ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਦੀਆਂ ਵਿਰੋਧਤਾਈਆਂ ਮਾਰਕਸਵਾਦੀ ਅਖਵਾਉਂਦੀ ਆਲੋਚਨਾ ਨਾਲੋਂ ਘੱਟ ਉਘੜਵੀਆਂ ਨਹੀਂ । ਭਾਵੇਂ ਇਸ ਆਲੋਚਨਾ ਨੇ ਨਾਅਰਾ ਇਹ ਦਿਤਾ ਹੈ ਕਿ ਇਹ ਸਾਹਿਤਕ ਕਿਰਤ ਨੂੰ ਅਧਿਐਨ ਦਾ ਕੇਂਦਰ-ਬਿੰਦੂ ਬਣਾਉਂਦੀ ਹੈ, ਪਰ ਹੈ ਇਹ ਵੀ ਮਾਰਕਸਵਾਦੀ ਆਲੋਚਨਾ ਵਗ ਅੰਤਰ-ਅਨੁਸ਼ਾਸਨੀ ਪ੍ਰਣਾਲੀ । ਫ਼ਰਕ ਸਿਰਫ਼ ਇਹ ਹੈ । ਕਿ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਆਪਣੇ ਮੂਲ ਰੂਪ ਵਿਚ ਦਰਸ਼ਨ, ਰਾਜਨੀਤੀ, ਰਾਜਨੀਤਕ ਆਰਥਕਤਾ, ਸਮਾਜ-ਵਿਗਿਆਨ, ਇਤਿਹਾਸ ਆਦਿ ਵਰਗੇ ਅਨੁਸ਼ਾਸਨਾਂ ਵਿਚਲੀਆਂ ਪ੍ਰਾਪਤੀਆਂ ਅਤੇ ਅਧਿਐਨ ਵਿਧੀਆਂ ਨੂੰ ਨਾਲ ਲੈ ਕੇ ਤੁਰਦੀ ਹੈ, ਜਦ ਕਿ ਹੋਰ ਕੋਈ ਵੀ ਅਨੁਸ਼ਾਸਨ ਇਸ ਲਈ ਓਪਰਾ ਨਹੀਂ, ਜੇ ਉਹ ਕਲਾ ਦੀ ਹਕੀਕਤ ਨੂੰ ਸਮਝਣ ਵਿਚ ਸਹਾਈ ਹੁੰਦਾ ਹੈ । ਪਰ ਸੰਰਚਨਾਵਾਦੀ ਪ੍ਰਣਾਲੀ ਉਪਰੋਕਤ ਅਨੁਸ਼ਾਸਨਾਂ ਨੂੰ ਹੱਥ ਲਾਉਣ ਉਤੇ ਭੱਟੀ ਜਾਂਦੀ ਹੈ । ਇਹ ਗਣਿਤ ਅਤੇ ਸਾਈਬਰਨੇਟਿਕਸ ਦੇ ਕੁਝ ਅਮਲਾਂ ਅਤੇ ਭਾਸ਼ਾ-ਵਿਗਿਆਨਕ ਮਾਡਲਾਂ ਤਕ ਆਪਣੇ ਆਪ ਨੂੰ ਸੀਮਤ ਰਖ ਰਹੀ ਹੈ । | ਸੰਰਚਨਾਵਾਦੀ ਪ੍ਰਣਾਲੀ ਦਾ ਦਾਅਵਾ ਇਹ ਹੈ ਕਿ ਇਹ ਰੂਪ ਅਤੇ ਵਸਤੂ ਨੂੰ ਨਿਖੇੜ ਕੇ ਨਹੀਂ ਸਗੋਂ ਅਨਿੱਖੜ ਤੌਰ ਉਤੇ ਦੇਖਦੀ ਹੈ । ਕਥਿੱਤ ਤੌਰ ਉਤੇ ਇਹ ਇਸ ਤਰ੍ਹਾਂ ਨਾਲ ਮਾਰਕਸਵਾਦੀ ਧਾਰਾ ਵਿਚਲੇ ਵਸਤੂ ਉਤੇ ਜ਼ੋਰ ਦੇਣ ਦੇ ਉਲਾਰ ਨੂੰ ਦੂਰ ਕਰ ਰਹੀ ਹੈ । ਪਰ ਵਿਹਾਰਕ ਰੂਪ ਵਿਚ ਇਹ ਦੂਜੇ ਪਾਸੇ ਉਲਾਰ ਹੋ ਜਾਂਦੀ ਹੈ ਅਤੇ ਨਿਰੋਲ ਰੂਪਵਾਦੀ ਹੋ ਨਿਬੜਦੀ ਹੈ । ਰੂਪ ਦਾ ਅਧਿਐਨ ਵੀ ਇਹ ਗਣਿਤ ਅਤੇ ਭਾਸ਼ਾਵਿਗਿਆਨਕ ਜਾਂ ਵਿਆਕਰਣਕ ਮਾਡਲਾਂ ਉਤੇ ਕਰਦੀ ਹੈ । ਵਸਤੂ ਇਸ ਲਈ ਕੇਵਲ ਪਛਾਣ ਵਾਸਤੇ ਹੈ ਅਤੇ ਇਹ ਪਛਾਣ ਵੀ ਕੇਵਲ ਸਮਰੂਪੀ ਅੰਤਰ-ਅਨੁਸ਼ਾਸਕੀ ਮਾਡਲਾਂ ਦੀ ਬੋਲੀ ਵਿਚ ਵਰਨਣ ਕਰਨ ਤੱਕ ਹੀ ਸੀਮਤ ਹੁੰਦੀ ਹੈ ! ਇਸ ਤਰ੍ਹਾਂ ਜਾਂ ਤਾਂ ਇਹ ਵਸਤੁ ਵੀ ਆਪਣਾ ਰੂਪ ਗੁਆ ਬੈਠਦੀ ਹੈ ਜਾਂ ਵਕ੍ਰੋਕਤੀ ਬਣ ਕੇ ਰਹਿ ਜਾਂਦੀ ਹੈ । | ਇਸ ਤਰ੍ਹਾਂ ਸਾਹਿਤ-ਅਧਿਐਨ ਨੂੰ ਵਿਗਿਆਨਕ, ਬਾਹਰਮੁਖੀ ਬਣਾਉਣ ਦਾ ਆਸ਼ਾ ਲੈ ਕੇ ਤੁਰੀ ਇਹ ਸੰਰਚਨਾਵਾਦੀ ਪ੍ਰਣਾਲੀ ਬਹੁਤੀਆਂ ਹਾਲਤਾਂ ਵਿਚ ਨਿਰੋਲ ਪ੍ਰਭਾਵਵਾਦੀ ਅਤੇ ਅੰਤਰਮੁਖੀ, ਸਗੋਂ ਆਪਹੁਦਰੀ ਹੋ ਨਿਬੜਦੀ ਹੈ ! | ਇਸ ਪ੍ਰਣਾਲੀ ਦਾ ਸਾਰਾ ਯਤਨ ਕਿਉਂਕਿ ਸਿਰਫ਼ ਰੂਪ ਅਤੇ ਵਸਤੂ ਦੀ ਆਪਣੇ ਨਿਰੋਲ ਰੂਪ ਵਿਚ ' (ਬਿਨਾਂ ਸਮਾਜਕ ਜਾਂ ਹੋਰ ਕਿਸੇ ਵੀ ਇਸ ਤਰ੍ਹਾਂ ਦੇ ਓਪਰੇ !] ਸੰਦਰਭ ਦੇ) ਪਛਾਣ ਉਤੇ ਹੀ ਕੇਂਦਰਤ ਹੈ, ਇਸ ਲਈ ਇਹ ਪ੍ਰਭਾਵ ਦੇਂਦੀ ਹੈ ਕਿ ਸਾਹਿਤ ਦੀ ਹੋਦ ਕੇਵਲ ਆਪਣੀ ਪਛਾਣ ਕਰਾਉਣ ਲਈ ਹੀ ਹੁੰਦੀ ਹੈ ਭਾਵ, ਸਾਹਿਤਰਚਨਾ ਅਤੇ ਸਾਹਿਤ-ਅਧਿਐਨ ਕੇਵਲ ਸਾਹਿਤਕ ਵਸਤੂ ਦੀ ਨਿਰੋਲ ਰੂਪ ਵਿਚ ਪਛਾਣ ਕਰਨ ਲਈ ਹੀ ਹੁੰਦੇ ਹਨ । ਇਸ ਪੱਖੋਂ ਇਹ ਧਾਰਾ ‘ਕਲਾ - ਕਲਾ ਲਈ' ਦੀ ਦੁਰ ਨੇੜਿਓ ਰਿਸ਼ਤੇਦਾਰ ਹੋ ਨਿਬੜਦੀ ਹੈ ।