ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਰਹੇ ਹਨ । ਲੱਗਦਾ ਇੰਜ ਹੈ ਕਿ ਜਿਵੇਂ ਹਰ ਨਵੇਂ ਬਦਲ ਨੂੰ ਅਜ਼ਮਾ ਲੈਣ ਪਿਛੋਂ ਸ਼ਾਹਿ ਤਕ ਬੁਧੀ ਮੁੜ ਪ੍ਰਗਤੀਵਾਦ ਵਲ ਪਰਤਦੀ ਹੈ, ਮੁੜ ਬਹਿਸ ਸ਼ੁਰੂ ਹੋ ਜਾਂਦੀ ਹੈ, ਮੁੜ ਪ੍ਰਗਤੀਵਾਦ ਦੇ ਝੰਡੇ ਜੁਗੋ ਜੁਗ ਅਟੱਲ ਹੋਣ ਦੇ ਨਾਅਰੇ ਉੱਚੇ ਹੁੰਦੇ ਹਨ । ਪਰ ਪ੍ਰਗਤੀਵਾਦੀ ਲੇਖਕ ਜਥੇਬੰਦੀ ਹਰਕਤ ਵਿਚ ਨਹੀਂ ਆਉਂਦੀ ਅਤੇ ਸਾਹਿਤਕ ਬੁਧੀ ਮੁੜ ਕਿਸੇ ਹੋਰ ਬਦਲ ਨੂੰ ਅਜ਼ਮਾਉਣ ਲੱਗ ਪੈਂਦੀ ਹੈ । 1962 ਤੋਂ ਮਗਰੋਂ 1967 ਵਿਚ, 1975 ਵਿਚ ਤੇ 1980 ਵਿਚ ਇੰਜ ਹੋ ਚੁੱਕਾ ਹੈ । ਇਸ ਸਾਰੀ ਸਥਿਤੀ ਨਾਲ ਦੋ ਵਿਰੋਧੀ ਢੰਗਾਂ ਨਾਲ ਨਿਪਟਿਆ ਗਿਆ ਹੈ । ਇਕ ਬਿਰ ਤੇ ਤਾਂ ਇਸ ਮੁੜ ਮੁੜ ਕੇ ਯਤਨ ਕਰਨ ਦੇ ਅਭਿਆਸ ਦੀ ਨਿਰਾਰਥਕਤਾ ਨੂੰ ਪ੍ਰਵਾਨ ਕਰ ਕੇ ਆਧੁਨਿਕ ਪੰਜਾਬੀ ਸਾਹਿਤ ਨੂੰ ਪੂਰਵ-ਪ੍ਰਗਤੀਵਾਦੀ, ਪ੍ਰਗਤੀਵਾਦੀ ਅਤੇ ਉੱਤਰਪ੍ਰਗਤੀਵਾਦੀ ਸਾਹਿਤ ਵਿਚ ਵੰਡਣ ਦੀ ਹੈ ! ਦੂਜੀ ਬਿਰਤੀ ਕ੍ਰਾਂਤੀਸ਼ੀਲਤਾ ਉਤੇ ਜ਼ੋਰ ਦੇਣ ਅਤੇ ਪ੍ਰਗਤੀਵਾਦ ਨੂੰ ਸ਼ਾਂਤੀਸ਼ੀਲਤਾ ਵਿਚ ਵਰਤਿਤ ਹੋਇਆ ਦੇਖਣ ਦੀ ਇੱਛਾ ਰੱਖਦੀ ਹੈ, ਇਹ ਖ਼ਆਲ ਕਰਦਿਆਂ ਕਿ ਇਹ ਸਿੱਬਲਤਾ ਦੀ ਸਥਿਤੀ ਸ਼ਾਇਦ ਕਿਸੇ ਇਨਕਲਾਬੀ ਜੋਸ਼ ਦੀ ਘਾਟ ਕਾਰਨ ਹੈ । ਇਹ ਰੁਚੀ ਹਾਲਾਤ ਵਿਚ ਪਏ ਅੜਿੱਕੇ ਨੂੰ ਸਮਝਣ ਦੀ ਥਾਂ ਇਨਕਲਾਬ ਜਾਂ ਕਾਂਤੀਸ਼ੀਲਤਾ ਦੇ ਨਾਅਰੇ ਨਾਲ ਇਸ ਨੂੰ ਤੋੜਨ ਦੀ ਹੈ । ਪਰ ਹਾਲਾਤ ਬੜੀ ਕਠੋਰ ਚੀਜ਼ ਹੁੰਦੇ ਹਨ । | ਸੋ, ਜਾਂ ਤਾਂ ਇਸ ਬਾਰੇ ਅਭਿਆਸ ਦੀ ਨਿਰਾਰਥਕਤਾ ਨੂੰ ਅੰਤਮ ਤੌਰ ਉਤੇ ਮੰਨ ਕੇ ਕਿਸੇ ਬਦਲ ਦੀ ਕੁੰਡ ਵਿਚ ਲਗ ਚਾਇਆ ਜਾਏ । ਪਰ ਅਜਿਹੀ ਢੰਡ ਦੀ ਅਸਫਲਤਾ ਵੀ ਪੂਰਵ-ਨਿਸਚਿਤ ਹੈ, ਕਿਉਂਕਿ ਬਦਲ ਲੱਭਣ ਦੇ ਹੁਣ ਤਕ ਅਸਫਲ ਰਹੇ ਯਤਨ ਘੱਟ ਗੰਭੀਰ ਨਹੀਂ ਸਨ । ਜਾਂ ਫਿਰ, ਪਤਵੀਂ ਝਾਤ ਮਾਰ ਕੇ ਦੇਖਿਆ ਜਾਏ ਅਤੇ ਅੱਜ ਦੇ ਚਾਨਣ ਵਿਚ ਮੁੜ ਸਭ ਕੁਝ ਸਮਝਣ ਦੀ ਅਤੇ ਫਿਰ ਸਿੱਟੇ ਕੱਢਣ ਦੀ ਕੋਸ਼ਿਸ਼ ਕੀਤੀ ਜਾਏ। ਅਤੇ ਜੇ ਇਹਨਾਂ ਸਿੱਟਿਆਂ ਦੇ ਆਧਾਰ ਉਤੇ ਭਵਿਖ ਲਈ ਕੋਈ ਰਾਹ ਨਿਕਲਦਾ ਹੋਵੇ ਤਾਂ ਉਹ ਉਲੀਕਿਆ ਅਤੇ ਅਪਣਾਇਆਂ ਜਾਏ । ਇਥੇ ਕੁਝ ਨੁਕਤਿਆਂ ਨੂੰ ਲੈਣਾ ਜ਼ਰੂਰ ਹੈ ਜਿਹੜੇ ਪ੍ਰਗਤੀਵਾਦ ਬਾਰੇ ਸਾਡੀ ਦ੍ਰਿਸ਼ਟੀ ਨੂੰ ਸਪਸ਼ਟ ਕਰਨ ਵਿਚ ਸਹਾਈ ਹੋ ਸਕਦੇ ਹਨ । ਉਪਰ ਅਸੀਂ ਪ੍ਰਗਤੀਵਾਦ ਦੇ ਕੌਮੀ ਅਤੇ ਕੌਮਾਂਤਰੀ ਪਸਾਰਾਂ ਦਾ ਜ਼ਿਕਰ ਕਰ ਆਏ ਹਾਂ ! ਇਥੇ ਇਸ ਗੱਲ ਉਤੇ ਜ਼ੋਰ ਦੇਣਾ ਜ਼ਰੂਰੀ ਹੈ ਕਿ ਜਿਹੜੀ ਵੀ ਲਹਿਰ ਕਿਸੇ ਥਾਂ ਰੂਪ ਧਾਰਦੀ ਹੈ, ਜਿਉਣ ਜੋਗੀ ਸਾਬਤ ਹੁੰਦੀ ਹੈ ਅਤੇ ਕੌਮੀ ਜੀਵਨ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਉਸ ਦੀਆਂ ਜੜਾਂ ਜ਼ਰੂਰ ਉਸ ਦੀ ਆਪਣੀ ਧਰਤੀ ਵਿਚ ਹੋਣਗੀਆਂ । ਆਪਣੀ ਧਰਤੀ ਤੋਂ ਹੀ ਉਹ ਬਲ ਲੈਂਦੀ ਹੈ । ਇਸ ਗੱਲ ਉਤੇ ਜ਼ੋਰ ਦੇਣਾ ਦੇ ਕਾਰਨਾਂ ਕਰ ਕੇ ਜ਼ਰੂਰੀ ਹੈ । ਇਕ ਤਾਂ ਇਹ ਕਿ ਸ਼ੁਰੂ ਤੋਂ ਹੀ ਇਕ ਆਵਾਜ਼ ਉਠਦੀ ਰਹੀ ਹੈ ਜਿਹੜੀ ਇਸ ਲਹਿਰ ਨੂੰ ਦੇਸੋਂ ਲਿਆ ਕੇ ਲਾਂਦੀ ਹੋਈ ਦਸਦੀ ਰਹੀ 28