ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪੰਜਾਬੀ ਨਿੱਕੀ ਕਹਾਣੀ ਦੇ ਇਤਿਹਾਸ ਲੇਖਣ ਦੀਆਂ ਸਮੱਸਿਆਵਾਂ ਨਿੱਕੀ ਕਹਾਣੀ ਇਕ ਐਸਾ ਸਹਿਤ-ਰੂਪ ਹੈ ਜਿਹੜਾ ਇਸ ਵੇਲੇ ਹਰ ਥਾਂ ਹਰ ਸਾਹਿਤ ਵਿਚ ਗਿਣਤੀ ਵਿਚ ਭਾਰੁ ਹੈ । ਕੁਝ ਥਾਵਾਂ 'ਤੇ ਆਲੋਚਕਾਂ ਨੇ ਇਸ ਨੂੰ ਆਪਣੇ ਆਪਣੇ ਦੇਸ ਦਾ ਕੌਮੀ ਸਾਹਿਤ-ਰੂਪ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ । ਤਾਂ ਵੀ ਬੜੇ ਘੱਟ ਸਾਹਿਤ ਹਨ, ਜਿਨ੍ਹਾਂ ਵਿਚ ਨਿੱਕੀ ਕਹਾਣੀ ਨੂੰ ਬਹੁਤੀ ਗੰਭੀਰਤਾ ਨਾਲ ਲਿਆ ਜਾਂਦਾ ਹੋਵੇ । ਬਹੁਤੇ ਸਾਹਿਤਾਂ ਦੇ ਇਤਿਹਾਸ ਨਿੱਕੀ ਕਹਾਣੀ ਦਾ ਜ਼ਿਕਰ ਨਹੀਂ ਕਰਦੇ ਅਤੇ ਨਿੱਕੀ ਕਹਾਣੀ ਦੇ ਇਤਿਹਾਸ ਉਤੇ ਸੈਂਚੀਆਂ ਲਿਖੀਆਂ ਹੋਈਆਂ ਕਿਤੇ ਟਾਂਵੀਆਂ ਟਾਂਵੀਆਂ ਹੀ ਮਿਲਦੀਆਂ ਹਨ । ਨਿੱਕੀ ਕਹਾਣੀ ਦੇ ਇਤਿਹਾਸ ਨੂੰ ਵਧੇਰੇ ਕਰਕੇ ਕਹਾਣੀ ਸੰਗ੍ਰਹਿਆਂ ਦੇ ਆਰੰਭ ਵਿਚ ਜਾਣ-ਪਛਾਣ ਲਈ ਲਿਖੇ ਗਏ ਲੇਖਾਂ ਵਿਚ ਹੀ ਥਾਂ ਮਿਲੀ ਹੈ । ਨਿੱਕੀ ਕਹਾਣੀ ਨੂੰ ਖ਼ਾਲੀ ਸਮਾਂ ਜਾਂ ਖ਼ਲੀ ਥਾਂ ਭਰਣ ਵਾਲੀ ਕੋਈ ਚੀਜ਼ ਸਮਝਿਆ ਜਾਂਦਾ ਹੈ; ਵੱਡੇ ਸਾਹਿਤ-ਰੂਪਾਂ ਲਈ ਤਿਆਰ ਹੋਣ ਵਾਸਤੇ ਇਕ ਅਭਿਆਸ ਦਾ ਅਖਾੜਾ ਸਮਝਿਆ ਜਾਂਦਾ ਹੈ ਅਤੇ ਐਸਾ ਲੇਖਕ ਬੜੀ ਦੁਰਲੱਭ ਵਸਤ ਸਮਝਿਆ ਜਾਂਦਾ ਹੈ, ਜਿਹੜਾ ਸਿਰਫ਼ ਨਿੱਕੀਆਂ ਕਹਾਣੀਆਂ ਲਿਖਦਾ ਹੋਵੇ, ਅਰਥਾਤ ਇਸ ਸਾਹਿਤ-ਰੂਪ ਤੋਂ ਅੱਗੇ ਨਾ ਲੰਘ ਸਕਿਆ ਹੋਵੇ ਪਰ ਫਿਰ ਵੀ ਸਫਲ ਲੇਖਕ ਸਮਝਿਆ ਜਾਂਦਾ ਹੋਵੇ । ਪੰਜਾਬੀ ਸਾਹਿਤ ਦੀ ਸਥਿਤੀ ਦੂਜੇ ਸਾਹਿਤਾਂ ਨਾਲ ਇਸ ਪੱਖੋਂ ਕੁਝ ਵਖਰੀ ਹੈ ਕਿ ਇਸ ਵਿਚ ਐਸੇ ਲੇਖਕ ਕਾਫ਼ੀ ਹਨ ਜਿਹੜੇ ਦੂਜੇ ਸਾਹਿਤਾਂ ਵਿਚ ਦੁਰਲਭ ਹਨ, ਭਾਵ ਜਿਹੜੇ ਸਿਰਫ਼ ਨਿੱਕੀ ਕਹਾਣੀ ਲਿਖਦੇ ਹਨ, ਅਤੇ ਫਿਰ ਵੀ ਸਫਲ ਅਤੇ ਗੰਭੀਰ ਲੇਖਕ ਸਮਝੇ ਜਾਂਦੇ ਹਨ। ਸਾਹਿਤਕ {ਪੜ ਵਿਚ ਕਹਾਣੀ ਨੇ ਕੇਂਦਰੀ ਸਥਾਨ ਮੱਲਿਆ ਹੋਇਆ ਹੈ। ਇਹ ਸਭ ਤੋਂ ਵੱਧ ਵਿਕਣ ਵਾਲਾ ਤੇ ਪੜਿਆ ਜਾਣ ਵਾਲਾ ਸਾਹਿਤ-ਰੂਪ ਹੈ । ਕਵੀ ਦਰਬਾਰਾਂ ਦੇ ਨਾਲ ਨਾਲ ਕਹਾਣੀ ਦਰਬਾਰਾਂ ਨੇ ਵੀ ਇਕ ਮਹੱਤਵਪੂਰਨ ਸਾਹਿਤਕ ਸਰਗਰਮੀ ਵਜੋਂ ਥਾਂ ਲੈ ਲਈ ਹੈ । ਇਸ ਲਈ ਸਾਡੇ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਪੰਜਾਬੀ ਵਿਚ ਇਸ ਸਾਹਿਤ-ਰੂਪ ਪ੍ਰਤਿ ਉਹੀ ਅਲਪ-ਗੰਭੀਰਤਾ ਦਾ ਮਾਹੌਲ ਮਿਲਦਾ ਹੈ, ਜਿਹੜਾ ਦੂਜੇ ਸਾਹਿਤਾਂ ਵਿਚ ਪਾਇਆ ਜਾਂਦਾ ਹੈ ! 45