ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੱਤ ਪੀੜੀਆਂ ਨਾਰਕੀ ਬਣ ਗਈਆਂ । ਠੋਸ ਪ੍ਰਸਥਿਤੀਆਂ ਦਾ ਵਿਸ਼ਲੇਸ਼ਣ ਨਹੀਂ ਸਗੋਂ ਕਿਸੇ ਦਾ ਆਪਣੇ ਬਾਰੇ ਕਥਨ ਜਾਂ ਸਮਾਜ ਵਿਚ ਉਸ ਦਾ ਦਿੱਸਦਾ ਸਥਾਨ ਸਾਡੇ ਪ੍ਰਤੀਕਰਮ ਘੜਦਾ ਹੈ । ਜਿਉਂ ਚਉਂ ਮਾਰਕਸਵਾਦ ਖੱਬੇ ਨੂੰ ਜਾਈ ਜਾਂਦਾ ਹੈ, ਇਹ ਵਧੇਰੇ ਸ਼ਰਧਾ ਅਤੇ ਤੁਅੱਸਬ ਬਣਦਾ ਜਾਂਦਾ ਹੈ । ਇਹ ਕਿਸੇ ਡੂੰਘੇ ਵਿਸ਼ਲੇਸ਼ਣ ਤੋਂ ਕੋਰਾ ਹੁੰਦਾ ਜਾਂਦਾ ਹੈ । | ਮਾਰਕਸਵਾਦ ਕਿਉ'ਕਿ ਅਮਲ ਨਾਲ ਅਟੁੱਟ ਤੌਰ ਉਤੇ ਜੁੜਿਆ ਹੋਇਆ ਹੈ, ਇਸ ਦਾ ਸੰਬੰਧ ਕਿਉ'ਕਿ ਦੁਨੀਆਂ ਦਾ ਵਰਨਣ ਕਰਨ ਤਕ ਸੀਮਤ ਨਹੀਂ, ਸਗੋਂ ਦੁਨੀਆ ਬਦਲਣ ਨਾਲ ਵੀ ਹੈ, ਇਸ ਲਈ ਇਸ ਦੀਆਂ ਕੌਮੀ ਪੱਧਰ ਉਤੇ ਖੂਬੀਆਂ ਖ਼ਾਮੀਆਂ ਉਸ ਲਹਿਰ ਦੀਆਂ ਅਤੇ ਇਸ ਦੀ ਆਗੂ ਪਾਰਟੀ ਦੀਆਂ ਖੂਬੀਆਂ ਖ਼ਾਮੀਆਂ ਨਾਲ ਜੁੜੀਆਂ ਹੁੰਦੀਆਂ ਹਨ, ਜਿਸ ਲਹਿਰ ਨੇ ਇਸ ਬਦਲੀ ਵਿਚ ਸਿਰਕੱਢ ਰੋਲ ਅਦਾ ਕਰਨਾ ਹੁੰਦਾ ਹੈ । ਭਾਰਤੀ ਪ੍ਰਸੰਗ ਵਿਚ ਵੀ ਇਹ ਸੰਬੰਧ ਬੜਾ ਉਘੜਵਾਂ ਹੋ ਕੇ ਨਿਤਰਦਾ ਹੈ। ਉਪਰ ਵਰਨਣ ਕੀਤੀਆਂ ਗਈਆਂ ਸਾਰੀਆਂ ਉਣਤਾਈਆਂ ਭਾਰਤੀ ਮਜ਼ਦਰ ਲਹਿਰ ਵਿਚਲੀਆਂ ਉਣਤਾਈਆਂ ਵਿਚੋਂ ਨਿਕਲਦੀਆਂ ਦੇਖੀਆਂ ਜਾ ਸਕਦੀਆਂ ਹਨ । ਫ਼ਰਕ ਸਿਰਫ਼ ਇਹ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਜਾਂ ਪਾਰਟੀਆਂ ਆਲੋਚਨਾ ਅਤੇ ਸਵੈ-ਆਲੋਚਨਾ ਦੇ ਅਸੂਲ ਤੋਂ ਪੂਰਾ ਲਾਭ ਉਠਾਉਂਦਿਆਂ, ਹਰ ਕੁਝ ਸਮੇਂ ਪਿਛੋਂ ਆਪਣੀਆਂ ਪਿਛਲੀਆਂ ਭੁੱਲਾਂ ਮੰਨ ਕੇ ਅਗੋਂ ਨਵੇਂ ਖਾਤੇ ਖੋਲ ਲੈਂਦੀਆਂ ਰਹੀਆਂ ਹਨ । ਪਰ ਸਾਡੇ ਮਾਰਕਸਵਾਦੀ ਬੁਧੀਜੀਵੀਆਂ ਨੇ ਇਸ ਗੱਲ ਦੀ ਕਦੀ ਲੋੜ ਮਹਿਸੂਸ ਨਹੀਂ ਕੀਤੀ । ਉਹ ਹਮੇਸ਼ਾ ਜੋ ਕਹਿੰਦੇ ਰਹੇ ਹਨ, ਠੀਕ ਹੀ ਕਹਿੰਦੇ ਰਹੇ ਹਨ । ਸਵੈ-ਵਿਰੋਧੀ ਰਾਵਾਂ ਦੇਂਦੇ ਹੋਏ ਵੀ ਉਹ ਗਲਤੀ ਨਹੀਂ ਕਰ ਰਹੇ ਹੁੰਦੇ । | ਉਪਰੋਕਤ ਸਾਰੀ ਸਥਿਤੀ ਨੇ ਸਾਹਿਤਾਲੋਚਨਾ ਦੇ ਖੇਤਰ ਵਿਚ ਅਥਾਰਿਟੀ ਦੀ ਅਣਹੋਂਦ ਨੂੰ ਜਨਮ ਦਿੱਤਾ ਹੈ । ਸਾਹਿਤਾਲੋਚਨਾ ਕੋਈ ਵਿਸ਼ੇਸ਼ੱਗਤਾ ਵਾਲਾ ਖੇਤਰ ਨਹੀਂ ਰਿਹਾ, ਕਿਉਂਕਿ ਇਸ ਵਿਚ ਕਿਸੇ ਵੀ ਦੀਰਘ ਗਿਆਨ ਤੋਂ ਬਿਨਾਂ, ਕਿਸੇ ਵੀ ਉਚੇਚੀ ਸਿਖਲਾਈ ਅਤੇ ਤਿਆਰੀ ਤੋਂ ਬਿਨਾਂ ਗੁਜ਼ਾਰਾ ਚਲ ਸਕਦਾ ਹੈ । ਇਹ ਭਾਵੇਂ ਕਿਸੇ ਵੀ 'ਵਾਦ' ਦੇ ਨਾਂ ਹੇਠ ਕੀਤੀ ਜਾ ਰਹੀ ਹੋਵੇ, ਇਹ ਸੀਮਤ ਨਜ਼ਰੀਏ ਤੋਂ ਨਿਰੋਲ ਨਿੱਜੀ ਰਾਏ ਹੋ ਨਿਬੜਦੀ ਹੈ । ਅਤੇ ਆਪਣੀ ਨਿੱਜੀ ਰਾਏ ਵਿਚ ਹਰ ਕੋਈ ਆਪਣੀ ਅਥਾਰਿਟੀ ਆਪ ਹੁੰਦਾ ਹੈ । ਇਸ ਸਥਿਤੀ ਵਿਚ ਕੀਤਾ ਕੀ ਜਾਏ ? ਸਭ ਤੋਂ ਪਹਿਲਾਂ ਇਸ ਦੀਰਘ-ਦ੍ਰਿਸ਼ਟੀ ਦੀ ਘਾਟ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ । ਇਸ ਦੇ ਵਾਸਤੇ ਮੰਤਕ (logic) ਅਤੇ ਸੰਬਾਦਕਤਾ (dialectics) ਦਾ ਪੂਰਨ ਗਿਆਨ ਚਾਹੀਦਾ ਹੈ । ਇਸ ਦੇ ਵਾਸਤੇ ਹੁਣ ਤਕ ਦਰਸ਼ਨ ਦੇ ਖੇਤਰ ਵਿਚ ਚਲ ਚੁਕੀਆਂ ਅਤੇ ਚਲ ਰਹੀਆਂ ਸਾਰੀਆਂ ਧਾਰਨਾਵਾਂ ਦਾ ਗਿਆਨ ਚਾਹੀਦਾ ਹੈ । ਇਸ ਦੇ ਵਾਸਤੇ