ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਨ੍ਹਾਂ ਦੀ ਕਲਾ ਅਤੇ ਵਿਚਾਰਾਂ ਦੇ ਵਿਕਾਸ ਨੂੰ ਉਲੀਕਾਂ ਨੇ ਇਨ੍ਹਾਂ ਵਿਸ਼ਿਆਂ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਅਤੇ ਬੜਾ ਪ੍ਰਬੀਨ ਤਰ੍ਹਾਂ ਨਾਲ ਲਿਖਿਆ ਜਾ ਚੁੱਕਾ ਹੈ, ਜਿਸ ਵਿਚ ਖੇ ਵੱਧ ਤੋਂ ਵੱਧ ਸਿਰਫ਼ ਮਾਤਰਾ ਦਾ ਹੀ ਫ਼ਰਕ ਪਾ ਸਕਦਾ ਹਾਂ, ਗੁਣ ਦਾ ਸ਼ਾਇਦ ਨਹੀਂ ! ਮੈਂ ਆਪਣੇ ਆਪ ਨੂੰ ਸਿਰਫ਼ ਕੁਝ ਨੁਕਤਿਆਂ ਦੇ ਨਿਰੀਖਣ ਅਤੇ ਟਿੱਪਣੀਆਂ ਤੱਕ ਸੀਮਤੇ ਰੱਖਣਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਮੇਰੀ ਸੂਝ ਅਨੁਸਾਰ ਜਾਂ ਤਾਂ ਛੂਹਿਆ ਨਹੀਂ ਗਿਆਂ, ਜਾਂ ਜਿਨ੍ਹਾਂ ਬਾਰੇ ਮੈਂ ਪ੍ਰਚਲਤ ਵਿਚਾਰਾਂ ਤੋਂ ਕੁਝ ਵੱਖ ਰਾਏ ਰੱਖਦਾ ਹਾਂ, ਅਤੇ ਉਹ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ । ਹਰ ਵੱਡੇ ਵਿਅਕਤੀ ਦੇ ਗੁਜ਼ਰਨ ਉੱਤੇ ਅਕਸਰ ਇਹ ਗੱਲ ਸਮਣ ਵੀ ਕਹਿ ਦਿੱਤੀ ਜਾਂਦੀ ਹੈ ਕਿ ਇਸ ਨਾਲ ਇਕ ਯੁਗ ਦਾ ਅੰਤ ਹੋ ਗਿਆ ਹੈ । ਹੁਣ ਵੀ ਇਹ ਗੱਲ ਕੁਝ ਲੋਕਾਂ ਵਲੋਂ ਕਹੀ ਗਈ ਹੈ । ਪਰ ਹੁਣ ਪੰਜਾਬੀ ਸਾਹਿਤ, ਸਭਿਆਚਾਰ ਅਤੇ ਬਧਿਕ ਵਿਕਾਸ ਦੇ ਪ੍ਰਸੰਗ ਵਿਚ ਇਹ ਗੱਲ ਰਸਮੀ ਨਹੀਂ, ਨਿਰੋਲ ਹਕੀਕਤ ਲਗਦੀ ਹੈ । ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਵਿਚ ਸਿਰਫ਼ ਦੋ ਹੀ ਕਾਲ ਐਸੇ ਹਨ, ਜਿਹੜੇ ਆਪਣੇ ਪ੍ਰਧਾਨ ਵਿਚਾਰ ਜਾਂ ਪ੍ਰਧਾਨ ਪ੍ਰਭਾਵ ਦੀ ਤਾਰ ਵਿਚ ਪਰੋਤੇ ਇਕੋ ਇੱਕ ਜੁਟ ਇਕਾਈ ਲਗਦੇ ਹਨ, ਬਾਕੀ ਸਾਰੇ ਮਿਲਗੋਭਾ ਵਿਚਾਰ ਅਤੇ ਪ੍ਰਭਾਵਾਂ ਦੇ ਕਾਲ ਹਨ, ਜਿਨ੍ਹਾਂ ਨੂੰ ਸਿਰਫ ਨਾਂ ਦੇਣ ਲਈ ਕਿਸੇ ਇਕ ਪ੍ਰਮੁੱਖ ਵਿਅਕਤੀ ਜਾਂ ਪ੍ਰਧਾਨ ਪ੍ਰਭਾਵ ਨੂੰ ਚੁਣ ਲਿਆ ਜਾਦ ਹੈ । ਇਹ ਦੋ ਕਾਲ ਹਨ ਗੁਰਮਤਿ ਕਾਲ ਅਤੇ ਗੁਰਬਖ਼ਸ਼ ਸਿੰਘ ਕਾਲ । ਗੁਰਮਤੇ ਕਾਲ ਵਿਚ ਬੜਾ ਬਹੁਭਾਂਤਕ ਸਾਹਿਤ ਰਚਿਆ ਗਿਆ, ਪਰ ਹੋਰ ਸਾਹਿਤ ਦੀ ਹਰ ਰਚਨਾ ਵਿਚ, ਇਥੋਂ ਤਕ ਕਿ ਸੂਫ਼ੀ ਸਾਹਿਤ ਅਤੇ ਕਿੱਸਾ ਸਾਹਿਤ ਵਿਚ ਵੀ, ਸਾਨੂੰ ਗੁਰਮਤਿ ਦੇ ਕਿਸ ਨਾ ਕਿਸੇ ਵਿਚਾਰ ਦੀ ਕੋਈ ਨਾ ਕੋਈ ਤਾਰ ਪਰੁੱਚੀ ਦਿਸ ਪਵੇਗੀ, ਜਿਹੜੀ ਇਸ ਨੂੰ ਉਸ ਸਾਹਿਤੇ ਕਾਲ ਦਾ ਇਕ ਅਨਿੱਖੜ ਅੰਗ ਬਣਾ ਚੇਦੀ ਹੈ ਅਤੇ ਦੂਜੇ ਪਾਸੇ ਗੁਰਬਖ਼ਸ਼ ਸਿੰਘ ਦੇ ਸਾਹਿਤ ਮੰਡਲ ਵਿਚ ਪ੍ਰਵੇਸ਼ ਕਰਨ ਤੋਂ ਮਗਰੋਂ ਕੋਈ ਵੀ ਰਚਨਾ ਜਾਂ ਸਾਹਿਤਕਾਰ ਐਸਾ ਨਹੀਂ, ਜਿਸ ਦਾ ਮੁੱਲ ਅਸੀਂ ਗੁਰਬਖ਼ਸ਼ ਸਿੰਘ ਨੂੰ ਨਜ਼ਰ ਵਿਚ ਰੱਖੇ ਤੋਂ ਬਿਨਾਂ ਪਾ ਸੈਕੀਏ, ਭਾਵੇਂ ਉਸ ਸਾਹਿਤਕਾਰ ਨੇ ਜ਼ਾਹਰਾ ਤੌਰ ਉੱਤੇ ਉਸ ਦਾ ਪ੍ਰਭਾਵ ਕਬੂਲਿਆਂ ਹੋਵੇ ਜਾਂ ਨਾ, ਉਹ ਗੁਰਬਖ਼ਸ਼ ਸਿੰਘ ਦੇ ਸਿੱਧਾ ਸੰਪਰਕ ਵਿਚ ਆਇਆ ਹੋਵੇ ਜਾਂ ਨਾ, ਉਸ ਦੀ ਰਚਨਾ 'ਪ੍ਰੀਤ ਲੜੀ' ਦੇ ਵਰਕਿਆਂ ਤੋਂ ਸ਼ੁਰੂ ਹੋਈ ਹੋਵੇ ਜਾਂ ਨਾ । ਗੁਰਬਖ਼ਸ਼ ਸਿੰਘ ਦੇ ਸਾਹਮਣੇ ਆਉਣ ਤੋਂ ਮਗਰੋਂ ਹੋਰ ਸਾਹਿਤ-ਰਚਨਾ ਜਾਂ ਸਾਹਿਤਕਾਰ ਗੁਰਬਖ਼ਸ਼ ਸਿੰਘ ਜਮਾਂ ਜਾਂ ਮਨਫ਼ੀ ਕੁਝ ਹੋਰ ਹੈ । ਮੇਰੀ ਇਸ ਧਾਰਣਾ ਦੀ ਪ੍ਰੋੜਤਾ ਵਜੋਂ ਅੱਜ ਦੇ ਸਥਾਪਤ ਸਾਹਿਤਕਾਰਾਂ ਦੇ ਕਉਨ ਵੀ ਕਾਫ਼ੀ ਹੋਣੇ ਚਾਹੀਦੇ ਹਨ, ਜਿਵੇਂ ਕਿ ਕਰਤਾਰ ਸਿੰਘ ਦੁੱਗਲ 36