ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਸਾਰੀਆਂ ਜੱਥੇਬੰਦੀਆਂ ਐਸੀਆਂ ਸਨ, ਜਿਨ੍ਹਾਂ ਵਿਚ ਜਮਾਤੇ ਗੁਆਏ ਤੋਂ ਬਿਨਾਂ ਮਾਰਕਸਵਾਦ ਦੀ ਹਰਮਨ-ਯਤਾ ਦੇ ਫਲ ਮਾਣੇ ਜਾ ਸਕਦੇ ਸਨ ? ਇਸ ਨਾਲ, ਮਾਰਕਸਵਾਦ ਨੂੰ ਜਾਣੇ ਤੋਂ ਬਿਨਾਂ ਇਸ ਨੂੰ ਵਰਤਣ ਦਾ ਰੁਝਾਨ ਪੈਦਾ ਹੋਇਆ, ਖ਼ਾਸ ਕਰਕੇ ਲੇਖਕ ਜੱਥੇਬੰਦੀਆਂ ਵਿਚ । ਖ਼ਾਸ ਕਰਕੇ ਉਸ ਸਾਹਿਤਾਲੋਚਨਾ ਦੇ ਖੇਤਰ ਵਿਚ ਜਿਸ ਨੂੰ ਅਗਾਂਹ-ਵਧੂ ਜਾਂ ਮਾਰਕਸਵਾਦੀ ਸਹਿ ਲੋਚਨਾਂ ਕਿਹਾ ਜਾਂਦਾ ਸੀ । ਇਸ ਕਥਿਤ ਮਾਰਕਸਵਾਦੀ ਆਲੋਚਨਾ ਦੀਆਂ ਨੀਹਾਂ ਕਿੰਨੀਆਂ ਕੁ ਪਲੀਆਂ ਸਨ, ਇਸ ਦਾ ਅੰਦਾਜ਼ਾ ਸੰਤ ਸਿੰਘ ਸੇਖੋਂ ਦੇ ਉਨ੍ਹਾਂ ਲੇਖਾਂ ਤੋਂ ਲੱਗ ਜਾਂਦਾ ਹੈ ਜਿਹੜੇ ਉਸ ਨੇ 1970 ਦੇ ਆਸ-ਪਾਸ ਜਾਂ ਉਸ ਤੋਂ ਪਿਛੋਂ ਲਿਖੇ, ਖ਼ਾਸ ਕਰਕੇ ਗਲਪ ਵਿਚ ਆਧੁਨਿਕਤਾ ਬਾਰੇ, 1947 ਤੋਂ ਪਿਛੋਂ ਦੀ ਕਵਿਤਾ ਬਾਰੇ, ਸਾਹਿਤ ਤੇ ਸਭਿਆਚਾਰ ਆਦ ਬਾਰੇ ! ਇਸ ਦਾ ਪਤਾ ਜਗਜੀਤ ਸਿੰਘ ਆਨੰਦ ਵਲੋਂ ਲੈਨਿਨ ਦੀ ਜਨਮ-ਸ਼ਤਾਬਦੀ ਦੇ ਮੌਕੇ ਉਤੇ ਸੰਪਾਦਤ ਕੀਤੀ ਗਈ ਕਿਤਾਬ ਸੂਝ-ਸੰਚਾਰ ਵਿਚਲੇ ਲੇਖਾਂ ਤੋਂ ਵੀ ਲੱਗਦਾ ਹੈ, ਜਿਸ ਵਿਚ ਪੰਜਾਬੀ ਬੁਧੀਜੀਵੀਆਂ ਨੇ ਬੜੀ ਸਾਫ਼ਗੋਈ ਨਾਲ ਕੁਝ ਇਕਬਾਲ ਕੀਤੇ ਹੋਏ ਹਨ । ਇਹ ਪੁਸਤਕ ਵੀ 1970 ਦੇ ਆਸ-ਪਾਸ ਹੀ ਪ੍ਰਕਾਸ਼ਤ ਹੋਈ ਸੀ । | ਸੋ ਹੁਣ ਤੱਕ ਵੀ ਸਾਡੇ ਮੂਲ ਮਾਰਕਸਵਾਦੀਆਂ ਦੀ ਸੋਚਣੀ ਦਾ ਮਾਰਕਸਵਾਦ ਨਾਲ ਰਿਸ਼ਤਾ ਤਾਂ ਉਪਰੋਕਤ ਪ੍ਰਕਾਰ ਦਾ ਹੈ ਪਰ ਉੱਚ ਅਸੀਂ ਮਾਰਕਸਵਾਦ ਦੀਆਂ ਉਹ ਸਾਰੀਆਂ ਵੰਨਗੀਆਂ ਪੈਦਾ ਕਰ ਚੁਕੇ ਹਾਂ, ਜਿਹੜੀਆਂ ਕੌਮਾਂਤਰੀ ਪਿੜ ਵਿਚ ਮਾਰਕਸਵਾਦ ਦੇ ਨਾਂ ਹੇਠ ਮਿਲਦੀਆਂ ਹਨ । ਸਾਡੇ ਵਿਚ ਹੁਣ ਨਰੇ ਮਾਰਕਸਵਾਦੀ ਨਹੀਂ, ਸਗੋਂ ਨਵ-ਮਾਰਕਸਵਾਦੀ ਅਤੇ ਕਿਸੇ ਵੀ ਪਾਰਟੀ ਜਾਂ ਧਾਰਾ ਤੋਂ ਮੁਕਤ, 'ਆਜ਼ਾਦ' ਮਾਰਕਸਵਾਦੀ ਵੀ ਪੈਦਾ ਹੋ ਚੁਕੇ ਹਨ । ਜੇ ਅਸੀ ਮਾਰਕਸਵਾਦ ਦੇ ਨਾਂ ਹੇਠ ਜਾਂਦੀ ਹਰ ਪ੍ਰਕਾਰ ਦੀ ਆਲੋਚਨਾ ਨੂੰ ਸਮੁੱਚੇ ਤੌਰ ਉਤੇ ਲਈਏ ਤਾਂ ਇਸ ਦੀਆਂ ਅਪਤੀਆਂ ਨਿਰਾਸ਼ਾਜਨਕ ਹੱਦ ਤਕ ਉਘੜ ਕੇ ਸਾਹਮਣੇ ਆਉਂਦੀਆਂ ਹਨ । ਵਿਰੋਧਤਾਈਆਂ ਬੇਮੇਲ ਹਨ । ਇਕ ਪਾਸੇ ਇਹ ਅਹਿਸਾਸ ਹੈ ਕਿ ਸਾਡੇ ਕੋਲ ਆਖ਼ਰ ਹੈ ਹੀ ਕੀ ? ਤਾਂ ਦੂਜੇ ਪਾਸੇ ਸਾਡੇ ਕੋਲ ਸਰਵਾਂਤੇਜ਼, ਸ਼ੇਕਸਪੀਅਰ, ਟਾਲਸਟਾਏ, ਡਿਕਨਜ਼, ਕੀਟਸ, ਟੈਗੋਰ, ਗੋਰਕੀ ਦਿੱਸਣੇ ਸ਼ੁਰੂ ਹੋ ਜਾਂਦੇ ਹਨ । ਇਕ ਪਾਸੇ ਮਧਕਾਲੀਨ ਧਾਰਮਕ ਸਾਹਿਤ ਨੂੰ ਪਰਾਸਾਹਿਤ ਦਾ ਦਰਜਾ ਦੇ ਕੇ ਇਸ ਨੂੰ ਆਲੋਚਨਾਂ ਤੋਂ ਉਪਰ ਕਰ ਦਿਤਾ ਜਾਂਦਾ ਹੈ । ਦੂਜੇ ਪਾਸੇ ਇਸ ਦੇ ਨਿਰੋਲ ਰਹਸਵਾਦੀ ਪੱਖ ਦੇ ਓਹਲੇ ਵੀ ਆਰਥਕਤਾ ਦੀਆਂ ਗੁੰਝਲਾਂ ਹਲ ਹੁੰਦੀਆਂ ਲੱਭ ਲਈਆਂ ਜਾਂਦੀਆਂ ਹਨ, ਅਤੇ ਇਹ ਸਹਿਤ ਮਾਰਕਸਵਾਦ ਦਾ ਹੀ ਮਧਕਾਲੀ ਸਰੂਪ ਹੋ ਨਿਬੜਦਾ ਹੈ । ਲੋਕ ਸਾਹਿਤ ਨੂੰ ਨਿਮਨ ਸਾਹਿਤ ਦਾ ਦਰਜਾ ਦੇਣ ਦੀ ਦਲੇਰੀ ਵੀ ਇਸੇ ਤੇ ਦਾ ਮਾਰਕਸਵਾਦ ਹੀ ਕਰ ਸਕਦਾ ਹੈ । | ਸਮੁੱਚੇ ਪੰਜਾਬੀ ਸਾਹਿਤ ਦਾ ਕੋਈ ਇਕਸਾਰ ਉਲੇਖਣ ਇਹ ਧਾਰਾ ਕਰ ਨਹੀਂ