ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/139

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਾਲ ਤੁਰਦੇ ਵੀ ਹਨ । ਪਰ ਪ੍ਰਧਾਨ ਰੂਪ ਵਿਚ ਅਜੇ ਵੀ ਵਿਰੋਧੀ ਅਤੇ ਦਬਾ ਰਹੀਆਂ ਤਾਕਤਾਂ ਵਧੇਰੇ ਤਾਕਤਵਾਰ ਅਤੇ ਚਤੁਰ ਸਾਬਤ ਹੁੰਦੀਆਂ ਹਨ । ਖੱਬੀ ਅਤੇ ਕਮਿਊਨਿਸਟ ਲਹਿਰ ਦੀ ਫੁੱਟ ਦਾ ਅਹਿਸਾਸ ਇਹਨਾਂ ਵਿਚ ਤੀਖਣ ਹੈ । ਸਗੋਂ ਕਿਤੇ ਕਿਤੇ ਸਿੱਧਾ ਕਮਿਉਨਿਸਟ ਲਹਿਰ ਜਾਂ ਵਿਅਕਤੀਆਂ ਦੀ ਆਲੋਚਨਾ ਵੀ ਮਿਲਦੀ ਹੈ । (ਜਿਵੇਂ ਜੋਗਿੰਦਰ ਸਿੰਘ ਨਿਰਾਲਾ ਦੀ ਪੁਸਤਕ ਸੰਤਾਪ, ਜਾਂ ਉਸ ਦੀਆਂ ਮਗਰੋਂ ਛਪੀਆਂ ਕਹਾਣੀਆਂ 'ਰੱਜੇ ਪੁੱਜੇ ਲੋਕ, “ਜ਼ਿੰਦਗੀ, ਜ਼ਿੰਦਗੀ, ਜਾਂ ਫਿਰ ਵਰਿਆਮ ਸੰਧੂ ਦੀ ਕਹਾਣੀ ਦਲਦਲ ਆਦਿ) । ਪਰ ਤਾਂ ਵੀ ਇਹਨਾਂ ਲੋਕਾਂ ਦਾ ਖੱਬੇ ਆਦਰਸ਼ ਤੋਂ ਈਮਾਨ ਨਹੀਂ ਡੋਲਿਆ ਅਤੇ ਇਹ ਇਸੇ ਉਤੇ ਆਸ ਲਾਈ ਬੈਠੇ ਹਨ । ਰਾਮ ਸਰੂਪ ਅਣਖੀ ਦੀ ਕਹਾਣੀ ਛਪੜੀ ਵਿਹੜਾ ਗ਼ਰੀਬੀ ਹਟਾਓ ਦੇ ਦਮਗਜਿਆਂ ਨੂੰ ਬੜੇ ਸਹਿਜ ਢੰਗ ਨਾਲ ਬੇਨਕਾਬ ਕਰਦੀ ਹੋਈ, ਇਹ ਦੱਸਦੀ ਹੈ ਕਿ ਕਿਵੇਂ ਅਜੇ ਵੀ ਹੇਠਲਾ ਵਰਗ ਆਪਣੇ ਜੀਵਨ ਨੂੰ ਚੰਗੇਰਿਆਂ ਬਣਾਉਣ ਦੇ ਸਭ ਯਤਨ ਨਿਹਫਲਤਾ ਵਿਚ ਮੁੱਕਦੇ ਦੇਖ ਰਿਹਾ ਹੈ । ਸਾਧਾਰਣ ਅਤੇ ਪਰਾਈ ਪ੍ਰਗਤੀਵਾਦੀ ਸੂਝ ਉਪਰੋਕਤ ਤਰ ਦੀਆਂ ਕਹਾਣੀਆਂ ਨੂੰ ਪਿਛਾਂਹ-ਖਿੱਚ, ਨਿਰਾਸ਼ਾਵਾਦੀ ਜਾਂ ਭਗੌੜੇਪਣ ਦੀਆਂ ਕਹਾਣੀਆਂ ਕਹੇ । ਪਰ ਇਹਨਾਂ ਲੇਖਕਾਂ ਦੀ ਮਹੱਤਤਾ ਇਸੇ ਵਿਚ ਹੈ ਕਿ ਇਹਨਾਂ ਨੇ ਸਾਹਿਤ ਨੂੰ ਸਾਧਾਰਣ ਅਤੇ ਹੇਠਲੇ ਵਰਗ ਦੀਆਂ ਕਾਮਨਾਵਾਂ ਅਤੇ ਘਾਲਣਾਵਾਂ ਨਾਲ ਜੁੜਿਆ ਹੈ, ਉਹਨਾਂ ਦੀ ਹੀ ਪੱਧਰ ਉਤੇ, ਉਹਨਾਂ ਦੀ ਭਾਸ਼ਾ ਵਿਚ ਯਥਾਰਥ ਦਾ ਵਰਨਣ ਕੀਤਾ ਹੈ, ਜਿਸ ਤੋਂ ਸਾਨੂੰ ਅੱਜ ਦੀ ਬਹੁਗਿਣਤੀ ਦੇ ਜੀਵਨ ਬਾਰੇ ਸੱਚ ਦਾ ਭਰਵਾਂ ਗਿਆਨ ਹੁੰਦਾ ਹੈ । | ਕੇਵਲ ਇੱਕ ਰੁਝਾਣ ਕੁਝ ਤੌਖਲਾ ਪੈਦਾ ਕਰਨ ਵਾਲਾ ਹੈ । ਅੱਜ ਕਾਫ਼ੀ ਕਹਾਣੀਆਂ ਵਿਚ ਮੌਤ, ਕਤਲ, ਜਾਂ ਕੋਈ ਹੋਰ ਧਮਾਕਾ ਖ਼ਜ਼ ਘਟਨਾਵਾਂ ਲਿਆਉਣ ਦਾ ਯਤਨ ਹੁੰਦਾ ਹੈ । ਬਲਦੇਵ ਸਿੰਘ ਦੀ ਹੀ ਪਿੱਛੇ ਜਿਹੇ ਇਕ ਕਹਾਣੀ ਛਪੀ ਹੈ - ਭਵਿਖ ਦੇ ਵਾਰਸ, ਜਿਸ ਦੀ ਥੀਮ ਤਾਂ ਨਵਤੇਜ ਸਿੰਘ ਦੀ ਕਹਾਣੀ 'ਮਨੁੱਖ ਦੇ ਪਿਉ" ਵਾਲੀ ਹੀ ਹੈ, ਪਰ ਇਸ ਵਿਚ ਹੁਣ 'ਸ਼ਾਕ ਟਰਟਮੈਂਟ' ਦੇਣ ਦਾ ਯਤਨ ਹੈ - ਬੱਚਿਆਂ ਨੂੰ ਮਾਣਸਖੋਰੇ ਹੋਣ ਦੀ ਹੱਦ ਤਕ ਨਿਘਰਦੇ ਦੱਸਿਆ ਗਿਆ ਹੈ । ਜੇ ਇਹ ਘਟਨਾ ਕਿਤੇ ਵਾਪਰੀ ਵੀ ਹੋਵੇ ਤਾਂ ਇਸ ਦਾ ਸਾਹਿਤ ਦਾ ਅੰਗ ਬਣਨ ਲਈ ਕੋਈ ਉਚੇਚਾ ਵਿਸਥਾਰ ਪੂਰਵਕ ਪਿਛੋਕੜ ਅਤੇ ਕਾਰਨ ਹੋਣਾ ਚਾਹੀਦਾ ਹੈ । ਬਾਕੀ ਕਹਾਣੀਆਂ ਵੀ, ਜਿਨਾਂ ਵਿਚ ਮੌਤ, ਕਤਲ, ਆਤਮਘਾਤ, ਦਹਿਸ਼ਤ, ਨੰਗੀ ਔਰਤ ਦੀ ਪ੍ਰਦਰਸ਼ਨ ਨੂੰ ਲਿਆਂਦਾ ਜਾਂਦਾ ਹੈ, ਕੋਈ 'ਥਰਿੱਲਰ' ਨਹੀਂ, ਸਗੋਂ ਮੈਨੂੰ ਲੱਗਦਾ ਹੈ ਕਿ ਇਹ 'ਸ਼ਾਕ ਟਰੀਟਮੈਂਟ' ਦੇਣ ਦਾ ਹੀ ਯਤਨ ਹੈ, ਜੋ ਕਿ ਆਪਣੇ ਆਪ ਵਿਚ ਅਟੱਲ ਨਿਰਾਸ਼ਾ ਵਲ ਵਧਣ ਦਾ ਸੂਚਕ ਅਤੇ ਖ਼ਬਰਦਾਰ ਹੋਣ ਦਾ ਸੰਕੇਤ ਹੈ । ਅੱਜ ਦੀ ਨਿੱਕੀ ਕਹਾਣੀ ਲਈ ਪੁਰਾਣਾ ਰੂਪ ਵੀ ਕੁਝ ਜਕੜ ਬਣਦਾ ਜਾ ਰਿਹਾ 185