ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸਿਖ ਇਤਿਹਾਸ ਬਾਰੇ ਵੀ ਬਥੇਰੇ ਪ੍ਰਸ਼ਨ ਹਨ ਜਿਹੜੇ ਉੱਤਰ ਮੰਗਦੇ ਹਨ, ਅਤੇ ਸਪਸ਼ਟ ਹੋਣਾ ਲੋੜਦੇ ਹਨ । ਮਾਸਕੋ ਤੋਂ ਪ੍ਰਕਾਸ਼ਤ ਹੋਈ ਪੁਸਤਕ ਗੁਰੂ ਨਾਨਕ ਨੇ ਇਹਨਾਂ ਵਲ ਸੰਕੇਤ ਹੀ ਕੀਤੇ ਸਨ । ਕਿਰਪਾਲ ਸਿੰਘ ਆਜ਼ਾਦ ਨੇ ਆਪਣੀ ਪੁਸਤਕ ਵਿਚ ਕੁਝ ਉਤੇ ਸਪਸ਼ਟ ਢੰਗ ਨਾਲ ਉਗਲ ਰੱਖੀ ਹੈ । | ਉਦਾਹਰਣ ਵਜੋਂ, ਸਿੱਖ ਲਹਿਰ ਦਾ ਵਰਨਣ ਇੰਝ ਕੀਤਾ ਜਾਂਦਾ ਹੈ ਕਿ ਇਹ ਸਾਮੰਤੀ ਜ਼ੁਲਮ ਦੇ ਖ਼ਿਲਾਫ਼ ਕਿਸਾਨ ਅਤੇ ਕਾਰਗਰ ਸ਼ਰੇਣੀ ਦਾ ਵਿਦਰੋਹ ਸੀ। ਪਰ ਸਾਡਾ ਧਾਰਮਕ ਸਾਹਿਤ ਅਤੇ ਇਤਿਹਾਸ ਮਗਰਲੇ ਗੁਰੂ ਸਾਹਿਬਾਨ ਬਾਰੇ ਜੋ ਪ੍ਰਭਾਵ ਦੇ ਜਾਂਦਾ ਹੈ, ਉਹ ਕਿਸੇ ਸਾਮੰਤ ਨਾਲੋਂ ਵਖਰਾ ਨਹੀਂ। ਭਾਵੇਂ ਇਸ ਅਵਸਥਾ ਉਤੇ ਇਹ ਰੂਪ ਲਹਿਰ ਦੇ ਸੰਚਾਲਕਾਂ ਦੇ ਕਿਰਦਾਰ ਵਿਚ ਕੋਈ ਨਫ਼ੀ ਪੱਖ ਨਹੀਂ ਲਿਆਉਂਦਾ - ਪਰ ਸਮਾਂ ਪਾ ਕੇ ਕੀ ਹੁੰਦਾ, ਇਸ ਬਾਰੇ ਕਿਆਸ ਹੀ ਕੀਤਾ ਜਾ ਸਕਦਾ ਹੈ । ਖ਼ਾਸ ਕਰਕੇ ਜਦੋਂ ਇਸ ਨੇ ਨਾਲ ਹੀ ਮਸੰਦਾਂ ਵਰਗੇ ਕੀੜਿਆਂ ਨੂੰ ਜਨਮ ਦੇਣਾ ਵੀ ਸ਼ੁਰੂ ਕਰ ਦਿਤਾ, ਜਿਹੜੇ ਇਕੱਠੀਆਂ ਕੀਤੀਆਂ ਗੋਲਕਾਂ ਦੇ ਨਾਲ ਨਾਲ, ਸਿੱਖ ਲਹਿਰ ਦੇ ਹਰ ਚੰਗੇ ਅਸੂਲ ਨੂੰ ਵੀ ਤੁਰਤ ਹੜੱਪ ਕਰੀ ਜਾ ਰਹੇ ਸਨ। ਸਿੱਖ ਲਹਿਰ ਬੁਨਿਆਦੀ ਤੌਰ ਉਤੇ ਇਕ ਸੁਧਾਰਕ ਲਹਿਰ ਸੀ । ਇਸ ਨੇ ਸਾਮੰਤਵਾਦ ਦੇ ਆਰਥਕ ਆਧਾਰ ਨੂੰ ਕਦੀ ਵੀ ਨਹੀਂ ਵੰਗਾਰਿਆ ਅਤੇ ਇਸੇ ਲਈ ਉਸ ਲਈ ਕਦੀ ਵੀ ਖ਼ਤਰਾ ਨਾਂ ਬਣੀ, ਸਿਵਾਏ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿਚ, ਜਦੋਂ ਕਿ ਫਿਰ ਸਾਮੰਤੀ ਸ਼ਕਤੀਆਂ ਇਸ ਉਤੇ ਇੰਝ ਟੁੱਟ ਪਈਆਂ ਅਤੇ ਇਸ ਨੂੰ ਤਹਿਸ਼-ਨਹਿਸ਼ ਕਰਨ ਉਤੇ ਤੁਲ ਪਈਆਂ । | ਇਸੇ ਗੱਲ ਦਾ ਪ੍ਰਗਟਾਵਾ ਮੁਗਲਾਂ ਨਾਲ ਸਿੱਖ ਘਰ ਦੇ ਸੰਬੰਧਾਂ ਵਿਚ ਵੀ ਹੁੰਦਾ ਹੈ, ਜਿਹੜੇ ਹਮੇਸ਼ਾ ਹੀ ਵਿਰੋਧ ਦੇ ਨਹੀਂ ਰਹੇ ਸਗੋਂ ਮਿਲਵਰਤਣ ਦੇ ਵੀ ਰਹੇ ਹਨ । ਔਰੰਗਜ਼ੇਬ ਦਾ ਵੀ ਪਹਿਲਾ ਪੈਂਤੜਾ ਗੁਰੂ-ਘਰ ਨਾਲ ਦੋਸਤੀ ਦੀ ਪੇਸ਼ਕਸ਼ ਹੀ ਦਸਿਆ ਜਾਂਦਾ ਹੈ । ਮੁਗ਼ਲਾਂ ਨਾਲ ਘਮਸਾਣ ਦੀਆਂ ਜੰਗਾਂ ਤੋਂ ਮਗਰੋਂ ਮੁਗ਼ਲ ਬਾਦਸ਼ਾਹ ਅਤੇ ਗੁਰੂ-ਘਰ ਵਿਚਕਾਰ ਫੇਰ ਇਕ ਰਾਬਤਾ ਕਾਇਮ ਹੋ ਜਾਂਦਾ ਹੈ । ਇਹ ਸਾਰਾ ਕੁਝ ਆਪਣੇ ਸਿੱਟੇ ਕੱਢਣ ਦੀ ਮੰਗ ਕਰਦਾ ਹੈ । ਗੁਰੂ ਗੋਬਿੰਦ ਸਿੰਘ ਜੀ ਤੋਂ ਮਗਰੋਂ, ਬੰਦਾ ਬਹਾਦਰ ਦੇ ਸਵਾਲ ਉਤੇ ਖਾਲਸੇ ਵਿਚ ਵੰਡ ਦਾ ਵਰਨਣ ਕਰਦਿਆਂ ਤੱਤ ਖਾਲਸੇ ਨੂੰ ਵਡਿਆ ਕੇ ਪੇਸ਼ ਕੀਤਾ ਜਾਂਦਾ ਹੈ, ਜਿਹੜਾ ਅਸਲ ਵਿਚ ਸਥਾਪਤੀ ਦਾ ਸਮਰਥਕ ਹੋ ਨਿੱਬੜਿਆ ਸੀ। ਸਮਾਂ ਪਾ ਕੇ ਇਸ ਤੱਤ ਖਾਲਸੇ ਦਾ ਵੀ ਮੁਗ਼ਲਾਂ ਨੇ ਜੋ ਹਸ਼ਰ ਕੀਤਾ, ਉਹ ਆਪਣੀ ਥਾਂ ਇਕ ਸਬਕ ਪੇਸ਼ ਕਰਦਾ ਹੈ, ਉਪਰੋਕਤ ਤੱਥ ਦਾ ਖੰਡਨ ਨਹੀਂ ਕਰਦਾ। ਮਿਸਲਾਂ ਦੇ ਵੇਲੇ ਸਿੱਖਾਂ ਵਿਚ ਜਿਵੇਂ ਤੇਜ਼ੀ ਨਾਲ ਸਮੰਤੀਕਰਣ ਹੋਇਆ, ਉਸ ਦਾ ਸਿਖਰ ਰਣਜੀਤ ਸਿੰਘ ਦੇ ਰਾਜ ਵਿਚ ਜਾ ਪੁਜਦਾ ਹੈ ।