ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਪਣਾ ਰਾਹ-ਦਿਖਾਵਾ ਦਸਦੀ ਸੀ। ਉਸ ਵੇਲੇ ਦੀਆਂ ਹਾਲਤਾਂ ਐਸੀਆਂ ਸਨ ਕਿ ਜੇ ਉਪਰੋਕਤ ਦੋਵੇਂ ਗੱਲਾਂ ਮਿਲ ਜਾਣ ਤਾਂ ਫਿਰ ਕਿਸੇ ਕਿਤ ਕਰਨ ਦੀ ਲੋੜ ਨਹੀਂ ਸੀ ਰਹਿ ਜਾਂਦੀ । ਇਸ ਲਈ ਇਕ ਵਾਰੀ ਜੇ ਮੰਨ ਲਿਆ ਗਿਆ ਕਿ ਸੇਖ ਮਾਰਕਸਵਾਦੀ ਸੀ, ਤਾਂ ਜੋ ਕੁਝ ਸੰਖ ਕਹਿੰਦਾ ਸੀ, ਉਹ ਮਾਰਕਸਵਾਦ ਸੀ । ਮਾਰਕਸਵਾਦ ਨੂੰ ਉਸ ਵੇਲੇ ਜਿਹੜੀ ਲੋਕ-ਪ੍ਰਿਯਤਾ ਪ੍ਰਾਪਤ ਸੀ, ਉਹ ਫਿਰ ਸਾਹਿਤ ਵਿਚ ਸੇਖੋਂ ਦੇ ਨਾਂ ਨਾਲ ਵੀ ਜੁੜ ਗਈ । ਵੈਸੇ ਵੀ ਕਿਸੇ ਮੱਧ-ਵਰਗੀ ਬੁੱਧੀਜੀਵੀ ਲਈ ਉਹਨਾਂ ਸਮਿਆਂ ਵਿਚ ਆਪਣੇ ਬਾਰੇ ਮਾਰਕਸਵਾਦੀ ਹੋਣ ਦਾ ਐਲਾਨ ਕਰਨਾ ਉਸ ਨੂੰ ਜ਼ਿੰਦਾ-ਸ਼ਹੀਦ ਜਿੰਨਾ ਆਦਰ ਦੁਆਉਣ ਲਈ ਕਾਫ਼ੀ ਸੀ । ਪੰਜਵੇਂ ਦਹਾਕੇ ਦੇ ਅਖ਼ੀਰ ਅਤੇ ਛੇਵੇਂ ਦਹਾਕੇ ਦੇ ਸ਼ੁਰੂ ਵਿਚ ਮਾਰਕਸਵਾਦੀ ਵਿਚਾਰਧਾਰਾ ਦੀ ਹਰਮਨ-ਪ੍ਰਿਯਤਾ ਦੇ ਵੀ ਕਈ ਕਾਰਨ ਸਨ। 1997 ਦਾ ਝਟਕਾ ਪੰਜਾਬ ਲਈ ਅਸਹਿ ਸੀ । ਨਾਨਕ ਸਿੰਘ ਅਤੇ ਉਸ ਵਰਗੇ ਕੁਝ ਹੋਰ ਸਾਹਿਤਕਾਰਾਂ ਦੇ ਉਪਭਾਵਕ ਵਿਰਲਾਪ ਨਾ ਇਸ ਦੀ ਵਿਆਖਿਆ ਕਰਦੇ ਸਨ, ਨਾ ਇਸ ਨੂੰ ਸਮਝਣ ਵਿਚ ਸਹਾਈ ਹੁੰਦੇ ਸਨ । ਹੋਰ ਕੋਈ ਵਿਚਾਰਧਾਰਾ ਨਹੀਂ ਸੀ, ਜਿਹੜੀ ਇਸ ਏਡੇ ਵੱਡੇ ਕਾਰੇ ਦੀ ਵਿਆਖਿਆ ਕਰ ਸਕੇ, ਸਿਵਾਏ ਮਾਰਕਸਵਾਦੀ ਵਿਚਾਰਧਾਰਾ ਦੇ । ਦੂਜਾ, ਰੂਸ ਸਾਡੇ ਲਈ ਪਹਿਲਾਂ ਦੂਰ ਦਾ ਤਾਰਾ ਰਿਹਾ ਸੀ ਪਰ ਹੁਣ ਆਜ਼ਾਦੀ ਮਿਲਣ ਤੋਂ ਪਿੱਛੋਂ ਉਸ ਬਾਰੇ ਨੇੜਿਉਂ ਹੋ ਕੇ ਦੇਖਣ, ਜਾਨਣ ਤੇ ਘੋਖਣ ਦੇ ਮੌਕੇ ਪੈਦਾ ਹੋ ਗਏ -- ਸਾਹਿਤ ਰਾਹੀਂ ਵੀ ਤੇ ਪ੍ਰਤੱਖ ਤੌਰ 'ਤੇ ਵੀ । ਤੀਜਾ, ਗੁਆਂਢੀ ਚੀਨ ਵਿਚ ਇਨਕਲਾਬ ਵਾਪਰ ਗਿਆ ਸੀ, ਭਾਰਤ ਅਤੇ ਚੀਨ ਵਿਚਲੇ ਤੇ ਦੋ ਪ੍ਰਬੰਧਾਂ ਦੀ ਕਾਰਗੁਜ਼ਾਰੀ ਵਿਚਕਾਰ ਤੁਲਨਾ ਕਰਨ ਦਾ ਮੌਕਾ ਪੈਦਾ ਹੋ ਗਿਆ ਸੀ । ਚੌਥਾ - ਇਸ ਸਮੇਂ, yfਹਿਲਾਂ ਕਮਉਨਿਸਟਾਂ ਉਤੇ ਜਬਰ ਨੇ, ਕਮਿਊਨਿਸਟ ਪਾਰਟੀ ਉਤੇ ਪਾਬੰਦੀ ਲੱਗਣ ਨੇ, ਅਤੇ ਫਿਰ ਪਾਰਲੀਮੈਂਟ ਵਿਚ ਕਮਿਊਨਿਸਟ ਪਾਰਟੀ ਦੇ ਦੂਜੀ ਤਾਕਤ ਵਜੋਂ ਸਾਹਮਣੇ ਆਉਣ ਨੇ, ਮਾਰਕਸਵਾਦ ਵਲ ਸਾਧਾਰਣ ਲੋਕਾਂ ਦੇ ਆਕਰਸ਼ਨ ਵਾਸਤੇ ਰਾਜਸੀ ਹਾਲਾਤ ਪੈਦਾ ਕੀਤੇ । ਇਸੇ ਤਰ੍ਹਾਂ ਹੋਰ ਵੀ ਸ਼ਾਇਦ ਕਈ ਕਾਰਨ ਗਿਣਵਾਏ ਜਾ ਸਕਣ । ਇਹ ਸਾਰਾ ਕੁਝ ਵੀ ਸ਼ਾਇਦ ਸਾਹਿਤ ਵਿਚਲੇ ਮਧ-ਵਰਗੀ ਬੁੱਧੀਜੀਵੀਆਂ ਨੂੰ ਬਹੁਤਾ ਨਾ ਖਿੱਚ ਸਕਦਾ ਜੇ ਨਾਲ ਹੀ ਐਸੇ ਪਲੈਟਫ਼ਾਰਮ ਨਾ ਪੈਦਾ ਹੋ ਜਾਂਦੇ, ਜਿਨ੍ਹਾਂ ਉਤੇ ਉਹ ਬਿਨਾਂ ਐਸੀਆਂ ਮੁਸੀਬਤਾਂ ਨੂੰ ਨਿਉਂਦਾ ਦੇਣ ਦੇ ਆ ਸਕਦੇ ਸਨ, ਜਿਹੜੀਆਂ ਮੁਸੀਬਤਾਂ ਇਸ ਵਿਚਾਰਧਾਰਾ ਦੀ ਧਾਰਨੀ ਪਾਰਟੀ ਨੂੰ ਤੇ ਇਸ ਦੇ ਮੈਂਬਰਾਂ ਨੂੰ ਸਹਿਣੀਆਂ ਪੈਂਦੀਆਂ ਸਨ । ਸਾਡਾ ਮਤਲਬ ਹਿੰਦ-ਚੀਨ, ਹਿੰਦ-ਰੁਸ਼ ਦੋਸਤੀ ਦੀਆਂ ਜੱਥੇਬੰਦੀਆਂ, ਅਮਨ ਜੱਥੇਬੰਦੀਆਂ ਆਦਿ ਤੋਂ ਹੈ । ਅਗਾਂਹ-ਵਧੂ ਲੇਖਕ ਜੱਥੇਬੰਦੀ ਪਹਿਲਾਂ ਹੀ ਮੌਜੂਦ ਸੀ । ਫਿਰ ਇਸ ਦੀ ਸੂਬਾਈ ਸ਼ਾਖ਼ ਵੀ ਆ ਗਈ । ਕਈ ਸਥਾਨਕ ਸ਼ਾਖ਼ਾ ਸੁਬਾਈ ਸ਼ਾਖ਼ ਤੋਂ ਵੀ ਪਹਿਲਾਂ ਕੰਮ ਕਰ ਰਹੀਆਂ ਸਨ ।