ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੱਜਰੇ ਉਤਸ਼ਾਹੀ ਕਹਾਣੀਕਾਰ ਦੂਜੇ ਪਾਸੇ ਹਨ। ਦੁੱਗਲ ਨੇ ਆਪਣੇ ਨਵੇਂ ਕਹਾਣੀ ਸੰਗ੍ਰਹਿ ਤੇਰਕਾਲਾਂ ਵੇਲੇ ਵਿਚਲੀ 'ਵਿਮੈਨਜ਼ ਲਿਬ ਕਹਾਣੀ ਵਿਚ ਇਸੇ ਵਿਚਾਰ ਦੇ ਬੋਝੇਪਣ ਨੂੰ ਪੇਸ਼ ਕੀਤਾ ਹੈ । ਪਿਛੇ ਜਿਹੇ ਹੀ (ਆਰਸੀ, ਅਗਸਤ 83 ਵਿਚ ਕੁਲਵੰਤ ਸਿੰਘ ਵਿਰਕ ਦੀ ਇਕ ਕਹਾਣੀ ਛਪੀ ਹੈ, ਗਊ । ਇਸ ਵਿਚ ਵਿਰਕ ਆਪਣੇ ਵਿਲੱਖਣ ਸਹਿਜ-ਅੰਦਾਜ਼ ਵਿਚ ਇਹ ਦੱਸਦਾ ਹੈ ਕਿ ਉਪਰੋਕਤ ਕਿਸਮ ਦੀ ਜਿਨਸੀ ਖੁੱਲ ਔਰਤ ਨੂੰ ਇਨਸਾਨ ਬਣਾਉਣ ਵਲ ਨਹੀਂ ਜਾਂਦੀ, ਸਗੋਂ ਉਹ ਗਊ ਦੀ ਗਊ ਹੀ ਰਹਿੰਦੀ ਹੈ, ਸਿਰਫ਼ ਸੋਟੇ ਉਸ ਨੂੰ ਉਗੇ ਵਿਚ ਖਾਣੇ ਪੈਂਦੇ ਹਨ । ਜੇ ਔਰਤ ਦੀ ਆਜ਼ਾਦੀ ਉਸ ਨੂੰ ਪ੍ਰਫੁਲਤ ਸਮਾਜਕ ਹਸਤੀ ਬਣਾਉਣ ਵਲ ਨਹੀਂ ਲਿਜਾਂਦੀ, ਸਗੋਂ ਉਸ ਨੂੰ ਜਿਨਸੀ ਹੱਦ ਤਕ ਸਮੇਟ ਕੇ ਰੱਖ ਦੇਂਦੀ ਹੈ, ਤਾਂ ਇਹ ਆਜ਼ਾਦੀ ਨਹੀਂ ਝਾਵਲਾ ਹੈ । ਗੁਰਦਿਆਲ ਸਿੰਘ ਵੀ ਆਪਣੀ ਕਹਾਣੀ 'ਮਾੜੀ ਹਵਾ" (ਆਰਸੀ, ਮਾਰਚ 83} ਵਿਚ ਦੱਸਦਾ ਹੈ ਕਿ ਸਾਡੇ fਪਿੰਡਾਂ ਵਿਚ ਵੀ ਪ੍ਰਵਾਰਕ ਸੰਬੰਧਾਂ ਨੂੰ ਕਿਵੇਂ ਜਿਨਸੀ ਘਣ ਲਗਦਾ ਜਾ ਰਿਹਾ ਹੈ । ਇਹ 'ਮਾੜੀ ਹਵਾ' ਹੈ, ਜਿਸ ਅੱਗੇ ਕਿਸੇ ਦੀ ਕੋਈ ਪੀਰੀ ਨਹੀਂ ਚਲ ਰਹੀ । ਜਿਨਸੀ ਸੰਬੰਧਾਂ ਵਿਚਲੀ ਖੁੱਲ ਨੂੰ ਪਿਆਰ ਕਰਨ ਦੀ ਖੁਲ ਨਾਲ ਜੋੜਨਾ ਵੀ ਇਸੇ ਤਰ੍ਹਾਂ ਦਾ ਭੁਲੇਖਾ ਹੈ, ਜਿਹੜਾ ਪੱਛਮ ਵਿਚ ਪਿਛਲੀਆਂ ਦੋ ਤਿੰਨ ਸਦੀਆਂ ਤੋਂ ਪਰਚਾਰਿਆ ਜਾ ਰਿਹਾ ਹੈ, ਪਰ ਸਾਨੂੰ ਅਜੇ ਵੀ ਇਹ ਨਵਾਂ ਅਤੇ ਇਨਕਲਾਬੀ ਲੱਗਦਾ ਹੈ । ਪਿੱਛੇ ਜਿਹੇ ਹੀ ਇਕ ਸੈਮੀਨਾਰ ਵਿਚ ਜਦੋ ਇਕ ਨਵੇਂ ਨਵੇਂ ਸਥਾਪਤ ਹੋ ਰਹੇ ਕਹਾਣੀਕਾਰ ਦੀ ਆਲੋਚਨਾ ਕੀਤੀ ਗਈ ਕਿ ਉਸ ਦੀਆਂ ਕਹਾਣੀਆਂ ਜਿਨਸੀ ਸੰਬੰਧਾਂ ਨੂੰ ਹੀ ਪੇਸ਼ ਕਰਦੀਆਂ ਹਨ, ਤਾਂ ਉਸ ਨੇ ਜਵਾਬ ਦਿਤਾ ਕਿ "ਮੈਂ ਤਾਂ ਲਵ ਸਟੋਰੀਜ਼ ਲਿਖਦਾ ਹਾਂ। ਸਾਡੀ ਭਾਵਕ ਕੰਗਾਲੀ ਦਾ ਇਸ ਤੋਂ ਵੱਡਾ ਸਬੂਤ ਹੋਰ ਕੋਈ ਨਹੀਂ ਹੋ ਸਕਦਾ ਕਿ ਅਸੀਂ ਪਿਆਰ ਨੂੰ ਕੇਵਲ ਜਿਨਸੀ ਸੰਬੰਧਾਂ ਤਕ ਸੀਮਤ ਕਰ ਕੇ ਰੱਖ ਦਿਤਾ ਹੈ । ਜਿਨਸੀ ਸੰਬੰਧਾਂ ਉਤੇ ਜ਼ੋਰ ਦੇਦਾ ਸਾਹਿਤ ਨਾ ਸਿਰਫ਼ ਜਜ਼ਬਿਆਂ ਦੀ ਕੰਗਾਲੀ ਦਾ ਸ਼ਿਕਾਰ ਹੀ ਹੁੰਦਾ ਹੈ, ਸਗੋਂ ਇਸ ਕੰਗਲੀ ਨੂੰ ਪੈਦਾ ਵੀ ਕਰਦਾ ਅਤੇ ਅੱਗੇ ਤੁਰਦਾ ਹੈ । ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪਿਛਲੇ ਕੁਝ ਅਰਸੇ ਵਿਚ ਕੇਵਲ ਇਕ ਕਹਾਣੀ - ਬਲਵੰਤ ਚੌਹਾਨ ਦੀ 'ਉਸ ਦਾ ਰਬ (ਅਕਸ, ਜਨਵਰੀ 83) - ਮੇਰੀ ਨਜ਼ਰੇ ਐਸੀ ਪਈ ਹੈ ਜਿਸ ਵਿਚ ਸਾਂਝੇ ਘੋਲ ਵਿਚ ਜੁੱਟੇ ਦੰਪਤੀ ਜੀਵਨ ਦੀ ਕਵਿਤਾ ਅਤੇ ਮਾਨਵਤਾ ਨੂੰ ਪੇਸ਼ ਕੀਤਾ ਗਿਆ ਹੈ । ਇੱਕਾ-ਦੁੱਕਾ ਕਹਾਣੀਆਂ ਹੋਰ ਵੀ ਹੋ ਸਕਦੀਆਂ ਹਨ, ਪਰ ਮੇਰਾ ਮਕਸਦ ਐਸੀਆਂ ਰਚਨਾਵਾਂ ਦੀ ਅਲੇਖ-ਸੰਖਿਆਂ ਵਲ ਧਿਆਨ ਦੁਆਉਣਾ ਹੈ ਜਿਹੜੀਆਂ ਬਹੁ-ਪਸਾਰੀ ਮਨੁੱਖੀ ਰਿਸ਼ਤਿਆਂ ਨੂੰ ਮਾਨਵੀ ਅਤੇ ਹਾਂ-ਪੱਖੀ ਢੰਗ ਨਾਲ ਪੇਸ਼ ਕਰਦੀਆਂ ਹੋਣ । ਸਾਡੀਆਂ ਰਚਨਾਵਾਂ ਵਿਚ ਤਾਂ ਉਸ ਮਾਨਸਿਕ ਦਵੰਦ, ਤਣਾਅ ਅਤੇ ਸੰਤਾਪ ਦੀ ਵੀ ਅਣਹੋਂਦ ਹੁੰਦੀ ਜਾ ਰਹੀ ਹੈ, ਜਿਹੜਾ ਜਿਨਸੀ ਪੱਧਰ ਉਤੇ ਆਪਣੇ 13L