ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਅਮਲ, ਕਰਤੱਵ, ਅਤੇ ਟੀਚੇ ਦੇ ਪੱਖ ਹੀ, ਅਗੋ ਇਸ ਪੱਖੋਂ ਵੀ ਕਿ ਆਲੋਚਨਾ ਸਿਰਫ਼ ਐਸੇ ਵਿਅਕਤੀਆਂ ਨੂੰ ਹੀ ਸਮਝ ਆ ਸਕਦੀ ਹੈ ਜਿਹੜੇ ਪਹਿਲਾਂ ਇਸ ਦੀ ਸੰਕਲਪਾਤਮਕ ਸ਼ਬਦਾਵਲੀ ਤੋਂ ਜਾਣੂ ਹੋਣ । ਸੋ ਇਹ ਸੀਮਤ ਵਰਗ ਲਈ ਹੀ ਹੈ, ਜਿਹੜਾ ਯਤਨ ਕਰਨ ਉਤੇ ਆਪ ਵੀ, ਕਿਸੇ ਰਚਨਾ ਨੂੰ ਬਿਨਾਂ ਆਲੋਚਕ ਦੀ ਸਹਾਇਤਾ ਦੇ, ਸਮਝ ਸਕਦਾ ਹੈ । ਇਸ ਪੱਖੋਂ ਇਹ ਧਾਰਾ ਸਵੈ-ਸੰਤੁਸ਼ਟਤਾ ਤੱਕ ਸੀਮਤ ਜਾਂ ਫਿਰ ਕੁਝ ਹਮ-ਖ਼ਿਆਲ ਲੋਕਾਂ ਤਕ ਸੀਮਤ ਬੰਧਕ-ਵਿਲਾਸ ਬਣ ਕੇ ਰਹਿ ਜਾਂਦੀ ਹੈ । | ਭਾਵੇਂ, ਸੰਰਚਨਾਵਾਦ ਦੀ ਸੰਸਾਰ ਸਾਹਿਤਾਲੋਚਨਾ ਨੂੰ ਬੜੀ ਭਾਰੀ ਦੇਣ ਹੈ । ਇਸੇ ਨੇ ਸਾਹਿਤ ਦੇ ਰੁਪ ਦੇ ਵਿਸ਼ਲੇਸ਼ਣ ਦੀਆਂ ਨਵੀਆਂ ਵਿਧੀਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੂੰ ਸੰਸਾਰ ਦੀ ਬਾਹਲੋਚਨਾ ਦੀ ਕੋਈ ਵੀ ਧਾਰਾ ਆਪਣੇ ਆਪ ਨੂੰ ਕੰਗਾਲ ਕੀਤੇ ਬਿਨਾਂ ਅੱਖੋਂ ਓਹਲੇ ਨਹੀਂ ਕਰ ਸਕਦੀ । ਪਰ ਜਦੋਂ ਗੱਲ ਵਸਤ ਦੀ ਚੱਲੇ ਤਾਂ ਸਿਰਫ਼ ਅੰਤਰ-ਅਨੁਸ਼ਾਸਨੀ ਮਾਡਲਾਂ ਨੂੰ ਲੱਭਣ ਅਤੇ ਉਹਨਾਂ ਵਿਚਲੀਆਂ ਸਮਾਨਤਾਵਾਂ ਉਤੇ ਜ਼ੋਰ ਦੇਣ ਤਕ ਜੇ ਅਸੀਂ ਆਪਣੇ ਆਪ ਨੂੰ ਸੀਮਤ ਰਖਾਂਗੇ, ਤਾਂ ਵਸਤੂ ਨੂੰ ਹੱਥੋਂ ਗੁਆ ਰਹੇ ਹੋਵਾਂਗੇ । ਸਾਹਿਤ ਦੇ ਵਸਤੂ ਦੀ ਪਛਾਣ ਉਸ ਦੀ ਸਮਾਜਕਤਾ ਵਿਚ ਹੈ । ਸਾਹਿਤਕ ਹਜ ਇਕ ਸਮਾਜਕ ਕਦਰ ਹੈ, ਕਿਸੇ ਆਲੋਚਕ ਵਲੋਂ ਸਾਹਿਤ-ਰਚਨਾਂ ਨੂੰ ਦਿਤਾ ਗਿਆ ਖ਼ਿਤਾਬ ਨਹੀਂ, ਨਾ ਹੀ ਇਸ ਦੀ ਹੋਂਦ ਨਿਰੋਲ ਰੂਪਕ ਪੱਧਰ 'ਤੇ ਹੈ। ਸਾਹਿਤ ਵਿਚ ਪ੍ਰਗਟ ਹੁੰਦੀਆਂ ਕਦਰਾਂ-ਕੀਮਤਾਂ ਉਸ ਸੋਮਾਜ ਦੇ ਪਿਛੋਕੜ ਵਿਚ ਹੀ ਅਰਥ ਰੱਖਦੀਆਂ ਹਨ । | ਸਮਾਜਕਤਾ ਦੀ ਗੱਲ ਕਰਦਿਆਂ ਸਾਡਾ ਧਿਆਨ ਇਕ ਵਾਰੀ ਫਿਰ ਮਾਰਕਸਵਾਦ ਵਲ ਪਰਤੇਗਾ ਜਿਹੜਾ ਫਿਰ ਵੀ ਹੁਣ ਤਕ ਸਭ ਤੋਂ ਵਧ ਵਿਕਸਤ ਅਤੇ ਪੂਰਨ ਸਮਾਜ ਵਿਗਿਆਨ ਅਤੇ ਦਰਸ਼ਨ ਹੈ । ਜਿਸ ਵਿਚ ਚਿੰਤਨ ਅਤੇ ਅਮਲ ਨਾਲ ਨਾਲ ਚਲਦੇ ਹt ਜਿਸ ਤੋਂ ਅਗਵਾਈ ਲੈਦਿਆਂ ਕੌਮਾਂ ਦੀਆਂ ਕੌਮਾਂ ਆਪਣੀ ਕਾਇਆ-ਕਲਪ ਕਰ ਚੁੱਕੀਆਂ ਹਨ । | ਪਰ ਇਸ ਵਿਗਿਆਨ ਨੂੰ ਵਰਤਣ ਦੇ ਰਾਹ ਉਤੇ ਸਾਡੇ ਲਈ ਅਨੇਕ · ਔਕੜਾਂ ਹਨ। ਅਸੀਂ ਹੁਣ ਤੱਕ ਮਾਰਕਸਵਾਦ ਨੂੰ ਗਿਆਨ ਜਾਂ ਵਿਗਿਆਨ ਵਜੋਂ ਨਹੀਂ, ਧਰਮ, ਸ਼ਰਧਾ, ਸੰਪਰਦਾਇਕ ਸੋਚ ਅਤੇ ਤੁਅੱਸਬ ਵਜੋਂ ਵਰਤਿਆ ਹੈ । ਇਸ ਲਈ ਇਸ ਨੇ ਸਾਡੇ ਲਈ ਚਾਨਣ ਦਾ ਬਹੁਤਾ ਕੰਮ ਨਹੀਂ ਕੀਤਾ। ਮਾਰਕਸਵਾਦੀ ਸੰਕਲਪਾਤਮਕ ਸ਼ਬਦਾਵਲੀ ਸਾਡੇ ਲਈ ਬਾਹਰਮੁਖੀ ਵਰਨਣ ਕਰਨ ਅਤੇ ਗਿਆਨ ਦੇਣ ਦਾ ਸੋਮਾ ਨਹੀਂ ਸਗੋਂ ਡਾ: ਨਿੱਜੀ ਵਤੀਰਾ ਦਰਸਾਉਣ ਦਾ ਸਾਧਨ ਰਹੀ ਹੈ । ਜਿਸ ਨੂੰ ਬੁਰਜੂਆ ਕਹਿ ਦਿਤਾ ਗਿਆ, ਉਹ ਨਾਰਕੀ ਬਣ ਗਿਆ। ਜਿਸ ਨੂੰ ਫ਼ਿਊਡਲ ਕਹਿ ਦਿੱਤਾ, ਉਸ ਦੀਆਂ 16