ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/133

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨੂੰ ਪੇਸ਼ ਕਰਦੀਆਂ ਹਨ - ਅਕਸਰ ਬਿਨਾਂ ਕਿਸੇ ਸਦਾਚਾਰਕ ਲੱਗ-ਲਗਾਵ ਜਾਂ ਅਰਥਾਂ ਦੇ । ਅਤੇ ਜੇ ਕੋਈ ਸਦਾਚਾਰਕ ਅਰਥ ਹੋਵੇਗਾ ਵੀ ਤਾਂ ਓਪਰਾ ਓਪਰਾ, ਪਲੇਥਣ ਵਾਂਗ ! ਇਹ ਐਸਾ ਵਿਸ਼ਾ ਹੈ ਜਿਸ ਉਤੇ ਆ ਕੇ ਸਾਡੇ ਐਸੇ ਕਹਾਣੀ ਲੇਖਕ ਵੀ ਤਿਲਕ ਜਾਂਦੇ ਹਨ, ਜਿਹੜੇ ਵੇਖੋ ਬੇਹੱਦ ਕਲ-ਕੌਸ਼ਲਤਾ ਰਖਦੇ ਅਤੇ ਦੂਜੀਆਂ ਕਹਾਣੀਆਂ ਵਿਚ ਤੀਖਣ ਸਮਾਜਕ ਸੂਝ ਦਾ ਪ੍ਰਗਟਾਵਾ ਕਰਦੇ ਹਨ : ਵਿਚਾਰ ਅਧੀਨ ਸਮੇਂ ਵਿਚ, ਕਿਰਪਾਲ ਕਜ਼ਾਕ ਦੀ ਕਹਾਣੀ 'ਪਾਣੀ ਦੀ ਕੰਧ ਔਰਤ ਦੀ ਮਰਦ ਦੇ ਮੁਕਾਬਲੇ ਉਤੇ ਨਾਬਰਾਬਰੀ ਦੇ ਵਿਸ਼ੇ ਨੂੰ ਲੈ ਕੇ ਲਿਖੀ ਲਗਦੀ ਹੈ, ਪਰ ਇਸ ਵਿਸ਼ੇ ਨੂੰ ਨਿਰੋਲ ਜਿਨਸੀ ਪੱਧਰ ਉਤੇ ਸੀਮਤ ਕਰ ਕੇ ਰਹਿ ਗਈ ਹੈ । ਦਰਸ਼ਨ ਮਿਤਵਾਂ ਦੀ ਕਹਾਣੀ 'ਹੁਣ ਕਰਣ ਕੰਨ ਵਿਚੋਂ ਨਹੀਂ ਜੰਮੇਗਾ ਵਿਚ ਇਕ ਸੱਸ ਆਪਣੀ ਨੂੰਹ ਨੂੰ ਆਸੇ ਕਰਾਉਣ ਲਈ ਗਲੀ ਦਾ ਕੋਈ ਮੁੰਡਾ ਲੱਭ ਲਿਆਉਂਦੀ ਹੈ । ਬਚਿੰਤ ਕੌਰ ਦੀ ਮੇਮਣਾ ਕਹਾਣੀ ਵਿਚ ਇਕ ਔਰਤ ਆਪਣੇ ਘਰ ਵਾਲੇ ਤੋਂ ਇਕ ਹੋਰ ਔਰਤ ਦਾ ਬਲਾਤਕਾਰ ਕਰਾਉਂਦੀ ਹੈ, ਅਤੇ ਇਸ ਨੂੰ ਇਸਤ੍ਰੀ-ਵਿਦਰੋਹ ਦਾ ਪ੍ਰਗਟਾਵਾ ਦੱਸਿਆ ਗਿਆ ਹੈ । ਪ੍ਰੀਤਮ ਦੀ ਕਹਾਣੀ “ਇਕ ਮਿੱਤਰ ਦਾ ਬਿਆਨ' (ਲੋਅ, ਜੂਨ 83) ਵਿਚ ਇੱਕ ਔਰਤ ਆਪਣੇ ਘਰ ਵਾਲੇ ਦੀ ਸ਼ਰਬ ਦਾ ਖ਼ਰਚਾ ਚਲਾਉਣ ਦੀ ਖ਼ਾਤਰ ਉਸ ਦੇ ਲਿਆਂਦੇ ਸ਼ਰਾਬੀ ਦੋਸਤਾਂ ਦੀ ਲਿੰਗ-ਭੁਖ ਪੂਰੀ ਕਰਦੀ ਹੈ । ਗੁਰਪਾਲ ਲਿਟ ਦੀ ਕਹਾਣੀ “ਇਹ ਵੀ ਤਾਂ ... (ਲੋਅ, ਜੁਲਾਈ 83) ਦੀ ਕੇਂਦਰੀ ਘਟਨਾ ਗਵਾਂਢੀਆਂ ਦੇ ਘਰ, ਪਰਦੇ ਪਿੱਛੇ ਦਿਓਰ-ਭਰਜਾਈ ਦਾ ਕਾਮ-ਕ੍ਰੀੜਾ ਦੇਖ ਕੇ ਉਤੇਜਿਤ ਹੋਈ ਇਸਤ੍ਰੀ ਦਾ ਜਿਨਸੀ ਵਿਹਾਰ ਹੈ। ਇਸ ਨੂੰ ਇਕ ਵੇਸਵਾ ਦੇ ਸੁਧਾਰ ਨਾਲ ਜੋੜਿਆ ਗਿਆ ਹੈ, ਜਿਹੜੀ ਹੁਣ ਸਿਰਫ਼ ਆਪਣੀ ਮਰਜ਼ੀ ਦੇ ਦੋ ਤਿੰਨ ਬੰਦਿਆਂ ਨਾਲ (!) ਰਹਿਣਾ ਚਾਹੁੰਦੀ ਹੈ, ਪਰ ਸਮਾਜ ਉਸ ਨੂੰ ਸੁਧਰਣ ਨਹੀਂ ਦੇਂਦਾ। ਬਲਜੀਤ ਸਿੰਘ ਰੈਨਾ ਦੀ “ਜਾਇਜ਼ ਨਜਾਇਜ਼ (ਅਕਸ, ਅਪ੍ਰੈਲ 83) ਵਿਚ ਮਾਮੇ ਦਾ ਪੁੱਤ ਭੂਆ ਦੀ ਧੀ (ਉਮਰ 10-12 ਸਾਲ) ਦੀਆਂ ਅੱਖਾਂ ਵਿਚ ਝਾਕ ਕੇ ਕਹਿੰਦਾ ਹੈ -- “ਕਸ਼ ਕਿ ਅਸੀਂ ਮੁਸਲਮਾਨ ਹੁੰਦੇ ! ਸਾਡੀਆਂ ਹਾਲਤਾਂ ਵਿਚ ਜਿਸ ਦਾ ਅਗਲਾ ਪੜਾਅ ਹੁਣ ਇਹ ਹੋ ਸਕਦਾ ਹੈ ਕਿ ਇਕ ਭਰਾ ਆਪਣੀ ਭੈਣ ਦੀਆਂ ਅੱਖਾਂ ਵਿਚ ਝਾਕ ਕੇ ਕਹਿੰਦਾ ਹੈ - "ਕਾਸ਼ ਅਸੀਂ ਇੱਕ ਮਾਂ fuਓ ਦੇ ਨਾ ਹੁੰਦੇ !" ਇਸ ਸੂਚੀ ਵਿਚ ਕਾਫ਼ੀ ਵਾਧਾ ਕੀਤਾ ਜਾ ਸਕਦਾ ਹੈ । ਜਿਨਸੀ ਸੰਬੰਧਾਂ ਨੂੰ ਮਿਸ਼ਨਰੀ ਉਤਸ਼ਾਹ ਨਾਲ ਕਿਸੇ ਨਾ ਕਿਸੇ fਸਤ ਦੁਆਲੇ ਵੀ ਘੁਮਾਇਆਂ ਜਾਂਦਾ ਹੈ । ਇਹ ਸਿਧਾਂਤ ਮੁਖ ਤੌਰ ਉਤੇ ਤਿੰਨ ਹਨ - (1) ਕਿ ਇਸ ਤਰ੍ਹਾਂ ਸਥਾਪਤ ਕਦਰ-ਕੀਮਤਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ; (2) ਕਿ ਇਹ ਔਰਤ ਦੀ ਆਜ਼ਾਦੀ ਦੇ ਪ੍ਰਕ ਹਨ, ਅਤੇ (3) ਕਿ ਇਸ ਤਰ੍ਹਾਂ ਪਿਆਰ ਉਪਰ ਲੱਗੀਆਂ ਬੰਦਸ਼ਾਂ ਨੂੰ ਤੋੜਿਆ ਜਾ ਰਿਹਾ ਹੈ ! 18