ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਹੁਤੀ ਉੱਚੀ ਥਾਂ ਨਹੀਂ ਦਿੱਤੀ ਜਾ ਸਕਦੀ। ਜ਼ਿੰਦਗੀ ਦੀ ਤਲਖ਼ ਹਕੀਕਤ, ਸਮਾਜਕ ਆਲੋਚਨਾ ਅਤੇ ਭਵਿੱਖ ਦੇ ਕਿਸੇ ਸੁਪਨੇ ਨੂੰ ਸੁਮੇਲਣ ਦਾ ਇਕ ਯਤਨ ਗੁਰਦਿਆਲ ਸਿੰਘ ਨੇ ਆਪਣੇ ਕਹਾਣੀ ਸੰਗ੍ਰਹਿ ਰੱਖੋ ਕਿੱਸੇ ਬੰਦੇ ਵਿਚ ਕੀਤਾ ਹੈ । ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਤਰ ਸਮਜ ਦੀਆਂ ਹੇਠਲੀਆਂ ਪਰਤਾਂ ਵਿਚ ਵਿਚਰਣ ਵਾਲੇ ਲੋਕ ਹਨ । ਉਹ ਆਪਣੇ ਰੁੱਖੇ ਮੱਸੇ ਹਾਸ-ਵਿਅੰਗ ਦੀ ਡੰਗੋਰੀ ਫੜੀ, ਆਪਣੀ ਜ਼ਿੰਦਗੀ ਦੇ ਝਰਿਆਂ ਨੂੰ ਹੰਡਾਉਂਦੇ ਹੋਏ ਆਪਣੀ ਅਵਸਥਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਇਸ ਕੋਸ਼ਿਸ਼ ਵਿਚ ਸਮਾਚ, ਸਰਕਾਰ ਆਦਿ ਉਤੇ ਟਿੱਪਣੀ ਕਰੀ ਜਾਂਦੇ ਹਨ । ਪਰ ਸਭ ਤੋਂ ਵੱਡੀ ਗੱਲ ਕਿ ਘੋਰ ਮੁਸੀਬਤ ਵਿਚ ਵੀ ਉਹ ਆਸ ਦਾ ਪੱਲਾ ਨਹੀਂ ਛੱਡਦੇ । ਇਹ ਆਸ ਵੀ ਕੋਈ ਉਹਨਾਂ ਉਤੇ ਠੰਸੀ ਨਹੀਂ ਗਈ, ਸਗੋਂ ਉਹਨਾਂ ਦੇ ਜਿਉਣ ਦੇ ਉਮਾਹ ਦੇ ਵਿਚੋਂ ਹੀ ਨਿਕਲਦੀ ਹੈ, ਕਿਉਂਕਿ ਇਹ ਕੋਈ ਤਾਰੇ ਤੋੜਨ ਦੇ ਸੁਪਨੇ ਨਹੀਂ ਲੈਂਦੀ, ਜ਼ਿੰਦਗੀ ਨੂੰ ਜਿਉਣ ਯੋਗ ਬਣਾ ਸਕਣ ਦੇ ਸੁਪਨੇ ਲੈਂਦੀ ਹੈ । ਗੁਰਦਿਆਲ ਸਿੰਘ ਦਾ ਇਹ ਢੰਗ ਉਸ ਦੀ ਵਿਲੱਖਣਤਾ ਬਣ ਗਿਆ ਹੈ । ਏਨੀ ਹੀ, ਜਾਂ ਇਸ ਤੋਂ ਵੀ ਕੁਝ ਵਧੇਰੇ ਸੰਤੁਸ਼ਟਤਾ ਦੇਦੀਆਂ ਅਤੇ ਭਰਪੂਰ ਤਜਰਬਾ ਬਣਦੀਆਂ ਉਹ ਕਹਾਣੀਆਂ ਹਨ, ਜਿਨ੍ਹਾਂ ਵਿਚ ਉਪਰੋਕਤ ਸਾਰੇ ਹੀ ਤੱਤ ਹਨ - ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਗਿਆਨ, ਉਹਨਾਂ ਦੇ ਖ਼ਿਲਾਫ਼ ਵਿਦਰੋਹ, ਕਿਸੇ ਭਵਿੱਖ-ਮੁੱਖੀ ਸੁਪਨੇ ਦੀ ਚੇਤਨਤਾ ਅਤੇ ਉਸ ਲਈ ਯਤਨ; ਪਰ ਨਾਲ ਹੀ ਇਸ ਯਤਨ ਦੀ ਅਸਫਲਤਾ, ਇਸ ਤੋਂ ਪੈਦਾ ਹੁੰਦਾ ਦੁਖਾਂਤਕ ਤੱਤ, ਅਤੇ ਇਸ ਅਸਫਲਤਾ ਦੇ ਕਾਰਨਾਂ ਦਾ ਵਿਸ਼ਲੇਸ਼ਣ ਵੀ ਸ਼ਾਮਲ ਹੈ । ਇਸ ਤਰ੍ਹਾਂ ਦੀਆਂ ਰਚਨਾਵਾਂ ਨੂੰ ਭਾਵਕ ਤੌਰ ਉਤੇ ਝੰਜੋੜ ਦੇਂਦੀਆਂ ਹਨ । ਇਹਨਾਂ ਦਾ ਦੁਖਾਂਤਕ ਤੱਤ ਸਾਨੂੰ ਸਮਾਜ ਦੀ ਗਤੀ ਤੋਂ ਵੀ ਜਾਣ ਕਰਾ ਜਾਂਦਾ ਹੈ ਅਤੇ ਇਸ ਗਤੀ ਨੂੰ ਜਕੜੀ ਬੈਠੇ ਕਾਰਨਾਂ ਦਾ ਵੀ ਅਹਿਸਾਸ ਕਰਾ ਜਾਂਦਾ ਹੈ । ਪਿਛਲੇ ਸਮੇਂ ਵਿਚ ਵਰਿਆਮ ਸੰਧੂ, ਬਲਦੇਵ ਸਿੰਘ, ਰਾਮ ਸਰੂਪ ਅਣਖੀ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ, ਜੋਗਿੰਦਰ ਸਿੰਘ ਨਿਰਾਲਾ ਦੀਆਂ ਛਪੀਆਂ ਕਹਾਣੀਆਂ ਜਾਂ ਕਹਾਣੀ ਸੰਹਿ ਇਸ ਰੁਝਾਣ ਦੀ ਪ੍ਰਤਿਨਿਧਤਾ ਕਰਦੇ ਹਨ । ਇਹਨਾਂ ਲੇਖਕਾਂ ਨੇ ਮੁੱਖ ਤੌਰ ਉਤੇ ਬਹੁ-ਗਿਣਤੀ, ਹੇਠਲੇ ਵਰਗ, ਦੇ ਜੀਵਨ ਨੂੰ ਆਪਣਾ ਵਿਸ਼ਾ ਬਣਾਇਆ ਹੈ । ਆਪਣੇ ਕਸ਼ਟ ਭਰੇ ਜੀਵਨ ਤੋਂ ਮੁਕਤੀ ਪਾਉਣ ਦੇ ਯਤਨ ਵਿਚ, ਇਹਨਾਂ ਦੇ ਪਾਤਰ ਆਪਣੇ ਜੀਵਨ ਨੂੰ ਜਕੜੀ ਬੈਠੀਆਂ ਹਾਲਤਾਂ ਦੇ ਖ਼ਿਲਾਫ਼ ਰੋਹ-ਭਰੀ ਬਗ਼ਾਵਤ ਕਰਦੇ ਹਨ । ਪਰ ਇਹ ਹਾਲਤਾਂ ਅਜੇ ਉਹਨਾਂ ਲਈ ਇਕੱਲੇ ਇਕੱਲੇ ਵਾਸਤੇ ਅਜਿੱਤ ਹਨ। ਜਿਸ ਕਰ ਕੇ ਉਹ ਇਕ ਵਾਰੀ ਮੁੜ ਉਹਨਾਂ ਦੇ ਭਾਰ ਹੇਠ ਹੋਰ ਦੱਬ ਕੇ ਰਹਿ ਜਾਂਦੇ ਹਨ । ਕਿਰਪਾਲ ਕਜ਼ਾਕ ਦੇ ਨਵੇਂ ਕਹਾਣੀ ਸੰਗ੍ਰਹਿ ਅੱਧਾ ਪਲ ਵਿਚ ਕੁਝ ਕਹਾਣੀਆਂ (fਚਵੇਂ 'ਜਿਥੋਂ ਸੂਰਜ ਉੱਗਦਾ ਹੈ") ਵਿਚ ਕਿਤੇ ਕਿਤੇ ਕੋਈ ਲੋਕ 134