ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਕੀ ਸਮਾਜ-ਵਿਗਿਆਨਾਂ ਦੀ, ਖ਼ਾਸ ਕਰਕੇ ਮਨੋਵਿਗਿਆਨ, ਇਤਿਹਾਸ, ਅਰਥਵਿਗਿਆਨ ਆਦਿ ਦੀ ਮੁੱਢਲੀ ਤੋਂ ਕੁਝ ਵਧ ਜਾਣਕਾਰੀ ਚਾਹੀਦੀ ਹੈ । ਇਸ ਦੇ ਵਾਸਤੇ ਤਿੰਨਕਾਲੀ ਗਤੀਸ਼ੀਲ ਇਤਿਹਾਸਕ ਦ੍ਰਿਸ਼ਟੀ ਚਾਹੀਦੀ ਹੈ । ਇਸ ਲਈ ਸਿਰਫ਼ ਆਪਣੇ ਸਾਹਿਤ ਦਾ ਗਿਆਨ ਕਾਫ਼ੀ ਨਹੀਂ, ਸੰਸਾਰ ਪੈਮਾਨੇ ਉਤੇ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਚਲ ਰਹੇ ਅਮਲਾਂ ਦੇ ਗਿਆਨ ਦੀ ਲੋੜ ਹੁੰਦੀ ਹੈ । ਇਸ ਦੇ ਵਾਸਤੇ ਕਲਾਕਾਰ ਦੀ ਭਾਵਕ ਤੀਖਨਤਾ ਵੀ ਚਾਹੀਦੀ ਹੈ, ਵਿਗਿਆਨੀ ਦਾ ਠਰੂਮਾ, ਮਿਹਨਤ, ਸਿਰੜ ਅਤੇ ਸਹਜ ਵੀ ਚਾਹੀਦਾ ਹੈ। ਹੋਰ ਕਿਸੇ ਵਿਗਿਆਨ ਦੇ ਖੇਤਰ ਵਿਚਲੇ ਵਿਸ਼ੇਸ਼ੱਗ ਭਾਵੇਂ ਉਪਰੋਕਤ ਸਭ ਕੁਝ ਤੋਂ ਬਿਨਾਂ ਗੁਜ਼ਾਰਾ ਕਰ ਲੈਣ, ਸਾਹਿਤ-ਵਿਗਿਆਨੀ ਲਈ ਇਹਨਾਂ ਤੋਂ ਬਿਨਾਂ ਗੁਜ਼ਾਰਾ ਕਰਨਾ ਮੁਸ਼ਕਲ ਹੈ । ਜਦੋਂ ਤਕ ਉਪਰੋਕਤ ਸਾਰੇ ਕੁਝ ਨੂੰ ਸਾਹਿਤਕ-ਖੇਜ ਦੀ ਵਿਧੀ ਦਾ ਹਿੱਸਾ ਨਹੀਂ ਬਣਾ ਦਿਤਾ ਜਾਂਦਾ, ਸਾਹਿਤ-ਵਿਗਿਆਨ ਰੂਪ ਨਹੀਂ ਧਾਰ ਦਾ । ਪਰ ਖੋਜ-ਵਿਧੀ ਦੇ ਨਾਂ ਹੇਠਾਂ ਸਾਡੀਆਂ ਯੂਨੀਵਰਸਿਟੀਆਂ ਵਿਚ ਜੋ ਕੁਝ ਪੜ੍ਹਾਇਆ ਜਾ ਰਿਹਾ ਹੈ, ਉਸ ਵਿਚ ਉਪਰੋਕਤ ਕਿਸਮ ਦੇ ਕਿਸੇ ਗਿਆਨ ਦੀ ਲੋੜ ਨਹੀਂ ਸਮਝਾ ਜਾਂਦੀ। ਉਹ ਅਸਲ ਵਿਚ ਥੀਸਿਸ ਲਿਖਣ ਦਾ ਨਿਰੋਲ ਰੂਪਕ ਪੱਖ ਹੈ, ਜਿਸ ਦਾ ਗਿਆਨ ਉਚੇਰੀਆਂ ਡਿਗਰੀਆਂ ਦੀ ਨਹੀਂ, ਸਗੋਂ ਵੱਧ ਤੋਂ ਵੱਧ ਗਰੇਜਏਟ ਪੱਧਰ ਤਕ ਦੀ ਪੜਾਈ ਦਾ ਹਿੱਸਾ ਹੋਣਾ ਚਾਹੀਦਾ ਹੈ । ਖੋਜ-ਵਿਧੀ ਨੂੰ ਇਹਨਾਂ ਸੀਮਤ ਅਰਥਾਂ ਵਿਚ ਲੋਣ ਦਾ ਦਾ ਬਿੱਟਾ ਇਹ ਨਿਕਲਦਾ ਹੈ ਕਿ ਸਾਡੇ ਮੰਨੇ-ਪ੍ਰਮੰਨੇ ਆਲੋਚਕਾਂ ਦੀਆਂ ਲਿਖਤਾਂ ਵੀ ਕਈ ਵਾਰ ਸਾਧਾਰਨ ਮੰਤਕ ਦੀ ਬਨਿਆਦ ਉਤੇ ਮਾਰ ਖਾ ਜਾਂਦੀਆਂ ਹਨ । ਕਈ ਵਾਰੀ ਉਹ ਇਕ ਵਾਕ ਵਿਚ ਪ੍ਰਸਪਰ ਵਿਰੋਧੀ ਅਤੇ ਬੇਮੇਲ ਦਾਰਸ਼ਨਿਕ ਧਾਰਾਵਾਂ ਨੂੰ ਆਪਣੇ ਨਿਰਣ ਦੇ ਆਧਾਰ ਵਜੋਂ ਵਰਤੇ ਜਾਂਦੇ ਹਨ । ਇਸ ਤਰ੍ਹਾਂ ਦੀਆਂ ਵਿਰੋਧਤਾਈਆਂ ਨੂੰ ਦੂਰ ਕਰਨ ਵੀ ਖੋਜ-ਵਿਧੀ ਵਿਚ ਹੀ ਆਉਂਦਾ ਹੈ । ਪਰ ਅਜੇ ਤਕ ਖੋਜ-ਵਿਧੀ ਨੂੰ ਇਸ ਦੇ ਪੂਰਨ ਅਰਥਾਂ ਵਿਚ ਲਿਆ ਨਹੀਂ ਜਾਂਦਾ । | ਇਹੋ ਜਿਹੀ ਹਾਲਤ ਪੈਦਾ ਕਰਨ ਵਿਚ ਸਾਡੀਆਂ ਯੂਨੀਵਰਸਟੀਆਂ ਦੀ ਪੜ੍ਹਾਈ ਵੀ ਬਹੁਤ ਹੱਦ ਤਕ ਜ਼ਿੰਮੇਵਾਰ ਹੈ, ਜਿਹੜੀ ਇਕ-ਪਾਸੜ, ਸੀਮਤ ਅਤੇ ਉਗੜ-ਦੁੱਗੜੀ ਹੁੰਦੀ ਹੈ । ਨਾ ਹੀ ਸਾਡੀਆਂ ਲਾਇਬੇਰੀਆਂ ਇਸ ਕਾਰਜ ਲਈ ਪੂਰੀ ਤਰਾਂ ਲੈਸ ਹਨ । ਨ ਹੀ ਉਹਨਾਂ ਨੂੰ ਲੈਸ ਕਰਨ ਲਈ ਕੋਈ ਚੇਤੰਨ ਕੋਸ਼ਿਸ਼ ਹੁੰਦੀ ਹੈ । ਜੇ ਤੁਸੀਂ ਦੇ ਲੜੀਵਾਰ ਇਤਿਹਾਸ, ਵਿਕਾਸ ਅਤੇ ਤਾਜ਼ਾ ਪ੍ਰਸਥਿਤੀ ਬਾਰੇ ਜਾਣਨਾ ਚਾਹੋ, ਤਾਂ ਨਾ ਕਿਸੇ ਧਾਰਾ ਤੁਹਾਨੂੰ ਉਚਿਤ ਅਗਵਾਈ ਮਿਲੇਗੀ, ਨਾ ਪੁਸਤਕ । ਇਸ ਤਰਾਂ ਕੁਲ ਗਿਆਨ ਵਿਚ ਸਾਨੂੰ ਖੱਪਿਆਂ, ਖ਼ਾਲੀ ਥਾਵਾਂ ਅਤੇ ਉਗੜ-ਦੁੱਗੜੇਪਣ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ । ਅੰਤਰ-ਅਨੁਸ਼ਾਸਨੀ ਖੋਜ ਦੀਆਂ ਗੱਲਾਂ ਮੁੱਦਤਾਂ ਤੋਂ ਹੋ ਰਹੀਆਂ ਹਨ । ਪਰ ਇਹ ਵੀ ਇਕ ਤਰ੍ਹਾਂ ਦਾ ਨਾਅਰਾ ਹੀ ਬਣਿਆ ਰਿਹਾ ਹੈ । ਕਿਤੇ ਕਿਤੇ ਬੇਹੱਦ ਸਖ਼ਤ ਕਦਮ 18