ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇੱਛਾ ਬਣ ਕੇ ਰਹਿ ਜਾਣ ਦਾ ਖ਼ਤਰਾ ਸੀ । ਸੋ, ਪ੍ਰਗਤੀਵਾਦੀ ਚੇਤਨਾ ਦੀਆਂ ਜੜ੍ਹਾਂ ਆਪਣੀ ਪ੍ਰੰਪਰਾ ਵਿਚ ਸਨ । ਹਰ ਪ੍ਰੰਪਰਾ ਦਾ ਪਤਨ ਆਪਣੀ ਥਾਂ ਕਿਸੇ ਨਵੀਂ ਅਤੇ ਉਚੇਰੀ ਪ੍ਰੰਪਰਾ ਨੂੰ ਜਨਮ ਦੇ ਕੇ ਹੀ ਹੁੰਦਾ ਹੈ ਇਹ ਵਰਤਾਰਾ ਉਦੋਂ ਵਾਪਰਦਾ ਹੈ ਜਦੋਂ ਪਿਛਲੀ ਪ੍ਰੰਪਰਾ ਅਪਣੀਆਂ ਸਾਰੀਆਂ ਸੰਭਾਵਨਾਵਾਂ ਖ਼ਤਮ ਕਰ ਚੁੱਕੀ ਹੋਵੇ, ਇਸ ਦੇ ਆਦਰਸ਼ ਆਪਣੀ ਸਾਰਥਕਤਾ ਗੁਆ ਚੁਕੇ ਹੋਣ । ਇਸ ਦੀ ਥਾਂ ਕੋਈ ਹੋਰ ਪ੍ਰੰਪਰਾ ਜਨਮ ਲੈ ਚੁੱਕੀ ਹੋਵੇ ਜਿਸ ਨੂੰ ਸਮੇਂ ਦਾ ਭਰਪੂਰ ਸਮਰਥਨ ਪ੍ਰਾਪਤ ਹੋਵੇ, ਜਿਸ ਸੂਰਤ ਵਿਚ ਪਿਛਲੀ ਪ੍ਰੰਪਰਾ ਸਮਾਜ ਨੂੰ ਅਗੇ ਲਿਜਾਣ ਦੀ ਥਾਂ ਇਸ ਦੀ ਪ੍ਰਗਤੀ ਦੇ ਰਾਹ ਵਿਚ ਰੁਕਾਵਟ ਬਣ ਜਾਂਦੀ ਹੈ । ਸਾਡੇ ਅਜੇ ਇਹ ਅਵਸਥਾ ਨਹੀਂ ਆਈ ਲਗਦੀ । ਪ੍ਰਗਤੀਵਾਦੀ ਆਦਰਸ਼, ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਗਿਆ ਹੈ, ਅਜੇ ਵੀ ਸਾਰਥਕਤਾ ਰਖਦੇ ਹਨ । ਇਹਨਾਂ ਨੂੰ ਅਜੇ ਪ੍ਰਾਪਤ ਨਹੀਂ ਕਰ ਲਿਆ ਗਿਆ । ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਅਸੀਂ ਹੁਣ ਐਸੇ ਆਦਰਸ਼ਾਂ ਤੋਂ ਜਾਣੂ ਨਹੀਂ, ਜਿਨ੍ਹਾਂ ਨੂੰ ਇਤਿਹਾਸਕ ਤੌਰ ਉਤੇ ਪ੍ਰਗਤੀਵਾਦੀ ਆਦਰਸ਼ਾਂ ਤੋਂ ਉੱਚਾ ਸਮਝਿਆ ਜਾ ਸਕਦਾ ਹੋਵੇ । ਪਰ ਉਹਨਾਂ ਆਦਰਸ਼ਾਂ ਨੂੰ ਨੇਪਰੇ ਚੜਾਉਣ ਲਈ ਅਸੀਂ ਅਜੇ ਹਾਲਾਤ ਨਹੀਂ ਸਿਰਜੇ । ਅੱਜ ਦੀਆਂ ਹਾਲਤਾਂ ਵਿਚ ਵੀ ਅਜੇ ਇਹ ਖੱਬੀਆਂ ਤਾਕਤਾਂ ਦੀ ਬਹੁਤ ਵੱਡੀ ਜਿੱਤ ਹੋਵੇਗੀ, ਜੇ ਅਸੀਂ ਵੱਧ ਤੋਂ ਵਧ ਵਿਸ਼ਾਲ ਤਬਕਿਆਂ ਨੂੰ ਪ੍ਰਗਤੀਵਾਦੀ ਆਦਰਸ਼ਾਂ ਦੇ ਦੁਆਲੇ ਜੋੜ ਸਕੀਏ । ਇਹ ਗੱਲ ਸਾਨੂੰ ਦੂਜੇ ਨੁਕਤੇ ਵਲ ਲੈ ਆਉਂਦੀ ਹੈ, ਜਿਸ ਬਾਰੇ ਪ੍ਰਗਤੀਵਾਦ ਦੇ ਸੰਬੰਧ ਵਿਚ ਸਪਸ਼ਟਤਾ ਜ਼ਰੂਰੀ ਹੈ । ਪ੍ਰਗਤੀਵਾਦ ਦਾ ਕੌਮਾਂਤਰੀ ਰੂਪ ਵੀ ਅਤੇ ਕੌਮੀ ਰੂਪ ਵੀ ਸਾਂਝੇ ਮੋਰਚੇ ਦੇ ਦਾਅਪੇਚਾਂ ਵਿਚੋਂ ਨਿਕਲਿਆ ਸੀ, ਜਿਸ ਦਾ ਅਰਥ ਸੀ ਸਾਂਝੇ ਆਦਰਸ਼ਾਂ ਲਈ ਵੱਧ ਤੋਂ ਵੱਧ ਵਿਸ਼ਾਲ ਤਬਕਿਆਂ ਨੂੰ ਲਾਮਬੰਦ ਕਰਨਾ ! ਪ੍ਰਗਤੀਵਾਦੀ ਲੇਖਕ ਸੰਘ ਕਿਸੇ ਇਕ ਪਾਰਟੀ ਦੀ ਜਥੇਬੰਦੀ ਨਹੀਂ ਸੀ। ਇਸ ਜਥੇਬੰਦੀ ਦਾ ਆਪਣਾ ਮੈਨੀਫ਼ੈਸਟੋ ਸੀ ਅਤੇ ਇਹ ਆਪਣੇ ਮੈਨੀਫ਼ੈਸਟੋ ਵਿਚਲੇ ਆਦਰਸ਼ਾਂ ਲਈ ਵੱਧ ਤੋਂ ਵੱਧ ਸਾਹਿਤਕਾਰਾਂ ਨੂੰ ਅਤੇ ਸਾਹਿਤਪ੍ਰੇਮੀਆਂ ਨੂੰ ਲਾਮਬੰਦ ਕਰਦੀ ਸੀ । ਇਹ ਗੱਲ ਸਾਡਾ ਧਿਆਨ ਉਸ ਵੱਡੀ ਗ਼ਲਤੀ ਵਲੇ ਦੁਆਉਂਦੀ ਹੈ, ਜਿਹੜੀ ਅਸੀਂ ਹੁਣ ਤਕ ਕਰਦੇ ਰਹੇ ਹਾਂ ਅਤੇ ਕਰ ਰਹੇ ਹਾਂ । ਪ੍ਰਗਤੀਵਾਦ ਦਾ ਮਤਲਬ ਮਾਰਕਸਵਾਦ ਨਹੀਂ, ਨਾਂ ਹੀ ਪ੍ਰਗਤੀਵਾਦੀ ਹੋਣ ਦਾ ਮਤਲਬ ਕਮਿਉਨਿਸਟ ਹੋਣਾ ਹੈ । ਹਰ ਮਾਰਕਸਵਾਦੀ ਅਤੇ ਕਮਿਊਨਿਸਟ ਪ੍ਰਗਤੀਵਾਦੀ ਹੁੰਦਾ ਹੈ, ਪਰ ਇਹ ਕੋਈ ਜ਼ਰੂਰੀ ਨਹੀਂ ਕਿ ਹਰ ਪ੍ਰਗਤੀਵਾਦੀ ਨਾਲ ਹੀ ਮਾਰਕਸਵਾਦੀ ਅਤੇ ਕਮਿਉਨਿਸਟ ਵੀ ਹੋਵੇ । ਪ੍ਰਗਤੀਵਾਦ ਦੇ ਟੀਚਿਆਂ ਅਤੇ ਆਦਰਸ਼ਾਂ ਬਾਰੇ ਸਪਸ਼ਟਤਾ ਦੀ ਅਣਹੋਂਦ, ਜਾਂ ਆਪਣੇ ਜੋਸ਼ ਵਿਚ ਐਸੇ ਟੀਚੇ ਅਤੇ ਆਦਰਸ਼