ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਸੱਚ ਨਾਲ ਬਰਾਬਰ ਕਰ ਕੇ ਦੇਖਣਾ ਉਸ ਚਿੰਤਨ ਨੂੰ ਅਣ-ਇਤਿਹਾਸਕ ਬਣਾ ਦੇਣ ਦੇ ਬਰਾਬਰ ਹੈ । ਕਿਸ਼ਨ ਸਿੰਘ ਇਹ ਕਰਦਾ ਹੈ । ਆਜ਼ਾਦ ਇਸ ਤੋਂ ਬਚ ਸਕਿਆ ਹੈ । | ਆਪਣੀ ਪ੍ਰੰਪਰਾ ਨੂੰ ਪੜਚੋਲਣ ਦਾ ਕੰਮ, ਸਾਡੇ ਲਈ ਸਿੱਖ ਪ੍ਰੰਪਰਾ ਨੂੰ ਪੜਚੋਲਣ ਦੇ ਕੰਮ ਤਕ ਸੀਮਤ ਹੋ ਗਿਆ ਹੈ । ਇਸ ਵਾਸਤੇ ਬੇਸ਼ਕ ਸਾਡੀ ਅੱਜ ਦੀ ਸਥਿਤੀ ਜ਼ਿੰਮੇਵਾਰ ਹੈ, ਜਦੋਂ ਕਿ ਸਿੱਖ ਸਿਆਸਤ ਸਾਡੇ ਲਈ ਸਮੱਸਿਆ ਨੰਬਰ ਇਕ ਬਣ ਗਈ ਹੈ । ਤਾਂ ਵੀ ਇਹ ਉਲਾਰ ਚੁਭਦਾ ਹੈ । ਜਿਵੇਂ ਕਿ ਵੇਦ, ਪੁਰਾਣ, ਕੁਰਾਨ ਅਤੇ ਹੋਰ ਧਾਰਮਕ ਗ੍ਰੰਥ ਅਤੇ ਚਿੰਤਨ ਸਿਰਫ਼ ਇਸ ਲਈ ਹੋਂਦ ਵਿਚ ਆਏ ਸਨ ਕਿ ਉਸ ਸੰਸਲੇਸ਼ਣ ਲਈ ਖਾਜਾ ਬਣ ਸਕਣ ਜਿਹੜਾ ਸਿੱਖ ਮੱਤ ਦੇ ਰੂਪ ਵਿਚ ਹੋਦ ਵਿਚ ਆਉਣਾ ਸੀ । ਹਾਲਾਂ ਕਿ ਇਹ ਚਿੰਤਨ-ਧਾਰਾ ਵੀ ਸਾਡੀ ਆਪਣੀ ਪਰਾ ਦਾ ਹੀ ਇਕ ਹਿੱਸਾ ਰਹੀ ਹੈ । ਆਪਣੇ ਵਿਰਸੇ ਦੀ ਪਛਾਣ ਜਦੋਂ ਤਕ ਅਸੀ ਇਥੋਂ ਸ਼ੁਰੂ ਨਹੀਂ ਕਰਦੇ, ਉਦੋਂ ਤਕ ਅਸੀਂ ਮਗਰਲੇ ਅੰਗ, ਗੁਰਬਾਣੀ ਦਾ ਵੀ ਠੀਕ ਮੁੱਲ ਨਹੀਂ ਪਾ ਸਕਦੇ ! | ਇਹ ਕਿਹਾ ਜਾ ਸਕਦਾ ਹੈ ਕਿ ਕਿਰਪਾਲ ਸਿੰਘ ਆਜ਼ਾਦ ਦਾ ਮੰਤਵ ਕਵ ਗੁਰਬਾਣੀ ਦੇ ਗੋਹਯ (intensive) ਅਧਿਐਨ ਤਕ ਸੀਮਤ ਸੀ. ਇਸ ਲਈ ਇਹ ਨਾ ਕੁਥਾਵੇਂ ਹੈ । ਪਰ ਤਾਂ ਵੀ ਇਹ ਉਲਾਰ ਹੈ, ਜਿਸ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ । ਗੁਰਬਾਣੀ ਦੇ ਸੱਚ ਦਾ ਜ਼ਿਕਰ ਕਰਦਿਆਂ ਅਸੀਂ ਜਿਸ ਚੀਜ਼ ਨੂੰ ਸੰਸਲੇਸ਼ਣ ਕਹਿੰਦੇ ਹਾਂ, ਉਹ ਅਸਲ ਵਿਚ ਸੰਸਲੇਸ਼ਣ ਨਹੀਂ, ਸਗੋਂ ਚੰਗ-ਮੱਤ (ecelecticas . ਪ੍ਰਗਟਾਵਾ ਹੈ । ਹਰ ਧਾਰਮਕ ਸੋਚਣੀ ਆਪਣੇ ਮੂਲ ਰੂਪ ਵਿਚ ਚੰਗਮਤੀ ਹੁੰਦੀ ਹੈ, ਗੁਰਬਾਣੀ ਵੀ ਹੈ । ਇਸ ਵਿਚ ਹਿੰਦ ਫ਼ਲਸਫ਼ੇ ਵਿਚਲੇ ਅਤਿ ਪਤਿਗਾਮੀ ਰੂਪ ਵੀ ਮਿਲਦੇ ਹਨ ਅਤੇ ਮਨੁੱਖੀ ਕਾਰਜ, ਉਦਮ ਵਿਚ ਵਿਸ਼ਵਾਸ ਵਰਗੇ ਅਤਿ ਅਗਰਮੀ ਵਿਚਾਰ • ਇਸ ਲਈ ਇਸ ਦੇ ਸੱਚ ਨੂੰ ਇਹਨਾਂ ਵਿਚੋਂ ਕਿਸੇ ਇਕ ਨਾਲ equate ਕਰ ਅਣ-ਇਤਿਹਾਸਕ ਹੈ । ਚੰਗੀ ਗੱਲ ਇਹ ਹੈ ਕਿ ਆਜ਼ਾਦ ਨੇ ਇੰਝ ਨਹੀਂ ਕੀਤਾ। . ਇਸੇ ਸੰਦਰਭ ਵਿਚ ਪੁਸਤਕ ਵਲੋਂ ਪੇਸ਼ ਕੀਤਾ ਗਿਆ ਮੁਲ ਪ੍ਰਸ਼ਨ ਥਾਵ ਹੈ - "ਗੁਰਬਾਣੀ ਇਨਕਲਾਬੀ ਹੈ ਕਿ ......? ਪਰ ਇਹ ਪ੍ਰਸ਼ਨੇ ਵੀ ਸੇਮ ਦੀ ਮੋਜਨਾ ਹੈ ਅਤੇ ਅਸਲ ਵਿਚ ਪ੍ਰਸ਼ਨ ਨਾਲੋਂ ਉੱਤਰ ਵਧੇਰੇ ਹੈ । ਕਿਸੇ ਚਿੰਤਨ ਵਿਚ ਇੰਨੀਆਂ ਸਵੈ-ਵਰੋਧੀ ਗੱਲਾਂ fuਛੇ ਕੋਈ ਅੰਦਰਲੀ ਦਲੀਲ ਲੱਭਣ ਦੀ ਕੋਸ਼ਿਸ਼ ਕਰਨਾ ਇਕ ਵਿਅਰਥ ਯਤਨ ਹੁੰਦਾ ਹੈ । ਧਾਰਮਕ ਚਿੰਤਨ ਦੋਲੀਲ ਉਤੇ ਆਧਾਰਤ ਨਹੀਂ ਹੁੰਦਾ । ਤਾਂ ਵੀ ਇਤਹਾਸਕ ਪਿਛੋਕੜ ਵਿਚ ਇਸ ਨੂੰ ਸਮਝਿਆ ਜਾ ਸਕਦਾ ਹੈ । ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ, ਅਤੇ ਪ੍ਰੰਪਰਾ ਦਾ ਅਧਿਐਨ ਕਰਨ ਲੱਗਿਆਂ ਇਹੀ ਦੋ ਆਸ਼ੇ ਸਾਨੂੰ ਸਾਹਮਣੇ ਰਖਣੇ ਚਾਹੀਦੇ ਹਨ, ਨਾ ਕਿ ਇਸ ਨੂੰ ਉਚਤ ਠਹਿਰਾਉਣ ਅਤੇ ਦੱਸਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ । ਲੱਗਦੀ