ਸਮੱਗਰੀ 'ਤੇ ਜਾਓ

ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਹਨਾਂ ਦੀਆਂ ਸਮੁੱਚੀਆਂ ਕਿਰਤਾਂ ਵਿਚੋਂ ਸਾਨੂੰ ਸਮਾਜਕ ਗਤੀ ਦੇ ਰੁਖ਼ ਅਤੇ ਰਫ਼ਤਾਰ ਦਾ ਪਤਾ ਲੱਗ ਜਾਂਦਾ ਹੈ । ਪ੍ਰੇਮ ਪ੍ਰਕਾਸ਼ ਸਾਡਾ ਹੁਣ ਲਗਭਗ ਸਥਾਪਤ ਕਹਾਣੀਕਾਰ ਹੈ, ਜਿਸ ਦੀ ਰਚਨਕਿਰਿਆ ਪਿਛਲੇ ਲਗਭਗ 30 ਸਾਲਾਂ ਉਤੇ (1954 ਤੋਂ ਸ਼ੁਰੂ ਕਰ ਕੇ) ਫੈਲੀ ਹੋਈ ਹੈ, ਪਰ ਉਸ ਬਾਰੇ ਉਪਰੋਕਤ ਗੱਲ ਕਹਿਣਾ ਅਜੇ ਸੰਭਵ ਨਹੀਂ ਲੱਗਦਾ। ਇਸ ਦਾ ਹੋਰ ਕਾਰਨਾਂ ਦੇ ਨਾਲ ਇਕ ਕਾਰਨ ਇਹ ਵੀ ਲੱਗਦਾ ਹੈ ਕਿ ਉਸ ਨੇ ਆਪਣੇ ਦੁਆਲੇ ਕਈ ਪ੍ਰਕਾਰ ਦੀਆਂ ਵਲਗਣਾਂ ਖੜੀਆਂ ਕਰ ਰੱਖੀਆਂ ਹਨ, ਜਿਨ੍ਹਾਂ ਨੂੰ ਉਹ ਪਾਰ ਨਹੀਂ ਕਰ ਸਕਦਾ, ਭਾਵੇਂ ਉਹ ਕਈ ਵਾਰੀ ਕੋਸ਼ਿਸ਼ ਕਰਦਾ ਲੱਗਦਾ ਹੈ । ਪ੍ਰੇਮ ਪ੍ਰਕਾਸ਼ ਦੇ ਬਹੁਤੇ ਪਾਤਰ (ਸ਼ਾਇਦ ਅੱਸੀ ਫ਼ੀ ਸਦੀ ਤੋਂ ਵੀ ਵੱਧ) ਨੌਜਵਾਨ ਹਨ । ਬਜ਼ੁਰਗ ਬਹੁਤ ਘੱਟ ਹਨ । ਜਥੇ ਹਨ, ਉਹ ਪ੍ਰਥਮਿਕ ਮਹੱਤਤਾ ਨਹੀਂ ਰਖਦੇ । ਨੌਜਵਾਨਾਂ ਦੇ ਕਿਰਦਾਰ ਨੂੰ ਉਜਾਗਰ ਕਰਨ ਲਈ ਟਾਕਰੇ ਦਾ ਕੰਮ ਦੇਦੇ ਹਨ । ਔਰਤਾਂ ਖ਼ਿਆਲਾਂ ਵਿਚ ਹਾਵੀ ਹਨ, ਸਰੀਰਕ ਤੌਰ ਉਤੇ ਉਹਨਾਂ ਦੀ ਗਿਣਤੀ ਵੀ ਬਜ਼ੁਰਗਾਂ ਨਾਲੋਂ ਬਹੁਤੀ ਨਹੀਂ। ਬੱਚਿਆਂ ਦਾ ਸਿਰਫ਼ ਪਿਛੋਕੜ ਵਿਚ ਸ਼ੋਰ ਹੀ ਹੈ, ਕਿਤੇ ਕਿਤੇ । ਜਾਂ ਕਲਪਣਾ ਵਿਚ ਮੁਰਦਾ ਬੱਚੇ ਦਾ ਹੱਥ । ਇਹਨਾਂ ਤੱਥਾਂ ਤੋਂ ਵੀ ਸ਼ਾਇਦ ਕੋਈ ਮਨੋਵਿਗਿਆਨੀ ਕੁਝ ਸਿੱਟੇ ਕੱਢ ਸਕੇ । ਪਰ ਮੈਂ ਇਹ ਜ਼ਿਕਰ ਸਿਰਫ਼ ਵਿਸ਼ੇ-ਵਸਤੁ ਦਾ ਚੌਖਟਾ ਨਿਸ਼ਚਿਤ ਕਰਨ ਲਈ ਕਰ ਰਿਹਾ ਹਾਂ । | ਪਰ ਜੇ ਅਸੀਂ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੀ ਵੱਸੋਂ ਦੇ ਅੱਸੀ ਫੀ ਸਦੀ ਦੇ ਚਿਹਰੇ-ਮੁਹਰੇ ਨਿਖੇੜਣੇ ਚਾਹੀਏ ਤਾਂ ਉਸ ਵਿਚ ਬਹੁਤ ਸਫਲਤਾ ਨਹੀਂ ਮਿਲਦੀ - ਸਭ ਧੁੰਦਲੇ ਹਨ ਅਤੇ ਇਕ ਦੂਜੇ ਵਿਚ ਘੁਲ ਮਿਲ ਜਾਂਦੇ ਹਨ । ਉਹੀ ਪਿੰਡ ਤੋਂ ਉਠਿਆ ਪ੍ਰਾਇਮਰੀ ਦਾ ਮਾਸਟਰ, ਇਕ ਤੋਂ ਬਹੁਤੀ ਥਾਂ। ਉਹੀ ਉਸ ਦੀ ਚਾਰ ਯਾਰੀ - ਇਕ ਫ਼ਿਲਾਸਫ਼ਰ, ਇਕ ਕਵੀ, ਇਕ ਪ੍ਰੋਫ਼ੈਸਰ । ਇਹ ਨਾਂ ਬਦਲ ਵੀ ਸਕਦੇ ਹਨ, ਪਰ ਉਸ ਦਾ ਕਿ ਸਭ ਗੱਲਾਂ ਇਕੋ ਜਿਹਆਂ ਹੀ ਕਰਦੇ ਹਨ। ਇੱਕ ਗੱਲ ਕਿਸੇ ਦੇ ਮੂੰਹ ਵਿਚ ਪਾ ਦਿਓ, ਫਿੱਟ ਬੈਠ ਜਾਏਗ । ਖ਼ਾਸ ਕਰਕੇ ਕਹਾਣੀ ਸੰਗ੍ਰਹਿ ਕਚਕੜੇ ਵਿਚ ਦੁਹਰਾਅ ਅਸਹਿ ਹੱਦ ਤਕ ਹੈ । ਸਭ ਦੀ ਬੌਧਿਕ ਬਣਤਰ ਇਕ ਹੈ । ਤਿੰਨ ਕਹਾਣੀਆਂ ਸ਼ਰਾਬ ਦੀ ਮਹਿਫ਼ਲ ਵਿਚ ਅਫ਼ਲਾਤੂਨੀ ਗੱਲਬਾਤ ਦਾ ਰੀਕਾਰਡ ਹਨ । ਸ਼ਰਾਬ ਇਨ੍ਹਾਂ ਨੌਜਵਾਨਾਂ ਦੀਆਂ ਅੱਖਾਂ ਵਿਚ ਲਿਸ਼ਕ ਪੈਦਾ ਕਰਨ ਲਈ ਹੈ । ਔਰਤ ਇਨ੍ਹਾਂ ਲਈ ਇੱਕ ਇੱਕ ਰਹੱਸ ਹੈ, ਇੱਕੋ ਇੱਕ ਪ੍ਰਾਪਤ ਕਰਨਯੋਗ ਟੀਚਾ ਹੈ । ਔਰਤ ਤੋਂ ਬਿਨਾਂ ਜ਼ਿੰਦਗੀ ਸਖਣੀ ਹੈ । ਔਰਤ ਮਿਲ ਜਾਏ ਤਾਂ ਉਸ ਨਾਲ ਉਹੋ ਕੁਝ ਕਰਦੇ ਹਨ, ਜੋ ਕੁਝ ਉਨ੍ਹਾਂ ਅਨੁਸਾਰ ਔਰਤ ਨਾਲ ਕੀਤਾ ਜਾਣਾ ਚਾਹੀਦਾ ਹੈ । ਅਤੇ ਜਿਸ ਵੇਲੇ ਉਹ ਕੁਝ ਕਰ ਲੈਂਦੇ ਹਨ ਤਾਂ ਤਲਿਸਮ ਟੁੱਟ ਜਾਂਦਾ ਹੈ । ਕਈਆਂ ਦੀ ਕਿਸਮਤ ਵਿਚ ਇਹ ਵੀ ਨਹੀਂ, ਤਾਂ ਵੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਕੂੜੇ ਕਲਪਣਾ, ਚੁਰਏ 12