ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸੇ ਤਰ੍ਹਾਂ ਸਹਿਜ ਪ੍ਰੀਤ' ਅਤੇ 'ਪਿਆਰ ਕਬਜ਼ਾ ਨਹੀਂ ਪਛਾਣ ਹੈ' ਦਾ ਅਧੂਰਾ ਵਾਕ ਵੀ ਇਸ ਪ੍ਰੀਤ-ਫ਼ਲਸਫ਼ੇ ਦੇ ਦੋ ਯੂਟੋਪੀਆਈ ਅੰਸ਼ ਹਨ । ਇਸ ਵਿਚ ਕਬਜ਼ੇ ਦਾ ਸ਼ਬਦ ਫਿਰ ਔਰਤ ਵਲ ਮਰਦ ਵਤੀਰੇ ਦਾ ਸੰਕੇਤ ਹੈ, ਅਤੇ ਇਸ ਵਤੀਰੇ ਨੂੰ ਰੱਦ ਕਰਦਾ ਹੈ । ਪਰ ਪਛਾਣ ਕਿਸ ਚੀਜ਼ ਲਈ ਹੈ ? ਅਤੇ ਇਸ ਪਛਾਣ ਦਾ ਟੀਚਾ ਕੀ | ਜੋ ਰਾਜਕੁਮਾਰੀ ਲਤਿਕਾ' ਵਿਚ ਇਹ ਗੱਲ ਸਮਝ ਨਹੀਂ ਆਉਂਦੀ ਕਿ ਪ੍ਰੇਮੀ ਕਿਉਂ ਜਾਨ ਉਤੇ ਖੇਡ ਕੇ ਚੋਰੀ ਚੋਰੀ ਮਿਕਾ ਨੂੰ ਮਿਲਣ ਜਾਂਦਾ ਹੈ, ਜਦ ਕਿ ਸਹਿਜ ਪ੍ਰੀਤ ਦਾ ਲਕਸ਼ ਸਰੀਰਕ ਸੰਤੁਸ਼ਟਤਾ ਦੀ ਪ੍ਰਾਪਤੀ ਨਹੀਂ, ਤਾਂ ਰੁੱਖਾਂ ਦੀ ਜੀਰਾਂਦ' ਵਿਚ ਇਹ ਸਮਝ ਨਹੀਂ ਆਉਂਦੀ ਕਿ ਕਿਵੇਂ ਇਕ ਔਰਤ ਦਾ ਖ਼ਰੀਦਿਆ ਜਾਣਾ, ਕਿਸੇ ਦੇ ਆਰਥਕ ਮੰਤਵ ਦੀ ਸਿੱਧੀ ਦੀ ਖ਼ਾਤਰ ਰਖੇਲ ਬਣਾ ਕੇ ਰੱਖਿਆ ਜਾਣਾ, ਇਕ ਬੱਚੇ ਦੀ ਮਾਂ ਬਣਾ ਦਿੱਤਾ ਜਾਣਾ, ਸਾਰਾ ਕੁਝ ਪਛਾਣ ਦੇ ਖੇਤਰ ਵਿਚ ਹੀ ਆਉਂਦਾ ਹੈ ! ਇਥੇ ਆ ਕੇ ਗੁਰਬਖ਼ਸ਼ ਸਿੰਘ ਆਪਣੇ ਫ਼ਲਸਫ਼ੇ ਵਿਚ ਉਲਾਰ ਹੱਦ ਤਕ ਖੁਭ ਗਿਆ ਹੈ ਕਿ ਜ਼ਿੰਦਗੀ ਦੀ ਇਕ ਇਕ ਹਕੀਕਤ ਨੂੰ ਗ਼ਲਤ ਚਾਨਣ ਵਿਚ ਪੇਸ਼ ਕਰ ਕੇ ਇਸ ਦੇ ਮੰਤਵ ਨੂੰ ਧੁੰਦਲਾਉਣ ਦਾ ਸਾਧਨ ਬਣਦਾ ਹੈ । ਤਾਂ ਵੀ, ਠੀਕ ਚਾਨਣ ਵਿਚ ਲਿਆਂ ਅਤੇ ਉਲਾਰਪਣ ਨੂੰ ਲਾਂਭੇ ਕੀਤਿਆਂ, ਇਹ ਫ਼ਲਸਫ਼ਾ ਖ਼ਾਸ ਸਮੇਂ ਅਤੇ ਖ਼ਾਸ ਹਾਲਤਾਂ ਵਿਚ ਹਾਂ-ਵਾਚੀ ਰੋਲ ਅਦਾ ਕਰ ਸਕਦਾ ਸੀ ਅਤੇ ਇਸ ਨੇ ਕੀਤਾ ਵੀ । - 4 - ਗੁਰਬਖ਼ਸ਼ ਸਿੰਘ ਦੇ ਪ੍ਰੀਤ ਯੂਟੋਪੀਏ ਦਾ ਪੂਰਣ ਮਨੁੱਖ ਵੀ ਇਕ ਯੂਟੋਪੀਆਈ ਹੈ। ਜਿਸ ਦੀ ਸਮਾਜਕੇ ਸਾਰਥਕਤਾ ਵੀ ਪਰਾ-ਭੌਤਿਕ ਹੱਦਾਂ ਵਿਚ ਹੀ ਹੈ । ਇਹ ਪੂਰਣ ਮਨੁੱਖ, ਸਦਾ ਹਸੂੰ ਹਸੂੰ ਕਰਦਾ, ਸਭ ਨੂੰ ਖ਼ੁਸ਼ੀਆਂ ਵੰਡਦਾ, ਸਭ ਨੂੰ ਇਕ ਨਜ਼ਰ ਨਾਲ ਦੇਖਦਾ, ਧਰਮ ਲਈ ਵੀ ਸੰਭਵ ਨਹੀਂ ਹੋਇਆ। ਕਿਸੇ ਇਨਕਲਾਬੀ ਲਈ ਤਾਂ ਨਿਰੋਲ ਕਲਪਨਾ ਦੀ ਉਪਜ ਹੈ ! ਪਰ ਗੁਰਬਖ਼ਸ਼ ਸਿੰਘ ਦੇ ਖ਼ਿਆਲ ਵਿਚ ਇਹੋ ਜਿਹੀਆਂ ਸ਼ਖ਼ਸੀਅਤਾਂ ਹੀ ਆਖ਼ਰ ਮਿਲ ਕੇ ਆਦਰਸ਼ ਸਮਾਜ ਬਣਾਉਣਗੀਆਂ । ਹੀਗਲ ਦੇ ਵਿਰੋਧ-ਵਿਕਾਸ ਵਾਂਗੂ, ਗੁਰਬਖ਼ਸ਼ ਸਿੰਘ ਦਾ ਸਮਾਜ-ਵਿਗਿਆਨ ਇਥੇ ਆ ਕੇ ਸਿਰ-ਪਰਨੇ ਖੜਾ ਹੋ ਜਾਂਦਾ ਹੈ । ਹੀਗਲ ਦੇ ਵਿਰੋਧ-ਵਿਕਾਸ, ਨੂੰ ਪੈਰਾਂ ਭਾਰ ਕਰਨ ਨਾਲ ਉਸ ਦੀ ਮਹੱਤਾ ਨਹੀਂ ਸੀ ਘਟੀ ! ਗੁਰਬਖ਼ਸ਼ ਸਿੰਘ ਦੇ ਸਮਾਜ-ਵਿਗਿਆਨ ਨੂੰ ਵੀ ਪੈਰਾਂ ਉਤੇ ਖੜੇ ਕਰਨ ਨਾਲ ਗੁਰਬਖ਼ਸ਼ ਸਿੰਘ ਦੀ ਮਹੱਤਾ ਵੀ ਨਹੀਂ ਘਟੇਗੀ । 42