ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਹ ਹੈ ਉਹ ਸi fuਛੋਕੜ ਜਿਸ ਨੂੰ ਧਿਆਨ ਵਿਚ ਰੱਖ ਕੇ ਅਸੀਂ ਗੁਰਬਖ਼ਸ਼ ਸਿੰਘ ਦੀ ਰਚਨਾ ਨੂੰ, ਉਸ ਦੇ ਫ਼ਲਸਫ਼ੇ ਨੂੰ, ਉਸ ਵਲੋਂ ਚਲਾਈ ਗਈ ਲਹਿਰ ਨੂੰ ਦੇਖੀਏ, ਤਾਂ ਇਹ ਵਧੇਰੇ ਸਪਸ਼ਟ, ਵਧੇਰੇ ਅਰਥ-ਭਰਪੂਰ ਹੋ ਜਾਂਦੀ ਹੈ ਅਤੇ ਇਸ ਦਾ ਮੂੰਹ-ਮੁਹਾਂਦਰਾ ਦੁਜੇ ਸਾਰੇ ਚਿਹਰਿਆਂ ਵਿਚ ਵੀ ਦੱਸਣ ਲਗ ਪੈਂਦਾ ਹੈ । - 3 - ਗੁਰਬਖ਼ਸ਼ ਸਿੰਘ ਨੇ ਆਪਣੇ ਫ਼ਲਸਫ਼ੇ ਨੂੰ, ਆਪਣੀ ਲਹਿਰ ਨੂੰ, ਪ੍ਰੀਤ ਦਾ ਨਾਂ ਦਿੱਤਾ। ਇਸ ਨਾਂ ਨੇ ਲੋਕਾਂ ਦੀ ਉਸ ਵਲ ਖਿੱਚੇ ਜਾਣ ਵਿਚ ਅਤੇ ਕਈਆਂ ਦੀ ਉਸ ਨਾਲ ਹਮੇਸ਼ਾ ਲਈ ਜੁੜੇ ਰਹਿਣ ਵਿਚ ਸਹਾਇਤਾ ਕੀਤੀ । ਪਰ ਨਾਲ ਹੀ ਇਹ ਨਾਂ ਉਸ ਦੇ ਮਿਸ਼ਨ ਦੇ ਸਾਖਸ਼ਾਤ ਦਰਸ਼ਨ ਕਰਾਉਣ ਦੇ ਰਾਹ ਵਿਚ ਰੁਕਾਵਟ ਵੀ ਬਣਿਆ । ਇਸ ਲਈ ਇਸ ਦੀ ਇਥੇ ਨਿਰਖ-ਪਰਖ ਕਰਨਾ ਕੁਥਾਵੇਂ ਨਹੀਂ ਹੋਵੇਗਾ । | ਗੁਰਬਖ਼ਸ਼ ਸਿੰਘ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਜੰਗਾਂ ਲੜੀਆਂ । ਪਰ ਸ਼ੁਰੂ ਸ਼ੁਰੂ ਵਿਚ ਜਿਹੜੀਆਂ ਸਭ ਤੋਂ ਵੱਡੀਆਂ ਦੇ ਜੰਗਾਂ ਉਸ ਨੇ ਲੜੀਆਂ ਅਤੇ ਚਿੱਤੀਆਂ, ਉਹ ਸਨ - ਇਕ ਮਜ਼ਬੀ ਕੱਟੜਤਾ ਅਤੇ ਅੰਧ-ਵਿਸ਼ਵਾਸ ਦੇ ਖ਼ਿਲਾਫ਼ ਜੰਗ, ਅਤੇ ਦੂਜਾ ਪੰਜਾਬੀ ਔਰਤ ਨੂੰ ਆਜ਼ਾਦ ਕਰਾਉਣ ਅਤੇ ਮਰਦ ਦੇ ਬਰਾਬਰ ਹੱਕ ਦਿਵਾਉਣ ਦੀ ਜੰਗ । | 1937 ਵਿਚ, ਜਦੋਂ ਗੁਰਬਖ਼ਸ਼ ਸਿੰਘ ਦੇ ਆਪਣੇ ਲਫ਼ਜ਼ਾਂ ਵਿਚ, "ਕਿਰਪਾਨ 49 ਕੇ ਨਿੱਕੇ ਜਿਹੇ ਦਿਲ ਦੀ ਧੜਕਨ ਬੰਦ ਕਰਨ ਦੇ ਡਰਾਵੇ ਦਿਨੋ-ਦਿਨ ਵਧਦੇ ਜਾ ਰਹੇ ਸਨ, ਤਾਂ ਗੁਰਬਖ਼ਸ਼ ਸਿੰਘ ਨੇ ਇਕ ਝਾਤ ਆਪਣੇ ਦਿਲ ਵਿਚ ਆਈ ਸੀ (ਸੰਪਾਦਕੀ 'ਪ੍ਰੀਤ ਲੜੀ', ਅਪਰੈਲ 1837) । ਉਸ ਵਿਚ ਉਸ ਨੇ ਕੁਝ ਬੜੀਆਂ ਮਹੱਤਵਪੂਰਣ ਗੱਲਾ ਕਹੀਆਂ ਸਨ । ਮਜ਼ਬ ਦੇ ਮੁਆਮਲੇ ਉੱਤੇ ਉਸ ਨੇ ਲਿਖਿਆ ਸੀ : ਸਭ ਜੀਵ ਸਾਂਝਾ ਆਤਮਾ ਵਿਚ ਸਾਂਭੇ ਹੋਏ ਹਨ, ਕੋਈ ਅਣਹੋਣੀ ਇਨ੍ਹਾਂ ਨਾਲ ਨਹੀਂ ਵਾਪਰ ਸਕਦੀ। ਅਤੇ "ਮੈਂ ਆਪਣਾ ਚਿੱਤ ਚੀਰ ਕੇ ਆਖਦਾ ਹਾਂ ਕਿ ਸਾਰੇ ਇਕ ਪਿਤਾ ਦੇ ਬਾਰਕ ਹਾਂ । ਇਸਤ੍ਰੀ-ਪੁਰਸ਼ ਸੰਬੰਧਾਂ ਬਾਰੇ ਉਸ ਨੇ ਕਿਹਾ ਸੀ -"ਇਸਤ੍ਰੀ ਪੁਰਸ਼ ਦੇ ਹਕਕੇ ਜਦ ਤਕ ਬਰਾਬਰ ਨਹੀਂ, ਕੋਈ ਪੱਕਾ ਇਖ਼ਲਾਕ ਨਹੀਂ ਬਣ ਸਕਦਾ, ਜਬਰੀ ਵਫ਼ਾ ਕੋਈ ਵਫ਼ਾ ਨਹੀਂ। ਸ਼ਖ਼ਸੀਅਤ ਉਤੇ ਅੱਜਕੱਲ ਜ਼ੋਰ ਦਿੱਤਾ ਜਾ ਰਿਹਾ ਹੈ । ਸ਼ਖ਼ਸੀਅਤ ਖੁਲ੍ਹ ਵਿਚ ਪੈਦਾ ਹੋ ਸਕਦੀ ਹੈ ਤੇ ਸ਼ਖ਼ਸੀਅਤ ਲਈ ਇਖ਼ਲਾਕ ਲਾਜ਼ਮੀ ਹੈ । ਇਸੇ ਲਈ ਸ਼ਖ਼ਸੀਅਤ ਦੀ ਕਦਰ ਇਖ਼ਲਾਕ ਨੂੰ ਉੱਚਾ ਕਰੇਗੀ । ਅਤੇ ਨਾਲ ਹੀ ਉਸ ਨੇ ਐਲਾਨ ਕੀਤਾ ਸੀ : “ਮੈਂ ਹਿੰਦੁਸਤਾਨ ਨੂੰ ਆਜ਼ਾਦ ਵੇਖਣਾ ਚਾਹੁੰਦਾ ਹਾਂ । ਆਜ਼ਾਦ ਆਕਾਸ਼ ਦੀ ਪੌਣ ਤੋਂ ਮੇਰੇ ਫੇਫੜਿਆਂ ਵਿਚ ਭਰ ਗਈ ਹੈ । ਮੈਂ ਤੁਹਾਡੇ ਨਾਲੋਂ ਤੁਹਾਨੂੰ ਵੱਖਰਾ ਜਾਂਦਾ ਹਾਂ, ਮੇਰੀਆਂ ਰੀਝਾਂ ਅਨੋਖੀਆਂ ਭਾਸਦੀਆਂ ਹਨ, ਪਰ