ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- 6 - ਗੁਰਬਖ਼ਸ਼ ਸਿੰਘ ਨੇ ਖ਼ੁਦ ਹੀ ਲਿਖਿਆ ਹੈ -"ਅਗਾਂਹ ਤੁਰੋ ਤੇ ਅਗਾਂਹ ਵਧੂ ... ਬਜ਼ੁਰਗਾਂ ਦਾ ਸਤਿਕਾਰ ਕਰੋ, ਉਨ੍ਹਾਂ ਨੂੰ ਗਿਆਨ-ਪੰੜੀ ਦੇ ਸਤਿਕਾਰਯੋਗ ਡੰਡੇ ਸਮਝੇ, ਪਰ ਪੈਰ ਸਦਾ ਅਗਲੇ ਡੰਡੇ ਉਤੇ ਰੱਖੋ ।" ਅੱਜ ਅਸੀਂ ਜੋ ਵੀ ਹਾਂ, ਉਸ ਦਾ ਆਰੰਭਿਕ ਬਿੰਦੁ ਗੁਰਬਖ਼ਸ਼ ਸਿੰਘ ਹੈ । ਅੱਜ ਅਸੀਂ ਜਿਸ ਮਾਹੌਲ ਵਿਚ ਰਹਿ ਰਹੇ ਹਾਂ, ਉਸ ਵਿਚਲੀਆਂ ਬਹੁਤ ਸਾਰੀਆਂ ਚੰਗੀਆਂ ਗੱਲ ਗੁਰਬਖ਼ਸ਼ ਸਿੰਘ ਕਰਕੇ ਹਨ । ਗੁਰਬਖ਼ਸ਼ ਸਿੰਘ ਸਾਡੀ ਚੇਤਨਾ ਦਾ ਹਿੱਸਾ ਹੈ, ਉਸ ਚੇਤਨਾ ਦਾ ਵੀ ਜਿਹੜੀ ਗੁਰਬਖ਼ਸ਼ ਸਿੰਘ ਤੋਂ ਕਿਤੇ ਅੱਗੇ ਲੰਘ ਗਈ ਹੈ। ਗੁਰਬਖ਼ਸ਼ ਸਿੰਘ ਤੋਂ ਅੱਗੇ ਦੀ ਇਹ ਚੇਤਨਾ ਗੁਰਬਖ਼ਸ਼ ਸਿੰਘ ਨੂੰ ਨਫ਼ੀ ਨਹੀਂ ਕਰਦੀ, ਸਗੋਂ ਗੁਰਬਖ਼ਸ਼ ਸਿੰਘ ਦੀ ਵੰਗਾਰ ਹੈ । | ਗੁਰਬਖ਼ਸ਼ ਸਿੰਘ ਨਾਲ ਸ਼ੁਰੂ ਹੋਏ, ਪਰ ਉਸ ਦੇ ਝਾਵਲਿਆਂ ਕਰਕੇ, ਅਤੇ ਹੋਰ ਵੀ ਜ਼ਿਆਦਾ, ਸਮਾਜਕ ਹਾਲਤਾਂ ਕਰਕੇ ਅਧੂਰੇ ਰਹਿ ਗਏ ਪ੍ਰਬੁੱਧਤਾ ਦੇ ਅਮਲ ਨੂੰ ਅੱਗੇ ਤੋਰਨਾ ਇੱਕ ਐਸਾ ਫ਼ਰਜ਼ ਹੈ, ਜਿਹੜਾ ਉਸ ਤੋਂ ਮਗਰੋਂ ਸਾਡੇ ਸਭ ਦੇ ਸਿਰ ਆ ਪੈਂਦਾ ਹੈ । ( ਜਾਇੰਟਸ ਗਰ, ਜਲੰਧਰ ਵਲੋਂ, ਦਸੰਬਰ 1977 ਵਿਚ ਕੀਤੇ ਗਏ ਗੁਰਬਖ਼ਸ਼ ਸਿੰਘ ਸਿਮਰਤੀ ਸਮਾਰੋਹ ਵਿਚ ਪੜਿਆ ਗਿਆ ।