਾਰਿਆਂ ਨੂੰ ਪੇਸ਼ ਕਰ ਸਕਿਆ ਹੁੰਦਾ ਹੈ; ਉਹਨਾਂ ਬਾਰੇ ਸਾਡੇ ਗਿਆਨ ਨੂੰ ਵਧਾ ਸਕਿਆ ਹੁੰਦਾ ਹੈ ਅਤੇ ਡੂੰਘ ਬਣਾ ਸਕਿਆ ਹੁੰਦਾ ਹੈ । ਅਤੇ ਇਹ ਸਾਰਾ ਕੁਝ ਕਰਦਾ ਹੋਇਆ, ਉਹ ਸਾਡੇ ਸੁਹਜਸੁਆਦ ਨੂੰ ਨਾ ਸਿਰਫ਼ ਤੇ ਹੀ ਕਰਦਾ ਹੈ, ਸਗੋਂ ਸਾਡੀ ਸੰਵੇਦਨਾ ਨੂੰ ਨਵਾਂ ਪਸਾਰ ਵੀ ਦੇਂਦਾ ਹੈ । | ਪੰਜਾਬੀ ਵਿਚ ਐਸਾ ਲੇਖਕ ਤਾਂ ਸ਼ਾਇਦ ਕੋਈ ਵੀ ਨਾ ਮਿਲ ਸਕੇ ਜਿਸ ਨੇ ਆਪਣੇ ਸਮੇਂ ਦੇ ਸਾਰੇ ਸਮਾਜਕ ਵਰਤਾਰਿਆਂ ਨੂੰ ਆਪਣੀ ਰਚਨਾ ਦੀ ਲਪੇਟ ਵਿਚ ਲੈਣ ਦਾ ਦਲੇਰ ਉਪਰਾਲਾ ਕੀਤਾ ਹੋਵੇ; ਤੇ ਇਹ ਕੋਈ ਲਾਜ਼ਮੀ ਵੀ ਨਹੀਂ । ਲਾਜ਼ਮੀ ਇਹ ਹੈ ਕਿ ਜੀਵਨ ਦੇ ਜਿਸ ਟੋਟੋ ਨੂੰ ਤੁਸੀਂ ਚੁਣਦੇ ਹੋ, ਉਸ ਤੇ ਤੁਹਾਡਾ ਗਿਆਨ ਸਰਬੰਗੀ, ਪੁਖ਼ਤਾ ਅਤੇ ਪ੍ਰਮਾਣਿਕ ਹੋਵੇ । ਇਸ ਪੱਖ ਨਿੱਕੀ ਕਹਾਣੀ ਦੇ ਖੇਤਰ ਵਿਚ ਸਥਿਤੀ ਬਹੁਤੀ ਨਿਰਾਸ਼ਾਜਨਕ ਨਹੀਂ। ਜੇ ਅਸੀਂ ਆਪਣੇ ਸਥਾਪਤ ਕਹਾਣੀਕਾਰਾਂ - ਦੁੱਗਲ, ਸੰਖ ਅਤੇ ਵਿਰਕ - ਨੂੰ ਹੀ ਲਈਏ, ਤਾਂ ਉਹ ਆਪਣੇ ਸਮਿਆਂ ਦੇ ਸਾਰੇ ਸੱਚ ਨੂੰ ਭਾਵੇਂ ਬਿਆਨ ਨਹੀਂ ਕਰਦੇ ਪਰ 120