ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਹੈ, ਜਿਵੇਂ ਕਿ ਇੰਗਲੈਂਡ ਵਿਚ ਬੈਠੇ ਕੁਝ ਪਾੜਿਆਂ ਨੇ ਫ਼ੈਸਲਾ ਕੀਤਾ ਤੇ ਭਾਰਤ ਵਿਚ ਲਹਿਰ ਸ਼ੁਰੂ ਹੋ ਗਈ । ਦੂਜਾ ਇਸ ਕਰਕੇ ਵੀ ਕਿ ਇਸ ਲਹਿਰ ਦੀਆਂ ਆਪਣੀ ਧਰਤੀ ਹੇਠਲੀਆਂ ਜੜਾਂ ਵਲ ਕਦੀ ਵੀ ਪੂਰੀ ਤਰਾਂ ਧਿਆਨ ਨਹੀਂ ਦਿੱਤਾ ਗਿਆ, ਜਿਸ ਦੀ ਕਿ ਬਹੁਤੇ ਲੋੜ ਹੈ । | ਭਾਰਤ ਵਿਚ ਲੇਖਕਾਂ ਦਾ ਕੋਈ ਸੰਗਠਨ ਕਾਇਮ ਕਰਨ ਦਾ ਵਿਚਾਰ ਇਸ ਸਦੀ ਦੇ ਦੂਜੇ ਦਹਾਕੇ ਦੇ ਅੰਤ ਅਤੇ ਤੀਜੇ ਦਹਾਕੇ ਦੇ ਸ਼ੁਰੂ ਤੋਂ ਬਹੁਤ ਸਾਰੇ ਸਿਰਕੱਢ ਲੇਖਕਾਂ ਦੇ ਮਨਾਂ ਵਿਚ ਪੈਦਾ ਹੋ ਰਿਹਾ ਸੀ । ਉਹਨਾਂ ਦਾ ਮਕਸਦ ਇਹ ਸੀ ਕਿ ਲੇਖਕਾਂ ਨੂੰ ਐਸੇ ਪਲੈਟਫ਼ਾਰਮ ਉਤੇ ਲਿਆਂਦਾ ਜਾਏ, ਜਿਥੇ ਉਹ ਸੰਗਠਿਤ ਰੂਪ ਵਿਚ ਆਪਣੇ ਹੱਕਾਂ ਦੀ ਰਾਖੀ ਕਰ ਸਕਣ, ਪ੍ਰਕਾਸ਼ਕਾਂ ਵਲੋਂ ਹੁੰਦੇ ਸ਼ੋਸ਼ਣ ਦਾ ਮੁਕਾਬਲਾ ਕਰ ਸਕਣ, ਸਮਾਜ ਕਲਿਆਣ ਅਤੇ ਆਜ਼ਾਦੀ ਲਈ ਲੜਾਈ ਵਿਚ ਮਿਲ ਕੇ ਹਿੱਸਾ ਪਾ ਸਕਣ । ਸੋਵੀਅਤ ਇਨਕਲਾਬ ਦੇ ਅਸਰ ਹੇਠ ਮੁਨਸ਼ੀ ਪ੍ਰੇਮ ਚੰਦ ਇਸ ਤਰ੍ਹਾਂ ਦੀ ਰੁਚੀ ਰਖਣ ਵਾਲੇ ਲੇਖਕਾਂ ਵਿਚੋਂ ਸਭ ਤੋਂ ਅੱਗੇ ਸੀ । | ਪੰਜਾਬੀ ਵਿਚ ਵੀ ਦੂਜੇ ਤੇ ਤੀਜੇ ਦਹਾਕੇ ਵਿਚ ਇਸ ਤਰ੍ਹਾਂ ਦੇ ਯਤਨ ਹੋਏ, ਜਦੋਂ ਸਭ ਧਰਮਾਂ ਨਾਲ ਸੰਬੰਧਿਤ ਪੰਜਾਬੀ ਲੇਖਕਾਂ ਨੇ ਇਕੱਠਿਆਂ ਹੋ ਕੇ ਪੰਜਾਬ ਤੇ ਪੰਜਾਬੀ ਦੀ ਸੇਵਾ ਦਾ ਬੀੜਾ ਚੁੱਕਿਆ। ਐਲਾਨੀਆ ਤੌਰ ਉਤੇ ਨਾ ਸਹੀ, ਪਰ ਮਕਸਦ ਉਦੋਂ ਵੀ ਆਜ਼ਾਦੀ ਦੀ ਲੜਾਈ ਨੂੰ ਸਾਂਝ ਦਾ ਨੁੰਮਣਾ ਦੇਣਾ ਹੀ ਸੀ, ਕਿਉਂਕਿ ਇਸ ਨੂੰ ਮਜ਼ਬੀ ਫੁੱਟ ਦੀ ਚਾਹ ਪੂਰੇ ਜ਼ੋਰਾਂ ਨਾਲ ਲੱਗ ਰਹੀ ਸੀ ਅਤੇ ਲੇਖਕ ਇਸ ਨੂੰ ਮਹਿਸੂਸ ਕਰਦੇ ਸਨ । ਚੌਥੇ ਦਹਾਕੇ ਦੇ ਸ਼ੁਰੂ ਵਿਚ, 'ਪ੍ਰੀਤ ਲੜੀ' ਦੇ ਨਿਕਲਦਿਆਂ ਸਾਰ ਹੀ ਇਸ ਦਾ ਪੰਜਾਬੀ ਲੇਖਕਾਂ ਦਾ ਧੁਰਾ ਬਣ ਜਾਣਾ, ਇਸੇ ਗੱਲ ਦਾ ਸੂਚਕ ਸੀ ਕਿ ਲੇਖਕ ਅਤੇ ਬੁਧੀਜੀਵੀ ਅਚੇਤ ਜਾਂ ਸੁਚੇਤ ਕਿਸੇ ਪਲੈਟਫ਼ਾਰਮ ਦੀ ਚੁੰਡ ਵਿਚ ਸਨ, ਜਿਥੇ ਉਹ ਮਿਲ ਕੇ ਬੈਠ ਸਕਣ, ਆਪਣੇ ਮਸਲੇ ਵਿਚਾਰ ਸਕਣ, ਸਮਾਜ ਵਿਚ ਵਧ ਰਹੇ ਘਟਣ ਦੇ ਮਾਹੌਲ ਨੂੰ ਖ਼ਤਮ ਕਰਨ ਦੇ ਉਪਰਾਲੇ ਸੋਚ ਸਕਣ । ਇਸ ਤਰ੍ਹਾਂ ਦੇ ਕੌਮੀ ਹਾਲਾਤ ਦੇ ਪਿਛੋਕੜ ਵਿਚ ਕੌਮਾਂਤਰੀ ਪਿੜ ਵਿਚ ਵਾਪਰਦੀਆਂ ਘਟਨਾਵਾਂ ਨੇ ਰਾਹ-ਦਿਖਾਵੇ ਦਾ ਕੰਮ ਕੀਤਾ, ਜਦੋਂ ਫ਼ਾਸ਼ੀ ਹਮਲੇ ਦਾ ਅਤੇ ਸਾਹਮਣੇ ਦਿੱਸ ਰਹੀ ਜੰਗ ਦਾ ਮੁਕਾਬਲਾ ਕਰਨ ਲਈ ਯੂਰਪੀ ਮਹਾਂਦੀਪ ਦੇ ਲੇਖਕੇ ਇਕੱਠੇ ਹੋ ਗਏ । ਉਹਨਾਂ ਦਾ ਪਹਿਲਾ ਨਾਅਰਾ ਮਨੁੱਖੀ ਸਭਿਆਚਾਰ ਦੀ ਰਾਖੀ ਕਰਨਾ ਸੀ, ਜਿਸ ਨੂੰ ਨਸ਼ਟ ਕਰਨ ਦਾ ਖ਼ਤਰਾ ਫ਼ਾਜ਼ਮ ਖੜਾ ਕਰ ਰਿਹਾ ਸੀ । ਇਸ ਕੰਮ ਵਿਚ ਸਾਰੀ ਦੁਨੀਆਂ ਦੇ ਲੇਖਕਾਂ ਨੂੰ ਹੀ ਨਹੀਂ, ਸਗੋਂ ਸਾਰੇ ਲੋਕਾਂ ਨੂੰ ਆਪਣੇ ਨਾਲ ਲੈਣਾ ਸੀ । ਸਾਮਰਾਜੀ ਅਤੇ ਬਸਤੀਵਾਦੀ ਲੁੱਟ ਦੇ ਖ਼ਿਲਾਫ਼ ਲੋਕਾਂ ਵਿਚ ਜਾਗ੍ਰਤੀ ਲਿਆਉਣਾ, ਲੋਕਾਂ ਨੂੰ ਸਿੱਥਲਤਾਂ ਦੀ ਹਾਲਤ ਅਤੇ ਅਨੇਰੇ ਵਿਚੋਂ ਕੱਢ ਕੇ ਸਮਾਜਕ ਕਲਿਆਣ ਲਈ ਹਰਕਤ ਵਿਚ ਲਿਆਉਣਾ, ਉਹਨਾਂ ਦੀ ਤਰੱਕੀ ਨੂੰ ਜਕੜੀ ਬੈਠੀ ਹਰ ਅਵਸਥਾ ਦੇ ਖ਼ਿਲਾਫ਼ ਘੋਲ 29