ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ, ਭਾਵੇਂ ਚ ਕਦਮ ਹੀ ਸਹੀ : | ਪੰਜਾਬ ਵਿਚ ਕੇਂਦਰੀ ਲੇਖਕ ਸਭਾ ਅਤੇ ਇਪਟਾ ਉਪਰੋਕਤ ਆਦਰਸ਼ਾਂ ਨੂੰ ਲੈ ਕੇ ਨਿੱਤਰੀਆਂ ਸਨ । ਕੇਂਦਰੀ ਲੇਖਕ ਸਭਾ ਨੂੰ ਇਕ ਵਾਰੀ ਫਿਰ ਇਹਨਾਂ ਉਤੇ ਜ਼ੋਰ ਦੇਣਾ ਅਤੇ ਚੇਤਨ ਤੌਰ ਉਤੇ ਇਹਨਾਂ ਆਦਰਸ਼ਾਂ ਲਈ ਕੰਮ ਕਰਨਾ ਚਾਹੀਦਾ ਹੈ । ਇਹੀ ਸਭਾ ਸਭਿਆਚਾਰ ਦੇ ਬਾਕੀ ਖੇਤਰਾਂ ਤੱਕ ਵੀ ਪਸਾਰ ਕਰ ਸਕਦੀ ਹੈ, ਜਾਂ ਸਭਿਆਚਾਰ ਦੇ ਦੂਜੇ ਖੇਤਰਾਂ ਲਈ ਸਵੈਧੀਨ ਜਥੇਬੰਦੀਆਂ ਬਣ ਸਕਦੀਆਂ ਹਨ, ਜਿਹੜੀਆਂ ਆਪਣੇ ਆਪਣੇ ਖੇਤਰ ਵਿਚ ਉਪਰੋਕਤ ਆਦਰਸ਼ਾਂ ਲਈ ਅੰਦੋਲਨ ਚਲਾਉਣ । ( ਲੋਕ-ਲਿਖਾਰੀ ਸਭਾ, ਅੰਮ੍ਰਿਤਸਰ, ਦੇ ਸਾਲਾਨਾ ਸਮਾਗਮ ਵਿਚ, 11-1-80 ਨੂੰ ਬਹਿਸ ਲਈ ਪੇਸ਼ ਕੀਤੇ ਗਏ ਪਰਚੇ, ਆਧੁਨਿਕ ਸਾਹਿਤ ਵਿਚ ਪ੍ਰਗਤੀਵਾਦੀ ਚੇਤਨਾ ਦਾ ਪਤਣ ਕਿਉਂ ?" ਦਾ ਸੋਧਿਆ ਰੂਪ 1)