ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੇ ਨਵਤੇਜ ਸਿੰਘ ਨੂੰ ਲਿਖਿਆ ਹੈ ਕਿ “ਉਹ ਤੇਰਾ ਪਿਤਾ ਹੀ ਨਹੀਂ ਸਾਡਾ ਸਭ ਦਾ ਪਿਤਾ ਸੀ, ਜਾਂ ਬਲਵੰਤ ਗਾਰਗੀ ਲਿਖਦਾ ਹੈ ਕਿ ਉਹ ਇਕ ਪੁਰੀ ਸਾਹਿਤਿਕ ਪੀੜੀ ਦਾ ਪਿਤਾ ਸੀ ! ਇਹ ਕਥਨ ਵੀ ਵਜ਼ਨਦਾਰ ਹਨ, ਪਰ ਮੈਂ ਆਪਣੀ ਧਾਰਨਾ ਦੀ ਪ੍ਰੋੜਤਾ ਉਸ ਹਾਰ ਵਿਚ ਦੇਖਦਾ ਹਾਂ, ਜਿਹੜੀ ਗੁਰਬਖ਼ਸ਼ ਸਿੰਘ ਨੇ ਇਸ ਸਾਹਿਤਿਕ ਕਾਲ ਨੂੰ ਦਿੱਤੀ, ਜਿਸ ਦੀਆਂ ਰੇਖਾਵਾਂ ਉਸ ਤੋਂ ਮਗਰਲੇ ਹਰ ਸਾਹਿਤਕਾਰ ਦੇ ਸਾਹਿਤਕ ਚਿਹਰੇ ਉੱਤੇ ਪਛਾਣੀਆਂ ਜਾ ਸਕਦੀਆਂ ਹਨ, ਜਿਨ੍ਹਾਂ ਤੋਂ ਬਿਨਾਂ ਮਗਰਲੇ ਕਿਸੇ ਵੀ ਸਾਹਿਤਕਾਰ ਦਾ ਚਿਹਰਾ ਉਸ ਤਰ੍ਹਾਂ ਨਾ ਪਛਾਣਿਆ ਜਾਂਦਾ ਜਿਸ ਤਰ੍ਹਾਂ ਅੱਜ ਪਛਾਣਿਆ ਜਾਂਦਾ ਹੈ । - 2 - ਇਸ ਨੁਹਾਰ ਦੀਆਂ ਹਰ ਸਾਹਿਤਿਕ ਚਿਹਰੇ ਉੱਪਰਲੀਆਂ ਰੇਖਾਵਾਂ ਸਮਾਜਕ, ਸਭਿਆਚਾਰਕ ਅਤੇ ਬੌਧਿਕ ਬਣਤਰ ਦੀਆਂ ਹਨ ਅਤੇ ਇਸ ਹਾਰ ਦਾ ਵਿਸ਼ਲੇਸ਼ਣ ਕੀਤਿਆਂ ਪਤਾ ਇਹ ਲਗਦਾ ਹੈ ਕਿ ਇਕ ਗੁਰਬਖ਼ਸ਼ ਸਿੰਘ ਤੋਂ ਬਿਨਾਂ ਪੰਜਾਬੀ ਸਮਾਜ, ਸਾਹਿਤ ਅਤੇ ਸਭਿਆਚਾਰ ਚਾਨਣ ਅਤੇ ਸਮਾਜਕ ਮੁੜ-ਨਿਰਮਾਣ ਦੀ ਉਸ ਮਹਾਨ ਲਹਿਰ ਤੋਂ ਅਛੋਹ ਹੀ ਰਹਿ ਜਾਣਾ ਸੀ, ਜਿਸ ਨੂੰ ਸਾਰੇ ਭਾਰਤ ਦੇ ਪ੍ਰਸੰਗ ਵਿਚ ਪ੍ਰਬੁੱਧਤਾ ਜਾਂ enlightenment ਦੀ ਲਹਿਰ ਕਹਿੰਦੇ ਹਨ । ਗੁਰਬਖ਼ਸ਼ ਸਿੰਘ ਦੀ ਸੂਰਤ ਵਿਚ ਵੀ ਇਹ ਲਹਿਰ ਬਾਕੀ ਹਿੰਦੁਸਤਾਨ ਨਾਲੋਂ ਕੋਈ ਸਵਾ ਸੌ ਸਾਲ ਪੱਛੜੀ ਹੋਈ ਸੀ । ਇਕ ਇਹ ਤੱਥ ਹੀ ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੂੰ ਮਜਬੂਰ ਕਰਦਾ ਰਿਹਾ ਹੈ ਕਿ ਉਹ ਪ੍ਰਬੁੱਧਤਾ ਦੀ ਇਸ ਲਹਿਰ ਦੀ ਰੂਪ-ਰੇਖਾ ਗੁਰਬਖ਼ਸ਼ ਸਿੰਘ ਤੋਂ ਪਹਿਲਾਂ ਦੇ ਸਾਹਿਤਕਾਰਾਂ ਅਤੇ ਲਹਿਰਾਂ ਵਿਚ ਦੇਖਣ, ਜੋ ਕਿ ਹਕੀਕਤ ਨਹੀਂ। ਇਹ ਲਹਿਰ ਹਰ ਪ੍ਰਾਂਤ ਵਿਚ ਆਪਣੀ ਤਰ੍ਹਾਂ ਨਾਲ ਆਈ । ਪਰ ਇਕ ਨਾਂ ਹੋਠ ਜਾਂਦੀ ਹਰ ਲਹਿਰ ਵਾਂਗ ਇਸ ਦੀਆਂ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਵੀ ਸਨ । ਪਹਿਲੀ ਗੱਲ, ਇਹ ਪੱਛਮ ਦੇ ਉਦਾਰ ਅਤੇ ਤਾਰਕਿਕ ਚਿੰਤਨ ਦੇ ਸੰਪਰਕ ਵਿਚ ਆਉਣ ਤੋਂ ਪੈਦਾ ਹੋਈ ਚੇਤਨਾ ਦਾ ਸਿੱਟਾ ਸੀ । ਇਸੇ ਲਈ ਇਹ ਕਿਸੇ ਪੁਰਾਤਨ ਧਾਰਮਕ ਵਿਚਾਰਾਂ ਦੇ ਚਾਨਣ ਵਿਚ ਆਧੁਨਿਕ ਹਕੀਕਤ ਨੂੰ ਮੁੜ ਢਾਲਣ ਦਾ ਯਤਨ ਨਹੀਂ ਸੀ, ਸਗੋਂ ਆਧੁਨਿਕ ਪੱਛਮੀ ਉਦਾਰ ਅਤੇ ਤਾਰਕਿਕ ਚਿੰਤਨ ਦੀ ਰੌਸ਼ਨੀ ਵਿਚ ਆਪਣੇ ਪੁਰਾਤਨ ਫ਼ਲਸਫ਼ੇ ਨੂੰ ਆਲੋਚਨਾਤਮਕ ਢੰਗ ਨਾਲ ਮੁੜ-ਸਮਝਣ ਦਾ ਯਤਨ ਸੀ । ਸਮਾਜ ਦੇ ਮੁੜ-ਨਿਰਮਾਣ ਵਿਚ ਵੀ ਮਾਡਲ ਪੱਛਮ ਤੋਂ ਹੀ ਲਏ ਜਾਂਦੇ ਸਨ ਅਤੇ ਸਭ ਤੋਂ ਵੱਡੀ ਗੱਲ, ਕਿ ਇਸ ਮੁੜ-ਨਿਰਮਾਣ ਦਾ ਇਕ ਲੱਛਣ ਪੁਰਾਣੀਆਂ, ਤੰਗ, ਬੱਝਲ, ਘt-fuਟੀਆਂ ਸ਼ਾਮੰਤੀ ਪਰਪਾਟੀਆਂ ਨੂੰ ਤੋੜਨਾ ਅਤੇ ਉਨ੍ਹਾਂ ਦੀ ਥਾਂ ਪੱਛਮੀ ਉਦਾਰ, ਜਨਵਾਦੀ, ਤਾਰਕਿਕ ਚਿੰਤਨ ਨੂੰ ਦੇਣਾ ਸੀ । ਔਰਤ ਨੂੰ ਆਜ਼ਾਦ ਅਤੇ ਹਾਣੀ ਬਣਾਉਣਾ ਇਸੇ ਵਿਚ ਆ ਜਾਂਦਾ ਸੀ, ਅਤੇ ਇਹ ਸਾਰ ਵਿਚਾਰਧਾਰਾ ਆਪਣੀ 37