ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਹਿਤ ਦੀ ਸਮੱਗਰੀ ਕਿਸੇ ਕੰਮ ਦਾ ਸਮਾਜਕ ਜੀਵਨ ਹੁੰਦਾ ਹੈ । ਸਾਹਿਤ ਆਪਣੀ ਕੌਮ ਦੇ ਰੂਹਾਨੀ ਸਭਿਆਚਾਰ ਦਾ ਅੰਗ ਹੁੰਦਾ ਹੈ । ਬਦਲਿਆ ਭਾਵੇਂ ਸਰੀਰ ਵੀ ਨਹੀਂ ਜਾ ਸਕਦਾ, ਪਰ ਇਸ ਨੂੰ ਓਪਰੇ ਪਹਿਰਾਵੇ ਨਾਲ ਢੱਕ ਲਿਆ ਜਾ ਸਕਦਾ ਹੈ । ਰੂਹ ਨਾ ਚੱਕੀ ਜਾ ਸਕਦੀ ਹੈ, ਨਾ ਬਦਲੀ ਜਾ ਸਕਦੀ ਹੈ । ਇਸ ਦੇ ਵਿਕਾਸ ਕੁਮ ਦਾ ਆਪਣਾ ਅਮਲ ਹੁੰਦਾ ਹੈ, ਜਿਹੜਾ ਆਪਣੀ ਨਿਵੇਕਲਤਾ ਕਰਕੇ ਵਿਲੱਖਣ ਹੁੰਦਾ ਹੈ । ਆਪਣੇ ਬਾਕੀ ਸਮਾਜਕ ਅਤੇ ਸਭਿਆਚਾਰਕ ਜੀਵਨ ਵਿਚ ਪੰਜਾਬੀ ਲਈ ਇਹ ਗੱਲ ਸਮਝਣੀ ਕੋਈ ਓਪਰੀ ਨਹੀਂ । ਪੰਜਾਬੀ ਹਰ ਫ਼ੈਸ਼ਨ ਨੂੰ ਅਪਣਾਉਣ ਵਿਚ ਅੱਗੇ ਹੋਣਗੇ । ਪਰ ਹਰ ਕੱਜਣ, ਹਰ ਸ਼ੈਸ਼ਨ ਦੇ ਓਹਲੇ ਕਾਰਜ-ਖੇਤਰ ਵਿਚ ਜੂਝਣ ਲਈ ਲੁੱਛਦੀ ਪੰਜਾਬੀ ਰੂਹ ਨੂੰ ਅਸੀਂ ਕਈ ਵਾਰੀ ਬਿਨਾਂ ਕਿਸੇ ਯਤਨ ਦੇ ਵੀ ਪਛਾਣ ਲੈਂਦੇ ਹਾਂ । ਕੋਈ ਫ਼ੈਸ਼ਨ, ਕੋਈ ਕੱਜਣ ਪੰਜਾਬੀ ਰੂਹ ਨੂੰ ਢੱਕ ਨਹੀਂ ਸਕਿਆ । ਓਪਰੇ ਕੱਜਣ ਵਾਪਸ ਕਰਨ ਦੀਆਂ ਗੱਲਾਂ ਅਸੀਂ ਸਾਹਿਤ ਵਿਚ ਵੀ ਕਰਦੇ ਰਹੇ ਹਾਂ, ਪਰ ਤਾਂ ਵੀ ਇਹਨਾਂ ਨੂੰ ਚੰਬੜੇ ਰਹੇ ਹਾਂ | ਸ਼ਾਇਦ ਇਸ ਡਰੋ ਕਿ ਜਿਹੜਾ ਬੰਧਕ ਸਰੀਰ ਇਹਨਾਂ ਕੱਜਣਾਂ ਤੋਂ ਬਿਨਾਂ ਸਾਹਮਣੇ ਆਏਗਾ, ਉਹ ਨਜ਼ਰ ਮਾਰਨ ਦੇ ਵੀ ਯੋਗ ਹੋਵੇਗਾ ਜਾਂ ਨਹੀਂ। ਕੀ ਇਸ ਨਵੇਕਲਤਾ ਕਰਕੇ ਵਿਲੱਖਣ ਪੰਜਾਬੀ ਰੂਹ ਦੇ ਅਨਕੁਲ ਅਸੀਂ ਕੋਈ ਐਸੀ ਸੋਚ-ਪ੍ਰਣਾਲੀ ਨੂੰ ਰੂਪ ਦੇ ਸਕੇ ਹਾਂ ਜਿਹੜੀ ਇਸੇ ਤਰ੍ਹਾਂ ਨਿਵੇਕਲਤਾ ਕਰਕੇ ਵਿਲੱਖਣ ਹੋਵੇ ? ਜਿਹੜੀ ਸਾਡੇ ਸਾਹਿਤ ਵਿਚ ਵਾਪਰਦੇ ਅਮਲ ਸਾਨੂੰ ਸਮਝਾ ਸਕੇ ? ਜਿਹੜੀ ਸਾਨੂੰ ਸਮਝਾ ਸਕੇ ਕਿ ਸਾਡਾ ਸਾਹਿਤ ਕਿਵੇਂ ਸਾਡਾ ਸਾਹਿਤ ਹੈ . ? ਕਿਵੇਂ ਇਹ ਕਿਸੇ ਸਦੀਵੀ ਖੋਜ ਦੇ ਮਾਰਗ ਉਤੇ ਸਾਡੀ ਕੌਮੀ ਰੂਹ ਵਲੋਂ ਪੁੱਟੇ ਗਏ ਕਦਮਾਂ ਨੂੰ ਅੰਕਦਾ ਹੈ ? ਕਿਵੇਂ ਇਸ ਮਾਰਗ ਉਤੇ ਇਸ ਦੀਆਂ ਪ੍ਰਾਪਤੀਆਂ ਅਤੇ ਉਣਤਾਈਆਂ ਸਾਡੀਆਂ ਆਪਣੀਆਂ ਪ੍ਰਾਪਤੀਆਂ ਅਤੇ ਊਣਤਾਈਆਂ ਦੀਆਂ ਤਿਬਿੰਬ ਹਨ ? ਕਿਉਂ ਸਾਡੇ ਰਚਣੇਈ ਸਾਹਿਤ ਦਾ ਬਹੁਤਾ ਹਿੱਸਾ ਅਤੇ ਲਗਭਗ ਸਾਰਾ ਆਲੋਚਨਾ ਸਾਹਿਤ ਸਾਡੇ ਲਈ alienated cultural value ਬਣ ਗਿਆ ਹੈ, ਜਾਂ ਬਣਦਾ ਜਾ ਰਿਹਾ ਹੈ ? | ਕੁਦਰਤੀ ਤੌਰ ਉਤੇ, ਇਸ ਤਰ੍ਹਾਂ ਦੇ ਪ੍ਰਸ਼ਨ ਸੰਰਚਨਾਵਾਦੀ ਆਲੋਚਨਾ ਦੇ ਘੇਰੇ ਵਿਚ ਨਹੀਂ ਆਉਂਦੇ । ਪਰ ਮਤਾਂ ਇਹ ਸਮਝ ਲਿਆ ਜਾਏ ਕਿ ਮੈਂ ਇਹ ਕਹਿ ਕੇ ਸੰਰਚਨਾਵਾਦ ਨੂੰ ਮੂਲੋਂ ਰੱਦ ਕਰ ਰਿਹਾ ਹਾਂ, ਇਹ ਗੱਲ ਨਹੀਂ। ਮੈਂ ਸੰਰਚਨਾਵਾਦ ਦੀਆਂ ਸੀਮਾਂ ਤੇ ਸੰਭਾਵਨਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ । ਗਿਆਨ ਮਾਰਗ ਉਤੇ ਪੁਟਿਆ ਹਰ ਕਦਮ ਮਨੁੱਖ ਲਈ ਸਕਾਰਥਾ ਹੁੰਦਾ ਹੈ । ਮਨੁੱਖ ਦਾ ਹੋਰ ਤਜਰਬਾ ਲਾਹੇਵੰਦਾ ਹੁੰਦਾ ਹੈ । ਜੇ ਇਹ ਚੰਗੇ ਵਿਚ ਵਾਧਾ ਨਾ ਵੀ ਕਰੇ ਤਾਂ ਭੈੜੇ ਤੋਂ ਚੌਕਸ ਕਰਾ ਜਾਂਦਾ ਹੈ । ਸੰਰਚਨਾਵਾਦ ਨੇ ਪੰਜਾਬੀ ਆਲੋਚਨਾ ਦੇ ਘੇਰੇ ਨੂੰ ਬੇਹੱਦ ਸੰਕੀਰਣ ਬਣਾ ਦਿਤਾ ਹੈ - ਨਾ ਸਿਰਫ਼ ਸਹਾਇਕ ਅਨੁਸ਼ਾਸਨਾਂ ਦੀ ਗਿਣਤੀ ਦੇ ਪੱਖ* ਹੀ, ਨਾ ਸਿਰਫ਼ ਆਲੋਚਨਾ 15