ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਹੀਂ ਜੇ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪੂਰੀ ਤਰ੍ਹਾਂ ਨਿਖੇੜਿਆ ਜਾ ਸਕੇ । ਇਹ ਅਵਸਥਾ ਅਧੂਰੀ ਰਹਿ ਗਈ ਸਮਾਜਕ ਤਬਦੀਲੀ ਦੀ ਸੂਚਕ ਹੁੰਦੀ ਹੈ । | ਪਰ ਇਤਿਹਾਸ ਆਪਣੀ ਤੋਰੇ ਚਲਦਾ ਰਹਿੰਦਾ ਹੈ । ਸਿੱਖੀ ਦੇ ਸੰਬੰਧ ਵਿਚ ਲਗਦਾ ਇਹ ਹੈ ਕਿ ਸਮੰਤੀਕਰਣ ਦੇ ਨਾਲ ਸ਼ੁਰੂ ਹੋਇਆ ਪੁੱਠਾ ਗੇੜਾ ਵੀਹਵੀਂ-ਸਦੀ ਦੇ ਇਸ ਦਹਾਕੇ ਵਿਚ ਪੂਰਾ ਹੋਣ ਵਾਲਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਦੈਵੀ ਤਾਕਤ ਅਤੇ ਸੂਝ ਦਾ ਲੌਕੀਕਰਨ ਕਰ ਕੇ ਇਸ ਨੂੰ ਖਾਲਸੇ ਵਿਚ ਰਖ ਦਿਤਾ । ਹੁਣ ਇਸ ਸੁਝ ਦਾ ਫਿਰ ਆਪਣੇ ਸ਼ਰੇਣੀ-ਹਿਤਾਂ ਲਈ ਅਲੌਕਿਕੀਕਰਨ ਕਰ ਕੇ ਇਕ ਵਿਅਕਤੀ ਵਿਚ ਰਖਣ ਦੀ, ਅਤੇ ਉਸ ਦੀ ਸੂਝ ਨੂੰ ਲੌਕਿਕ ਸੂਝ ਤੋਂ ਉਪਰਲਾ ਦਰਜਾ ਦੇਣ ਦੀ ਕੋਸ਼ਿਸ਼ ਹੈ ਰਹੀ ਹੈ । ਇਸ ਸੂਰਤ ਵਿਚ ਸਵਾਲ ਇਹ ਉੱਠਦਾ ਹੈ ਕਿ ਅਸੀਂ ਵਿਰਸੇ ਉਤੇ ਮੁੜ ਝਾਤ ਕਿਉਂ ਮਾਰੀਏ ? ਜਵਾਬ ਹੈ, ਇਸ ਵਿਚਲੇ ਹਰ ਚੰਗੇ ਪੱਖ ਦੇ ਹੱਕੀ ਵਾਰਸ ਬਣਨ ਲਈ । ਸਵਾਲ ਕਿਸੇ ਨੂੰ ਇਹ ਦੱਸਣ ਦਾ ਨਹੀਂ ਕਿ ਉਹ ਝੂਠ ਦੇ ਮਗਰ ਲੱਗਾ ਰਿਹਾ ਹੈ । ਸਵਾਲ ਆਪਣੇ ਚਿੰਤਨ ਅਤੇ ਕਰਮਾਂ ਰਾਹੀਂ ਇਹ ਦਿਖਾਉਣ ਦਾ ਹੈ ਕਿ ਜਿਹੜੇ ਆਦਰਸ਼ਾਂ ਲਈ ਕੋਈ ਜਨਸਮੂਹ ਲੜਦਾ ਰਿਹਾ ਹੈ, ਜੋ ਕਿ ਉਸ ਜਨਸਮੂਹ ਦਾ ਵਿਰਸਾ ਹੈ, ਉਸ ਦਾ ਇਸ ਵੇਲੇ ਹੱਕੀ ਵਾਰਸ ਕੌਣ ਹੈ ? ਮੈਨੂੰ ਇੰਝ ਜਾਪਦਾ ਹੈ ਕਿ ਕਿਰਪਾਲ ਸਿੰਘ ਆਜ਼ਾਦ ਦੀ ਪੁਸਤਕ ਇਸ ਸਿਖਰੀ ਨੁਕਤੇ ਤਕ ਨਹੀਂ ਅਪੜਦੀ। ਸਮੁੱਚੀ ਪੁਸਤਕ ਵਿਚ ਜਿਹੜੀ tone ਅਪਣਾਈ ਗਈ ਹੈ, ਅੱਜ ਦੇ ਹਾਲਾਤ ਵਿਚ ਸ਼ਾਇਦ ਉਹ ਹੀ ਉਚਿਤ ਹੈ । ਪਰ ਇਸ ਸਿਖਰੀ ਨੁੱਕਤੇ ਤਕ ਨਾ ਪਹੁੰਚਣ ਦੇਣ ਲਈ ਵੀ ਇਹੀ ਜ਼ਿੰਮੇਵਾਰ ਹੈ । | ਮੈਂ ਆਜ਼ਾਦ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਗੁਰਬਾਣੀ ਦੀ ਸਭ ਤੋਂ ਨਿੱਗਰ ਵਿਆਖਿਆ ਮਾਰਕਸਵਾਦ ਨੇ ਹੀ ਕੀਤੀ ਹੈ । ਹਕੀਕਤ ਇਹ ਹੈ ਕਿ ਸਿੱਖ ਲਹਿਰ ਅਤੇ ਸਿੱਖ ਚਿੰਤਨ ਦੇ ਸਰਬੰਗੀ ਮੁਲਾਂਕਣ ਵਲ ਮਾਰਕਸਵਾਦ ਨੇ ਅਜੇ ਮੁੜਨਾ ਹੈ । ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਮਾਰਕਸਵਾਦ ਹੀ ਅਜਿਹੀ ਸਮਰਥਾ ਰਖਦਾ ਹੈ । ਅਤੇ ਪ੍ਰਤੀ ਪ੍ਰਕਾਸ਼ਨ, ਮਾਸਕੋ ਦੀ ਗੁਰੂ ਨਾਨਕੇ ਅਤੇ ਆਜ਼ਾਦ ਹੋਰਾਂ ਦੀ ਹੱਥਲੀ ਪੁਸਤਕ ਇਸ ਸਮਰਥਾ ਨੂੰ ਅਮਲੀ ਜਾਮਾ ਪਹਿਣਾਉਣ ਦੇ ਮੁੱਢਲੇ ਯਤਨ ਹਨ। | ਭਾਵੇਂ ਇਸ ਪ੍ਰਕਾਰ ਦੀਆਂ ਸੋਧਾਂ ਦੇ ਸੁਝਾਅ ਹੋਰ ਵੀ ਦਿੱਤੇ ਜਾ ਸਕਦੇ ਹਨ, ਪਰ ਤਾਂ ਵੀ ਇਹ ਬੇਝਿਜਕ ਹੋ ਕੇ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਲੰਮੇ ਅਧਿਐਨ, ਡੂੰਘੀ ਚਿੰਤਨ ਅਤੇ ਘੋਲਾਂ ਬਾਰੇ ਨਿੱਜੀ ਤਜ਼ਰਬੇ ਉਤੇ ਆਧਾਰਤ ਹੈ, ਅਤੇ ਹਰ ਪੱਖ ਸਵਾਗਤ ਕਰਨ ਯੋਗ ਹੈ । ( ਲੋਕ ਲਿਖਾਰੀ ਸਭਾ, ਅੰਮ੍ਰਿਤਸਰ ਦੇ ਜਨਵਰੀ 1983 ਦੇ ਸਮਾਗਮ ਵਿਚ ਪੇੜ ਕੀਤਾ ਗਿਆ )