ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਮਾਤਭਾਸ਼ਾ ਵਿਚ ਹੀ ਪ੍ਰਚਾਰੀ ਜਾ ਸਕਦੀ ਸੀ । ਇਹ ਸਾਰੇ ਲੱਛਣ, ਸਾਨੂੰ ਗੁਰਬਖ਼ਸ਼ ਸਿੰਘ ਤੋਂ ਪਹਿਲਾਂ ਹੋਰ ਕਿਸੇ ਵਿਚ ਨਹੀਂ ਮਿਲਦੇ ਜਦ ਕਿ ਗੁਰਬਖ਼ਸ਼ ਸਿੰਘ ਦੀ ਸਾਰੀ ਫ਼ਿਲਾਸਫ਼ੀ ਨੂੰ ਇਸ ਪਿਛੋਕੜ ਵਿਚ ਸਮਝਿਆ ਇਹ ਵਧੇਰੇ ਸਪਸ਼ਟ ਹੋ ਜਾਂਦੀ ਹੈ । ਗੁਰਬਖ਼ਸ਼ ਸਿੰਘ ਤੋਂ ਬਿਨਾਂ ਇਸ ਚਾਨਣ ਦੇ ਤਰੌਂਕੇ ਤਾਂ ਸਾਨੂੰ ਬੇਸ਼ਕ ਕਿਤੇ ਕਿਤੇ ਪਏ ਮਿਲ ਜਾਂਦੇ, ਪਰ ਗੁਰਬਖ਼ਸ਼ ਸਿੰਘ ਤੋਂ ਬਿਨਾਂ ਅਸੀਂ ਇਸ ਵਿਚ ਨਹਾਤੇ ਨਹੀਂ ਸੀ ਜਾਣਾ। ਇਸ ਪ੍ਰਸੰਗ ਵਿਚ ਪ੍ਰੋਫ਼ੈਸਰ ਪੂਰਨ ਸਿੰਘ ਦਾ ਜ਼ਿਕਰ ਕੁਥਾਵੇਂ ਨਹੀਂ ਹੋਵੇਗਾ। ਉਸ ਦੀ ਵਾਰਤਕ ਗੁਰਬਖ਼ਸ਼ ਸਿੰਘ ਜਿੰਨੀ ਹੈ। ਬਲਵਾਨ, ਸੰਗੀਤਕ, ਜਜ਼ਬਿਆਂ ਗੁੱਧੀ ਅਤੇ ਬਹੁਤ ਹੱਦ ਤਕ ਠੇਠ ਹੈ । ਆਪਣੀ ਥੋੜੀ ਜਿਹੀ ਰਚਨਾ ਵਿਚ ਉਸ ਨੇ ਗੁਰਬਖ਼ਸ਼ ਸਿੰਘ ਵਾਂਗ ਹੀ ਭਿੰਨ ਭਿੰਨ ਵਿਸ਼ੇ ਛੇੜੇ ਅਤੇ ਉਨਾਂ ਦੀਆਂ ਉੱਚੀਆਂ ਤੋਂ ਉੱਚੀਆਂ ਟੀਸੀਆਂ ਛੋਹਣ ਅਤੇ ਉਨਾਂ ਦੀਆਂ ਧੁਰ ਡੂੰਘਾਣਾਂ ਵਿਚ ਜਾਣ ਦੀ ਕੋਸ਼ਿਸ਼ ਕੀਤੀ । ਆਪਣੀ ਪਿਆਰ ਦੀ ਪਰਿਭਾਸ਼ਾ ਵਿਚ ਉਹ ਗੁਰਬਖ਼ਸ਼ੇ fਸਿੰਘ ਨਾਲੋਂ ਵਧੇਰੇ ਤਰਕਸ਼ੀਲ ਸੀ । ਰਾਜਸੀ ਚੇਤਨਤਾ ਵਿਚ ਉਹ ਗੁਰਬਖ਼ਸ਼ ਸਿੰਘ ਨਾਲੋਂ ਇਕ ਕਦਮ ਅੱਗੇ ਸੀ । ਉਹ ਪੱਛਮੀ ਸਭਿਆਚਾਰ ਦਾ ਦਿਲਦਾਦਾ ਨਹੀਂ ਸੀ, ਇਸ ਨੂੰ ਆਲੋਚਨਾਤਮਕ ਢੰਗ ਨਾਲ ਪਚਾਉਣ ਦੇ ਹੱਕ ਵਿਚ ਸੀ । ਆਪਣੇ ਲੇਖ ਵਿਟੇ ਤੇ ਪਾਲੇਟਿਕਸ' ਵਿਚ ਉਸ ਨੇ ਪੱਛਮੀ ਜਮਹੂਰੀਅਤ ਦਾ ਪਾਜ ਖੋਲ ਕੇ ਅਤੇ ਇਸ ਵਿਚਲੇ ਭ੍ਰਿਸ਼ਟਾਚਾਰ ਨੂੰ ਨੰਗਿਆਂ ਕਰ ਕੇ ਜਿਹੜੀ ਰਾਜਸੀ ਚੇਤਨਤਾ ਦਿਖਾਈ, ਉਸ ਨੇ ਪੰਜਾਬੀ ਚਿੰਤਨ ਦਾ ਭਾਗ ਬਣਦਿਆਂ ਅਜੇ ਕੁਝ ਵਰੇ ਲਾਉਣੇ ਸਨ । ਪਰ ਤਾਂ ਵੀ ਪੂਰਨ ਸਿੰਘ ਪਬੱਧਤਾ ਦੀ ਮਹਾਨ ਲਹਿਰ ਦਾ ਆਰੰਭਕ ਬੰਦ ਨਾ ਬਣ ਸਕਿਆ, ਕਿਉਂਕਿ ਉਹ ਭਾਈ ਵੀਰ ਸਿੰਘ ਜੀ ਦੇ ਪ੍ਰਭਾਵ ਹੇਠ ਸਿੰਘ ਸਭਾ ਲਹਿਰ ਵਲੋਂ ਮਿਥੀਆਂ ਗਈਆਂ ਹੱਦਾਂ ਤੋਂ ਬਾਹਰ ਨਾ ਨਿਕਲ ਸਕਿਆ। ਭਾਵੇਂ ਸਿੰਘ ਸਭਾ ਲਹਿਰ ਦੇ ਸਿਰ ਸਾਡੇ ਆਲੋਚਕੇ ਬੱਧਤਾ ਦੀ ਚਾਲਕ ਹੋਣ ਦਾ ਸਿਹਰਾ ਰੱਖਦੇ ਹਨ, ਪਰ ਜੇ ਗਹੁ ਨਾਲ ਵੇਖੀਏ ਤਾਂ ਬਾਕੀ ਭਾਰਤ ਵਿਚ ਬੁੱਧ ਦੇ ਨਾਂ ਹੇਠ ਚਲੀ ਲਹਿਰ ਦੇ ਬੁਨਿਆਦੀ ਲੱਛਣਾਂ ਵਿਚੋਂ ਕੋਈ ਵੀ ਸਿੰਘ ਸਭਾ ਲਹਿਰ ਵਿਚ ਨਹੀਂ ਦਿਸਦਾ, ਸਿਵਾਏ ਇਕ ਲੱਛਣ ਦੇ ਕਿ ਇਸ ਨੇ ਪੰਜਾਬੀ ਨੂੰ ਆਪਣੇ ਪ੍ਰਗਟਾਅ ਦਾ ਵਾਹਣ ਬਣਾਇਆ । ਸਭ ਤੋਂ ਵੱਡੀ ਗੱਲ ਇਹ ਕਿ ਬੱਧਤਾ ਦਾ ਲਗਪਗ ਪਹਿਲਾ ਕੰਮ ਸਾਮੰਤੀ ਵਲਗਣਾਂ ਨੂੰ ਤੋੜਨਾ ਸੀ, ਜਿਨ੍ਹਾਂ ਲਈ ਸਿੰਘ ਸਭਾ ਲਹਿਰ ਕੋਈ ਵੰਗਾਰ ਜਾਂ ਖ਼ਤਰਾ ਨਹੀਂ ਸੀ ਬਣਦੀ ਅਤੇ ਨਾ ਹੀ ਇਹ ਲਹਿਰ ਉਸ ਸ਼੍ਰੇਣੀ ਨੂੰ ਹੀ ਆਪਣੀ ਲਪੇਟ ਵਿਚ ਲੈ ਸਕੀ, ਜਿਸ ਨੇ ਪ੍ਰਬੁੱਧਤਾ ਦੀ ਵਾਹਣ ਬਣਨਾ ਸੀ - ਭਾਵ ਸ਼ਹਿਰਾਂ ਦੀ ਮੱਧ ਸ਼੍ਰੇਣੀ ਨੂੰ । | ਗੁਰਬਖਸ਼ ਸਿੰਘ ਦੀ ਤ ਵਿਚ ਇਕ ਹੋਰ ਗੱਲ ਉਸ ਦੇ ਹੱਕ ਵਿਚ ਕੰਮ ਕਰ ਰਹੀ ਸੀ । ਬਾਕੀ ਸਾਰੇ ਹਿੰਦੁਸਤਾਨ ਵਿਚ ਪੱਛਮੀ ਚਿੰਤਨ ਨਾਲ ਸੰਪਰਕ ਅੰਗੇਜ਼ਾਂ ਰਾਹੀਂ ਪੈਦਾ ਹੋਇਆ। ਪਰ ਪੰਜਾਬ ਵਿਚ ਅੰਗੇਜ਼ ਜਿਸ ਸਮੇਂ ਆਏ, ਜਿਸ ਤਰਾਂ ਨਾਲ ਆਏ 38