ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹਦਾ ਕਾਰਨ ਸੁਤੰਤਰ ਪੌਣ ਦੇ ਚਾਰ ਸਾਹ ਹਨ । ਇਸ ਪੌਣ ਵਿਚ ਜਿਸ ਸਾਹ ਲੈ ਲਿਆ, ਉਹ ਫੇਰ ਮੁੜ ਕੇ ਆਪਣਾ ਪਹਿਲਾ ਆਪ ਨਹੀਂ ਹੋ ਸਕਦਾ । | ਗੁਰਬਖ਼ਸ਼ ਸਿੰਘ ਦੇ ਸਾਰੇ ਪ੍ਰੀਤ-ਫ਼ਲਸਫ਼ੇ ਨੂੰ ਸਮਝਣ ਲਈ ਇਹ ਸਾਰੇ ਐਲਾਨ ਮਹੱਤਵਪੂਰਣ ਹਨ । ਇੱਕ ਸ਼ਬਦ ਪ੍ਰੀਤ' ਵਿਚ ਉਸ ਨੇ ਵੱਖ ਵੱਖ ਖੇਤਰਾਂ ਦੇ ਪ੍ਰਧਾਨ ਸੰਕਲਪ ਸਮੋ ਲਏ । ਧਾਰਮਿਕ ਅੰਧ-ਵਿਸ਼ਵਾਸੀ ਦੇ ਖ਼ਿਲਾਫ਼ ਲੜਾਈ ਵਿਚ ਉਸ ਨੇ ਧਰਮ ਦੀ ਸਭ ਤੋਂ ਵੱਡੀ ਸਿਖਿਆ, ਸਭ ਮਨੁੱਖਤਾ ਦੀ ਸਾਂਝ ਅਤੇ ਬਰਾਬਰੀ, ਨੂੰ ਅਪਣਾ ਕੇ ਹਮਲਾਵਰਾਂ ਹੱਥੋਂ ਉਨ੍ਹਾਂ ਦਾ ਹਥਿਆਰ ਖੋਹਿਆ। ਔਰਤ ਮਰਦ ਦੇ ਸੰਬੰਧਾਂ ਵਿਚੋਂ ਸਭ ਤੋਂ ਪਿਆਰਾ ਜਜ਼ਬਾ ਲੈ ਕੇ, ਇਸ ਨੂੰ ਪਰਸਪਰ ਸੰਬੰਧਾਂ ਦਾ ਆਧਾਰ ਬਨਾਉਣ ਦਾ ਨਾਅਰਾ ਦਿੱਤਾ। ਪਰ ਨਾਲ ਹੀ ਉਹ ਜਾਣਦਾ ਹੈ ਕਿ ਆਜ਼ਾਦ ਮਾਹੌਲ ਦਾ ਸੁਆਦ ਚੱਖ ਚੁੱਕੇ, ਆਜ਼ਾਦ ਜ਼ਿੰਦਗੀ ਦੇਖ ਚੁੱਕੇ ਅਤੇ ਜਿਉ ਚੁਕੇ ਇਕ ਜ਼ਮੀਰ ਵਾਲੇ ਆਦਮੀ ਲਈ ਗੁਲਾਮ ਜ਼ਿਹਨੀਅਤ ਅਤੇ ਗੁਲਾਮ ਸੋਚਣੀ ਵਾਲੀ ਸਾਥਣ ਨੂੰ ਪਿਆਰ ਕਰ ਸਕਣਾ ਤਾਂ ਕੀ ਉਸ ਨਾਲ ਰਹਿਣਾ ਵੀ ਮੌਤ ਦੇ ਬਰਾਬਰ ਹੁੰਦਾ ਹੈ । ਆਪਣੀ ਜੀਤਾਂ ਦੇ ਨਾਂ ਗੁਰਬਖ਼ਸ਼ ਸਿੰਘ ਦੀਆਂ ਪਾਈਆਂ ਚਿੱਠੀਆਂ ਇਸੇ ਤਰ੍ਹਾਂ ਦੀ ਇਕ ਲਿਕੜੀ ਹਨ, ਕਿ ਅਧਪੜ ਜੀਤਾਂ ਆਪਣੇ ਆਪ ਨੂੰ ਪਰਦੇਸੀਂ-ਘੁੰਮ ਫਿਰ ਆਏ ਗੁਰਬਖ਼ਸ਼ ਦੇ ਹਾਣ ਦੀ, ਸਗੋਂ ਉਸ ਨਾਲ ਵੀ ਉੱਚੀ-ਸੁੱਚੀ ਸਮਝੇ । ਔਰਤ ਨੂੰ ਮਰਦ ਦੇ ਨਾਲ ਸਾਵਾਂ ਦੇਖਣ ਦੀ ਤਾਂਘ ਇਸ ਫ਼ਲਸਫ਼ੇ ਦੇ ਪਿਛੇ ਕੰਮ ਕਰ ਰਹੀ ਹੈ । ਸਿਰਫ਼ ਇਹ ਹੱਦਾਂ ਹਨ, ਜਿਨ੍ਹਾਂ ਦੇ ਅੰਦਰ ਰਹਿ ਕੇ ਅੱਜ ਦੇ ਯੁੱਗ ਵਿਚ ਗੁਰਬਖ਼ਸ਼ ਸਿੰਘ ਦਾ ਪ੍ਰੀਤ-ਫ਼ਲਸਫ਼ਾ ਸਮਝਣਾ ਪਵੇਗਾ। ਇਸ ਨੂੰ ਲਿੰਗ ਤੋਂ ਉਤਾਂਹ ਦੀ ਕੋਈ ਚੀਜ਼, ਕੋਈ ਪਰਾ-ਸਰੀਰਕ ਚੀਜ਼ ਅਤੇ ਕਈ ਪਰ-ਸ਼੍ਰੇਣੀ ਫ਼ਲਸਫ਼ਾ ਦੱਸਣਾ, ਇਸ ਦੀ ਹਕੀਕਤ ਨੂੰ ਛੱਡ ਕੇ ਇਸ ਦੇ ਯੂਟੋਪੀਆਈ ਅੰਸ਼ ਨੂੰ ਹੀ ਉਭਾਰਨਾ ਹੋਵੇਗਾ, ਜੋ ਅੰਤਮ ਰੂਪ ਵਿਚ ਹਾਸੋਹੀਣਾ ਅਤੇ ਹਾਨੀਕਾਰਕ ਵੀ ਹੋ ਸਕਦਾ ਹੈ, ਕਿਉਂਕਿ ਫਿਰ ਇਹ ਚੇਤਨਾ ਦੇਣ ਦਾ ਸੋਮਾ ਨਹੀਂ, ਸਗੋਂ ਧੁੰਦਲੱਕਾ ਫੈਲਾਉਣ ਦਾ ਸੋਮਾ ਬਣ ਜਾਏਗਾ। ਗੁਰਬਖ਼ਸ਼ ਸਿੰਘ ਦੀ ਆਪਣੀ ਰਚਨਾ ਵਿਚ ਇਹੋ ਜਿਹੇ ਖ਼ਤਰੇ ਦੇ ਸੰਕੇਤ ਥਾਂ ਥਾਂ ਮਿਲਦੇ ਹਨ, ਜਿਸ ਤੋਂ ਅੱਜ ਅਸੀਂ ਸਬਕ ਸਿਖ ਸਕਦੇ ਹਾਂ । ਉਦਾਹਰਣ ਵਜੋਂ, ਆਪਣੀ ਸਾਥਣ ਨਾਲ ਵਫ਼ਾਦਾਰੀ ਇਸ ਫ਼ਲਸਫ਼ੇ ਦੀ ਸਹੁੰ ਹੈ, ਪਰ ਤਾਂ ਵੀ ਕਿਸੇ ਸੁਪਨੇ ਦੀ ਸੁੰਦਰੀ ਦੀ ਸਦੀਵੀ ਖੋਜ ਵੀ ਇਸ ਵਿਚ ਵਰਜਿਤ ਨਹੀਂ। ਇਹ ਗੱਲ ਇਸ ਪ੍ਰੀਤ-ਫ਼ਲਸਫ਼ੇ ਦਾ ਜਮਾਤੀ ਖ਼ਾਸਾ ਮਿਥਦੀ ਹੈ । ਇਹ ਗੱਲ ਜਿਥੇ ਉਨਾਂ ਡਰਾਂ ਅਤੇ ਖ਼ਤਰਿਆਂ ਨੂੰ ਸਪਸ਼ਟ ਕਰਦੀ ਹੈ, ਜਿਹੜੇ ਗੁਰਬਖ਼ਸ਼ ਸਿੰਘ ਆਪਣੇ ਜੀਵਨ ਦੇ ਕਿਸੇ ਪੜਾਅ ਉਤੇ ਮਹਿਸੂਸ ਕਰ ਰਿਹਾ ਹੋਵੇਗਾ, ਉਥੇ ਇਹ ਨਾਲ ਹੀ ਮਧ-ਵਰਗੀ ਬੁੱਧੀ ਲਈ ਕੁਝ ਲਸੰਸ ਦਾ ਕੰਮ ਵੀ ਦੇਂਦੀ ਹੈ, ਭਾਵੇਂ ਗੁਰਬਖ਼ਸ਼ ਸਿੰਘ ਆਪ ਇਸ ਨੂੰ ਲਸੰਸ ਸਮਝਣ ਦਾ ਸਖ਼ਤ ਵਿਰੋਧੀ ਹੁੰਦਾ।