ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਰਨਾ - ਇਸ ਤਰ੍ਹਾਂ ਦੇ ਟੀਚੇ ਇਸ ਜਥੇਬੰਦੀ ਨੇ ਸਾਹਮਣੇ ਰਖੇ । | ਭਾਰਤ ਵਿਚ ਮੁਨਸ਼ੀ ਪ੍ਰੇਮ ਚੰਦ ਅਤੇ ਉਹਨਾਂ ਦੇ ਸਾਥੀਆਂ ਨੂੰ ਇੰਜ ਲੱਗਾ ਕਿ ਜਿਸ ਪਲੈਟਫ਼ਾਰਮ ਦੀ ਢੂੰਡ ਵਿਚ ਉਹ ਸਨ, ਉਹ ਉਨ੍ਹਾਂ ਨੂੰ ਮਿਲ ਗਿਆ ਹੈ । ਹੁਣ ਲੋੜ ਸਾਹਿਤਕਾਰਾਂ ਨੂੰ ਅਤੇ ਸਾਹਿਤ ਪੜ੍ਹਨ ਵਾਲਿਆਂ ਨੂੰ ਇਸ ਪਲੈਟਫ਼ਾਰਮ ਉਤੇ ਇਕੱਠਿਆਂ ਕਰਨ ਦੀ ਹੈ ! | ਭਾਰਤ ਦੇ ਪ੍ਰਗਤੀਵਾਦੀ ਲੇਖਕ ਸੰਘ ਨੇ ਆਪਣੀਆਂ ਹਾਲਤਾਂ ਅਨੁਸਾਰ ਇਸੇ ਦੇ ਟੀਚੇ ਮਿਥੇ, ਜਿਸ ਵਿਚ ਇਹ ਕੁਝ ਸ਼ਾਮਿਲ ਸੀ : ਆਪਣੀਆਂ ਚੰਗੀਆਂ ਸਭਿਆਚਾਰਕ ਪੁੱਪਰਾਵਾਂ ਦੀ ਰਾਖੀ ਕਰਨਾ, ਹਰ ਉਸ ਚੀਜ਼ ਨੂੰ ਰੱਦ ਕਰਨਾ ਜਿਹੜੀ ਮਨੁੱਖ ਨੂੰ ਸਿੱਥਲ ਬਣਾਉਂਦੀ ਹੋਵੇ ਅਤੇ ਅਨ੍ਹੇਰ ਬਿਰਤੀ ਫੈਲਾਉਂਦੀ ਹੋਵੇ, ਸ਼ੋਸ਼ਣ ਦੇ ਵਿਰੁਧ ਲੜਾਈ ਕਰਨਾ, ਲਿਖਣ ਤੇ ਬੋਲਣ ਦੀ ਆਜ਼ਾਦੀ ਲਈ ਘੋਲ ਕਰਨਾ, ਆਮ ਜਨਤਾ ਨੂੰ ਆਪਣੇ ਨਾਲ ਲੈਣਾ । ਇਸੇ ਕਰਕੇ ਹੀ ਪ੍ਰਗਤੀਵਾਦੀ ਜਥੇਬੰਦੀਆਂ ਦੇ ਬੂਹੇ ਸਿਰਫ਼ ਸਾਹਿਤਕਾਰਾਂ ਲਈ ਨਹੀਂ, ਸਾਹਿਤ ਪ੍ਰੇਮੀਆਂ ਲਈ ਵੀ ਖੁੱਲੇ ਹੁੰਦੇ ਸਨ। ਜੇ ਅਸੀਂ ਇਹਨਾਂ ਟੀਚਿਆਂ ਨੂੰ ਗਹੁ ਨਾਲ ਵਿਚਾਰੀਏ ਤਾਂ ਸਾਨੂੰ ਇਹਨਾਂ ਦੀਆਂ ਜੜਾਂ ਭਾਰਤ ਦੀ ਧਰਤੀ ਵਿਚ ਹੋਰ ਵੀ ਡੂੰਘੀਆਂ ਨਜ਼ਰ ਆਉਣਗੀਆਂ । ਉਨੀਵੀਂ ਸਦੀ ਵਿਚ ਬੰਗਾਲ ਤੋਂ ਰਾਜਾ ਰਾਮ ਮੋਹਨ ਰਾਏ ਦੀ ਅਗਵਾਈ ਵਿਚ ਸ਼ੁਰੂ ਹੋਈ ਅਤੇ ਮਗਰੋਂ ਸਭ ਸੂਬਿਆਂ ਵਿਚ ਫੈਲੀ ਪ੍ਰਬੁੱਧਤਾ ਦੀ ਲਹਿਰ ਵੀ ਕੁਝ ਇਸੇ ਤਰ੍ਹਾਂ ਦੇ ਨਿਸ਼ਾਨੇ ਰੱਖਦੀ ਸੀ : ਪੱਛਮ ਦੇ ਤਾਰਕਿਕ ਚਿੰਤਨ ਦਾ ਪ੍ਰਚਾਰ , ਇਸ ਚਿੰਤਨ ਦੇ ਚਾਨਣ ਵਿਚ ਆਪਣੇ ਸਭਿਆਚਾਰਕ ਵਿਰਸੇ ਦਾ ਮੁੜ-ਉਲੇਖ, ਸਾਮੰਤੀ ਅਨੇਰ ਬਿਰਤੀ ਦੇ ਵਿਰੁੱਧ ਲੜਾਈ ਅਤੇ ਇਹ ਸਾਰਾ ਕੁਝ ਆਪਣੀ ਭਾਸ਼ਾ ਵਿਚ, ਤਾਂ ਕਿ ਆਮ ਲੋਕਾਂ ਤਕ ਪਹੁੰਚਿਆ ਤੇ ਉਹਨਾਂ ਨੂੰ ਨਾਲ ਲਿਆ ਜਾਏ । ਇਸ ਲਹਿਰ ਦੀ ਸੀਮਾ ਇਹ ਸੀ ਕਿ ਇਹ ਫਿਰ ਵੀ ਮਜ਼ਬੀ ਚੌਖਟਿਆਂ ਵਿਚ ਹੀ ਵਧੀ ਫੁੱਲੀ । ਸਮਾਂ ਪਾ ਕੇ ਇਹੀ ਮਜ਼ਬੀ ਚੌਖਟੇ ਇਸ ਦੇ ਰਾਹ ਦੀ ਰੁਕਾਵਟ ਵੀ ਬਣ ਗਏ ਅਤੇ ਇਸ ਦੀਆਂ ਪ੍ਰਾਪਤੀਆਂ ਸਮੇਤ ਇਸ ਨੂੰ ਖਾ ਜਾਣ ਦਾ ਕਾਰਨ ਵੀ ਬਣੇ । ਪ੍ਰਗਤੀਵਾਦੀ ਲਹਿਰ ਪ੍ਰਬੁੱਧਤਾ ਦੀ ਲਹਿਰ ਦੇ ਟੀਚਿਆਂ ਦਾ ਉਚੇਰੀ ਪੱਧਰ ਉਤੇ ਪ੍ਰਗਟਾਅ ਸੀ । ਇਸ ਨੇ ਮਜ਼ਬੀ ਚੌਖਟੇ ਨੂੰ ਰੱਦ ਕੀਤਾ । ਧਾਰਮਕ ਗ੍ਰੰਥ ਇਸ ਲਈ ਸਭਿਆਚਾਰ ਦਾ ਹਿੱਸਾ ਸਨ ਅਤੇ ਸਭਿਆਚਾਰ ਦੇ ਹਿੱਸੇ ਵਜੋਂ ਹੀ ਵਾਚਿਆ ਜਾਣਾ ਲੋੜਦੇ ਸਨ । ਸਾਮੰਤੀ ਅਨੇਰ ਬਿਰਤੀ ਦੇ ਨਾਲ ਨਾਲ ਇਸ ਨੇ ਮਹਾਜਨੀ ਸਭਿਅਤਾ ਦੇ ਵਿਰੁੱਧ ਵੀ ਨਾਅਰਾ ਲਾਇਆ ਅਤੇ ਜਿਵੇਂ ਪ੍ਰੇਮ ਚੰਦ ਨੇ ਮਹਾਜਨੀ ਸਭਿਅਤਾ ਨੂੰ ਰੱਦ ਕੀਤਾ, ਉਸ ਤੋਂ ਸਪਸ਼ਟ ਸੀ ਕਿ ਪੱਛਮ ਵਲੋਂ ਆਉਂਦੀ ਹਰ ਚੀਜ਼ ਵਲ ਇਸ ਦਾ ਰਵੱਈਆ ਪ੍ਰਸ਼ੰਸਾਤਮਕ ਨਹੀਂ ਸੀ, ਸਗੋਂ ਆਲੋਚਨਾਤਮਕ ਸੀ ਅਤੇ ਸਭ ਤੋਂ ਵੱਡੀ ਗੱਲ, ਲੇਖਕ ਨੇ ਲੋਕਾਂ ਨਾਲ ਅਟੁੱਟ ਸੰਬੰਧ ਕਾਇਮ ਕਰਨਾ ਸੀ, ਨਹੀਂ ਤਾਂ ਸਭ ਚੰਗੇ ਦੀਵੇ ਸ਼ੁੱਭ 30