ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਕੀ, ਜਿਸ ਨੂੰ ਵਿਗਿਆਨਕ ਇਤਿਹਾਸ ਦਾ ਦਰਜਾ ਦਿੱਤਾ ਜਾ ਸਕੇ । ਕਿਸੇ ਸਾਹਿਤਕ ਵਿਅਕਤੀ, ਧਾਰਾ ਜਾਂ ਦੌਰ ਬਾਰੇ ਕੋਈ ਸਾਂਝੀ ਰਾਏ ਇਹ ਧਾਰਾ ਬਣਾ ਨਹੀਂ ਸਕੀ । ਰਿਸ਼ਮ ਦੇ ਸੱਤ ਰੰਗਾਂ ਨੂੰ ਨਿਖੇੜ ਸਕਣਾ, ਇਸ ਦੇ ਵੱਸੋਂ ਬਾਹਰ ਰਿਹਾ ਹੈ । ਕਾਲਾ ਤੇ ਚਿੱਟਾ ਇਸ ਦੇ ਪ੍ਰਧਾਨ ਰੰਗ ਰਹੇ ਹਨ । ਹਰ ਜਟਿਲ ਸਾਹਿਤਕ ਸਮੱਸਿਆ ਦਾ ਸਮਾਧਾਨ ਫ਼ਾਰਮੂਲੇ ਵਰਤ ਕੇ ਕਰਨਾ ਇਸ ਦੀ ਪ੍ਰਧਾਨ ਰੁਚੀ ਰਹੀ ਹੈ । | ਸਭ ਤੋਂ ਮਾੜੀ ਗੱਲ ਕਿ ਇਸ ਧਾਰਾ ਦੇ ਵੱਖ ਵੱਖ ਸਕੂਲ ਪ੍ਰਸਪਰ ਨਿਖੇਧਕ ਅਤੇ ਪ੍ਰਸਪਰ ਘਾਤਕ ਰਹੇ ਹਨ । ਇਹਨਾਂ ਸਾਰੇ ਸਕੂਲਾਂ ਉਤੇ ਬਾਹਰੋਂ ਵੀ ਆਲੋਚਨਾ ਹੁੰਦੀ ਰਹੀ ਹੈ । ਇਹ ਆਲੋਚਨਾ ਹਮੇਸ਼ਾਂ ਬੇਬੁਨਿਆਦ ਵੀ ਨਹੀਂ ਸੀ ਹੁੰਦੀ । ਇਹ ਆਲੋਚਨਾ ਮਾਰਕਸਵਾਦੀ ਅਖਵਾਉਂਦੀ ਸਾਹਿ ਤਾਲੋਚਨਾ ਨੂੰ ਪਿੜ ਵਿਚੋਂ ਕੱਢਣ ਦਾ ਨਿਸ਼ਾਨਾ ਵੀ ਰੱਖਦੀ ਰਹੀ ਹੈ । ਇਸ ਨੂੰ ਆਰਜ਼ੀ ਸਫਲਤਾਵਾਂ ਵੀ ਮਿਲੀਆਂ । ਤਾਂ ਵੀ ਮਾਰਕਸਵਾਦੀ ਅਖਵਾਉਂਦੀ ਸਾਹਤਾਲੋਚਨਾ ਜਿਉਂ ਦੀ ਤਿਉਂ ਕਾਇਮ ਰਹੀ ਜਦ ਕਿ ਇਸ ਤੋਂ ਬਾਹਰੀ ਆਲੋਚਨਾ ਛਿਣ-ਭੰਗਰ ਸਿੱਧ ਹੁੰਦੀ ਰਹੀ । ਨਤੀਜਾ ਸਿਰਫ਼ ਇਹ ਹੀ ਕੱਢਿਆ ਜਾ ਸਕਦਾ ਹੈ ਕਿ ਇਸ ਮਗਰਲੀ ਆਲੋਚਨਾ ਕੋਲ ਉੱਨਾ ਕੁ ਸਾਰਥਕ ਵਸਤੁ ਵੀ ਨਹੀਂ ਸੀ, ਜਿਨਾ ਮਾਰਕਸਵਾਦੀ ਅਖਵਾਉਂਦੀ ਸਾਹਿਤਾਲੋਚਨਾ ਕੋਲ ਸੀ । ਇਸ ਧਾਰਾ ਨੂੰ ਪਹਿਲਾ ਗੰਭੀਰ ਚੈਲੰਜ ਉਸ ਆਲੋਚਨਾਂ ਵਲੋਂ ਮਿਲਿਆ ਹੈ। ਜਿਹੜੀ ਅੱਜ ਸੰਰਚਨਾਵਾਦ ਦੇ ਨਾਂ ਹੇਠ ਕੀਤੀ ਜਾ ਰਹੀ ਹੈ । ਕਾਰਨ ਬੜਾ ਪ੍ਰਤੱਖ ਹੈ। ਮਾਰਕਸਵਾਦੀ ਆਲੋਚਨਾ ਕੱਲ ਵੀ ਆਪਣਾ ਇਕ ਸਿਸਟਮ ਹੈ । ਸੰਰਚਨਾਵਾਦੀ ਆਲੋਚਨਾ ਕੋਲ ਵੀ ਆਪਣਾ ਇਕ ਸਿਸਟਮ ਹੈ । ਇਹਨਾਂ ਤੋਂ ਉਲਟ, ਸੰਗਵਾਚੋ ਕੋਈ ਆਪਣੇ ਆਪ ਵਿਚ ਸਿਸਟਮ ਨਹੀਂ। ਇਹ ਕਿਸੇ ਸਿਸਟਮ ਦੇ ਘੇਰੇ ਵਿਚ ਹੀ ਆਪਣੀ ਹੋਂਦ ਰੱਖ ਸਕਦਾ ਹੈ । ਪੰਜਾਬੀ ਵਿਚ ਪਹਿਲਾਂ ਇਸ ਨੇ ਮਾਰਕਸਵਾਦੀ ਸਿਸਟਮ ਦੇ ਅੰਦਰ ਰਹਿ ਕੇ ਹੀ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕੀਤੀ । ਮਾਰਕਸਵਾਦ ਨੂੰ ਸ਼ੁੱਧ ਕਰਨ ਦਾ ਅਤੇ ਇਸ ਨੂੰ ਮੈਕਾਨੀਅਤ ਤੋਂ ਮੁਕਤ ਕਰਨ ਦਾ ਬੀੜਾ ਚੁਕਿਆ । ਪਰ ਅਸਲ ਮਕਸਦ ਇਸ ਦਾ ਕਿਉਂਕਿ ਇਹ ਨਹੀਂ ਸੀ, ਸਗੋਂ ਮਾਰਕਸਵਾਦ ਦਾ ਮੁਕਾਬਲਾ ਕਰਨਾ ਅਤੇ ਇਸ ਨੂੰ ਢਾਹ ਲਾਉਣਾ ਸੀ, ਇਸ ਲਈ ਇਸ ਧਾਰਾ ਦਾ ਦੰਭ ਬਹੁਤੀ ਦੇਰ ਚਲ ਨਾ ਸਕਿਆ। ਇਸ ਨੂੰ ਇਹ ਮੁਖੌਟਾ ਛੱਡਣਾ ਪਿਆ। ਪਰ ਹੋਰ ਕਿਉਂਕਿ ਕੋਈ ਪ੍ਰਵਾਣਿਤ ਸਿਸਟਮ ਹੈ ਨਹੀਂ ਸੀ ਜਿਸ ਵਿਚ ਇਹ ਪ੍ਰਯੋਗਵਾਦ ਜਿਉ ਸਕਦਾ, ਸੋ ਇਸ ਦਾ ਪਤਨ ਜ਼ਰੂਰੀ ਹੋ ਗਿਆ। ਆਪਣੇ ਆਪ ਨੂੰ ਨਵ-ਆਲੋਚਨਾ ਦਾ ਨਾਂ ਦੇਣ ਨਾਲ ਵੀ ਇਸ ਦਾ ਕੋਈ ਸਰੂਪ ਨਿੱਖਰ ਨਾ ਸਕਿਆਂ। ਕਿਸੇ ਨੇ ਵੀ ਹੁਣ ਤਕ ਇਸ ਪੰਜਾਬੀ ਨਵ-ਆਲੋਚਨਾ ਦੇ ਸਿਸਟਮ ਨੂੰ ਪਰਿਭਾਸ਼ਤ ਕਰਨ ਦਾ ਕਸ਼ਟ ਨਹੀਂ ਕੀਤਾ। ਸੰਰਚਨਾਵਾਦੀ ਆਲੋਚਨਾ ਨੇ ਜਿਸ ਰੂਪ ਵਿਚ ਪੰਜਾਬੀ ਵਿਚ ਪ੍ਰਵੇਸ਼ ਕੀਤਾ ਹੈ, 12