ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੱਜ ਦੀ ਪੰਜਾਬੀ ਆਲੋਚਨਾ ਅਜੋਕੀ ਪੰਜਾਬੀ ਆਲੋਚਨਾ ਦੀ ਗੱਲ ਮੈਂ 1950 ਤੋਂ ਸ਼ੁਰੂ ਕਰਾਂਗਾ। ਕਾਰਨ ਪ੍ਰਤੱਖ ਹੈ - 1950 ਦੇ ਆਸ-ਪਾਸ ਐਮ, ਏ. ਪੰਜਾਬੀ ਦੀ ਪੜ੍ਹਾਈ ਸ਼ੁਰੂ ਹੋਈ । ਇਸ ਨਾਲ ਉਹ ਵਰਗ ਨਿਸ਼ਚਿਤ ਹੋ ਗਿਆ ਜਿਸ ਦੀਆਂ ਲੋੜਾਂ ਨੂੰ ਇਸ ਆਲੋਚਨਾ ਨੇ ਪੂਰਿਆਂ ਕਰਨਾ ਸੀ । ਇਸ ਨਾਲ ਆਲੋਚਨਾ ਦਾ ਫ਼ੌਰੀ ਨਿਸ਼ਾਨਾ ਵੀ ਨਿਸ਼ਚਿਤ ਹੋ ਗਿਆ ਅਤੇ ਇਸ ਦੇ ਨਾਲ ਐਸੀ ਆਲੋਚਨਾ ਸਿਰਜਣ ਦੀ ਲੋੜ ਦਾ ਅਹਿਸਾਸ ਵੀ ਪੈਦਾ ਹੋਇਆ, ਜਿਸ ਨੂੰ 'ਉਚੇਰੀ' ਆਲੋਚਨਾ ਕਿਹਾ ਜਾ ਸਕੇ । ਆਲੋਚਨਾ ਸਿਰਫ਼ ਭੂਮਿਕਾਵਾਂ ਲਿਖਣ, ਸਿਰਮੌਰਤਾ ਦੇ ਪੈਂਤੜੇ ਤੋਂ ਨਿਜੀ ਪ੍ਰਤਿਕਰਮ ਦੇਣ ਜਾਂ ਹੌਸਲਾ-ਅਫ਼ਜ਼ਾਈ ਕਰਨ ਤਕ ਸੀਮਤ ਨਾ ਰਹੀ, ਸਗੋਂ ਇਸ ਨੇ ਕੁਝ ਆਪਣੇ ਸਿਧਾਂਤ ਕਾਇਮ ਕਰਨੇ, ਆਪਣੇ ਨਿਸ਼ਾਨੇ ਮਿੱਥਣੇ ਸ਼ੁਰੂ ਕੀਤੇ । ਆਲੋਚਨਾ-ਸਾਹਿਤ ਵਿਚ ਸਵੈ-ਘੋਖ ਅਤੇ ਸਵੈ-ਚੇਤਨਾ ਦਾ ਯਤਨ ਸ਼ੁਰੂ ਹੋਇਆ। | ਸਾਡੀ ਸਾਹਤਾਲੋਚਨਾ ਦੇ ਇਸ ਦੌਰ ਦਾ ਆਰੰਭ ਸੰਤ ਸਿੰਘ ਸੇਖੋਂ ਦੇ ਨਾਂ ਨਾਲ ਜੁੜਿਆ ਹੋਇਆ ਹੈ । ਸੰਤ ਸਿੰਘ ਸੇਖੋਂ ਪੰਜਾਬੀ ਦੇ ਇਹਨਾਂ ਪਹਿਲੇ ਉਚੇਰੇ’ ਵਿਦਿਆਰਥੀਆਂ ਤੇ ਅਧਿਆਪਕਾਂ ਵਿਚੋਂ ਸੀ। ਆਲੋਚਨਾ ਤਾਂ ਬਾਕੀ ਵੀ ਕਰਦੇ ਸਨ, ਪਰ ਸੇਖੋਂ ਨੂੰ ਆਪਣੇ ਅਧਿਆਪਕ ਸਾਥੀਆਂ ਨਾਲੋਂ ਨਿਖੇੜਨ ਵਾਲੀ ਚੀਜ਼ ਉਸ ਦਾ ਦ੍ਰਿਸ਼ਟੀਕੋਨ ਸੀ। ਇਹ ਦ੍ਰਿਸ਼ਟੀਕੋਨ ਨਿੱਕੇ ਜਿਹੇ ਖੇਤਰ ਤੋਂ ਲੈ ਕੇ ਸੰਸਾਰ ਵਰਤਾਰਿਆਂ ਤਕ ਦੀ ਵਿਆਖਿਆ ਕਰਨ ਅਤੇ ਉਹਨਾਂ ਉਤੇ ਲਾਗੂ ਹੋਣ ਦੀ ਸਮਰਥਾ ਰੱਖਣ ਦਾ ਦਾਅਵਾ ਕਰਦਾ ਸੀ । ਇਸ ਦ੍ਰਿਸ਼ਟੀਕੋਨ ਨੂੰ ਮਾਰਕਸਵਾਦੀ ਦ੍ਰਿਸ਼ਟੀਕੋਨ ਦਾ ਨਾਂ ਦਿੱਤਾ ਗਿਆ। ਇਸ ਦਾ ਬੁਨਿਆਦੀ ਕਾਰਨ ਇਹ ਸੀ ਕਿ ਇਹ ਦ੍ਰਿਸ਼ਟੀਕੋਨ ਐਸੀ ਸੰਕਲਪਾਤਮਕ ਸ਼ਬਦਾਵਲੀ ਵਿਚ ਗੱਲਾਂ ਕਰਦਾ ਸੀ, ਜਿਹੜੀ ਮਾਰਕਸਵਾਦੀ ਸਾਹਿਤ ਵਿਚ ਵਰਤੀ ਗਈ ਹੁੰਦੀ ਸੀ । ਇਕ ਹੋਰ ਵੱਡਾ ਕਾਰਨ ਇਹ ਸੀ ਕਿ ਸੇਖੋਂ ਆਪਣੇ ਆਪ ਨੂੰ ਮਾਰਕਸਵਾਦੀ ਕਹਿੰਦਾ ਸੀ ਅਤੇ ਉਸ ਨੂੰ ਉਸ ਪਾਰਟੀ ਦਾ ਸਤਿਕਾਰ ਪ੍ਰਾਪਤ ਸੀ, ਜਿਹੜੀ ਮਾਰਕਸਵਾਦ ਨੂੰ