ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਧਕਾਲੀਨ ਵਿਰਸੇ ਦਾ ਪੁਨਰ-ਮੁਲਾਂਕਣ ( ਕਿਰਪਾਲ ਸਿੰਘ ਆਜ਼ਾਦ ਦੀ ਪੁਸਤਕ ਗੁਰਬਾਣੀ ਇਨਕਲਾਬੀ ਹੈ ਕਿ ...?? ਬਾਰੇ ਟਿੱਪਣੀਆਂ ) ਕਈ ਇਤਿਹਾਸਕ ਅਮਲਾਂ ਨੂੰ ਸੁਚੇਤ ਪੱਧਰ ਉਤੇ ਲਿਆਉਣ ਵਾਂਗ, ਵਿਰਸੇ ਨੂੰ ਸੁਚੇਤ ਤੌਰ ਉਤੇ ਨਾਲ ਲੈ ਕੇ ਤੁਰਨ ਦੀ ਗੱਲ ਵੀ ਮਾਰਕਸਵਾਦ ਨੇ ਹੀ ਤੋਰੀ ਹੈ । ਪੂਰਵ-ਮਾਰਕਸਵਾਦੀ ਚਿੰਤਨ ਦਾ ਪ੍ਰਧਾਨ ਰੂਪ ਧਾਰਮਕ ਹੈ ਜਿਸ ਵਿਚ ਰੂਪ ਅਤੇ ਵਸਤੂ ਵਿਚਲਾ ਸੰਬੰਧ, ਇਤਿਹਾਸਕ ਘਟਣਾ ਦੇ ਕਾਰਨ, ਕਾਰਜ ਅਤੇ ਸਿੱਟੇ ਵਿਚਲਾ ਸੰਬਧ ਏਨਾ ਪ੍ਰਤੱਖ ਨਹੀਂ ਹੁੰਦਾ, ਸਗੋਂ ਕਈ ਵਾਰੀ ਇਸ ਵਿਚ ਕੋਈ ਸਿੱਧਾ ਮੇਲ ਨਹੀਂ ਹੁੰਦਾ । ਇਸ ਸੰਬੰਧ ਨੂੰ ਸਮਝਣ ਲਈ ਡੂੰਘੇ ਇਤਿਹਾਸਕ ਵਿਸ਼ਲੇਸ਼ਣ ਦੀ ਲੋੜ ਪੈਂਦੀ ਹੈ । ਇਹ ਵਿਸ਼ਲੇਸ਼ਣ ਓਨਾ ਹੀ ਸਪਸ਼ਟ ਅਤੇ ਸਾਰਥਕ ਹੋਵੇਗਾ, ਜਿੰਨਾਂ ਵਿਸ਼ਲੇਸ਼ਨ ਕਰਨੇ ਵਾਲ ਕੋਲ ਇਤਿਹਾਸਕ ਤੱਥਾਂ ਦਾ ਖ਼ਜ਼ਾਨਾ ਹੋਵੇਗਾ, ਅਤੇ ਉਸ ਦੀ ਦ੍ਰਿਸ਼ਟੀ ਕਿਸੇ ਤਰ੍ਹਾਂ ਦੀ ਧੁੰਦ ਤੋਂ ਵੀ ਸੱਖਣੀ ਹੋਵੇਗਾ । ਇਤਿਹਾਸ ਦੇ ਘੜਣਹਾਰੇ ਹਮੇਸ਼ਾ ਹੀ ਲੋਕ ਰਹੇ ਹਨ । ਪਰ ਲੋਕ ਹਮੇਸ਼ਾ ਹੈ, ਸਗੋਂ ਅਕਸਰ ਹੀ ਇਸ ਗੱਲ ਤੋਂ ਸੁਚੇਤ ਨਹੀਂ ਰਹੇ ਕਿ ਉਹ ਕੀ ਘੜ ਰਹੇ ਹਨ । ਆਪਣੀ ਮੁਕਤੀ ਲਈ ਇਤਿਹਾਸ ਨੂੰ ਪਲਟਦੇ ਹੋਏ ਉਹ ਫਿਰ ਪਲਟੇ ਹੋਏ, ਇਤਿਹਾਸ ਦਾ ਸ਼ਿਕਾਰ ਬਣ ਜਾਂਦੇ ਰਹੇ ਹਨ । ਸਥਾਪਤ ਧਰਮ ਜਾਂ ਚਿੰਤਨ ਦੇ ਖ਼ਿਲਾਫ਼ ਜੇਤੂ ਚਿੰਤਨ ਵੀ ਧਰਮ ਵਜੋਂ ਸਥਾਪਤ ਹੋ ਜਾਂਦਾ ਰਿਹਾ ਹੈ । ਇਮ ਉਹੀ ਕੁਝ ਹੁੰਦਾ ਅਤੇ ਰਹਿੰਦਾ ਸੀ, ਜੋ ਕੁਝ ਉਸ ਵੇਲੇ ਹੋਂਦ ਵਿਚ ਆ ਚੁੱਕੇ ਉਪਜ ਦੇ ਸਾਧਨਾਂ ਅਤੇ ਸੰਬੰਧਾਂ ਦੀ ਮੰਗ ਹੁੰਦੀ ਸੀ । ਇਤਿਹਾਸਕ ਕਾਰਵਾਈਆਂ ਦੇ ਟੀਚਿਆਂ ਬਾਰੇ ਨਿਸਚਿਤ ਚੇਤਨਾਂ ਪੂਰਵਮਾਰਕਸਵਾਦੀ ਦੌਰ ਦਾ ਖ਼ਾਸਾ ਨਹੀਂ ਰਹੀ । ਇਸੇ ਕਰਕੇ ਕਈ ਵਾਰੀ ਮਾਰਕਸਵਾਦੀ ਸਾਹਿਤ ਵਿਚ ਪੂਰਵ-ਮਾਰਕਸਵਾਦੀ ਸਮੇਂ ਨੂੰ ਪੂਰਵ-ਇਤਹਾਸ ਕਿਹਾ ਜਾਂਦਾ ਹੈ, ਕਿਉਂਕਿ ਮਨੁੱਖ ਨੇ ਚੇਤਨ ਤੌਰ ਉਤੇ ਆਪਣੇ ਇਤਿਹਾਸ ਨੂੰ ਸਮਝਣਾ ਅਤੇ ਘੜਣਾ ਮਾਰਕਸਵਾਦ ਦੇ ਨਾਲ ਹੀ ਸ਼ੁਰੂ ਕੀਤਾ ਹੈ । | ਇਸ ਧਾਰਮਕ ਸੋਚਣੀ ਦੀ ਜਕੜ ਸਾਡੇ ਉਤੇ ਕਿੰਨੀ ਜ਼ਿਆਦਾ ਹੈ - ਇਸ ਦਾ ਅੰਦਾਜ਼ਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਮਾਰਕਸਵਾਦ ਨੂੰ ਵੀ ਧਰਮ ਵਜੋਂ