ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਬੰਨ੍ਹਣ ਦਾ ਸਾਧਨ ਬਣ ਸਕਦੀ ਹੈ । ਇਥੋਂ ਹੀ ਲੱਗੇਗਾ ਕਿ ਇਕੱਲੇ ਇਕੱਲੇ ਕਹਾਣੀਕਾਰ ਨੂੰ ਲੈ ਕੇ ਉਸ ਦੀ ਪੁਣ-ਛਾਣ ਕਰਨੀ ਤੇ ਸਿੱਟੇ ਕਢੀ ਜਾਣੇ, ਨਿੱਕੀ ਕਹਾਣੀ ਦਾ ਇਤਿਹਾਸ ਲਿਖਣ ਦਾ ਸ਼ਾਇਦ ਇੱਕੋ ਇੱਕ ਚੰਗਾ ਤਰੀਕਾ ਨਹੀਂ। ਪਰ ਉਪਰੋਕਤ ਮੋਟੀ ਜਿਹੀ ਕਾਲ-ਵੰਡ ਇਹ ਖ਼ਦਸ਼ਾ ਲਾ ਸਕਦੀ ਹੈ ਕਿ ਹਰ ਕਹਾਣੀਕਾਰ ਦੀ ਵਖਰੀ ਸ਼ਖ਼ਸੀਅਤ ਨੂੰ ਅੱਖੋਂ ਓਹਲੇ ਕਰ ਕੇ ਸਭ ਨੂੰ ਇਕੋ ਹੀ ਰੱਸੇ ਨੂੰੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁੰਦਾ ਅਸਲ ਵਿਚ ਇੰਝ ਹੈ ਕਿ ਜੇ ਅਧਿਐਨ ਹੇਠਲਾ ਸਮਾਂ ਏਨਾ ਥੋੜਾ ਹੋਵੇ, ਤਾਂ ਕਿਸੇ ਕਾਲ-ਵੰਡ ਦਾ ਯਤਨ ਕਰਨ ਨਾਲੋਂ ਸਮੁੱਚੇ ਸਮੇਂ ਵਿਚ ਸਮਾਨਾਂਤਰ ਤੌਰ ਉਤੇ ਪ੍ਰਗਟ ਹੋ ਰਹੀਆਂ ਰੁਚੀਆਂ ਨੂੰ ਦੇਖਣਾ ਅਤੇ ਉਹਨਾਂ ਦਾ ਵਰਗੀਕਰਣ ਅਤੇ ਨਿਖੇੜ ਕਰਨਾ ਵਧੇਰੇ ਲਾਹੇਵੰਦ ਹੋ ਸਕਦਾ ਹੈ । ਇਸ ਵਰਗੀਕਰਣ ਅਤੇ ਨਿਖੇੜ ਦੇ ਵੀ ਕਈ ਪੱਧਰ ਅਤੇ ਪਸਾਰ ਹੋ ਸਕਦੇ ਹਨ । (ਵਿਚਾਰਧਾਰਾ, ਵਿਚਾਰਧਾਰਾ ਵਿਚਲੇ ਸੂਖਮ ਭੇਦ, ਯਥਾਰਥ-ਬੋਧ ਦੀ ਵਿਧੀ, ਰੂਪ-ਚੇਤਨਾ ਵਗੈਰਾ ਵਗੈਰਾ) । ਇਹਨਾਂ ਸਾਰੇ ਪੱਧਰਾਂ ਅਤੇ ਪਸਾਰਾਂ ਦਾ ਨਿਖੇੜ, ਵਿਆਖਿਆ ਅਤੇ ਵਰਗੀਕਰਣ ਅਸਲੀ ਸਮੱਸਿਆ ਬਣ ਜਾਂਦੀ ਹੈ । - 8 - | ਪਰ ਨਿੱਕੀ ਕਹਾਣੀ ਦੇ ਇਤਿਹਾਸ ਵਿਚ ਹਰ ਵਖਰੇ ਵਖਰੇ ਕਹਾਣੀਕਾਰ ਦੀ ਥਾਂ ਨਿਸਚਿਤ ਕਰਨ ਦੀ ਸਮੱਸਿਆ ਫਿਰ ਵੀ ਰਹਿ ਜਾਏਗੀ । ਇਹ ਮਸਲਾ ਗੰਭੀਰ ਇਸ ਕਰਕੇ ਵੀ ਹੈ ਕਿ ਇਤਿਹਾਸਕਾਰ ਤੇ ਕਹਾਣੀਕਾਰ ਵਿਚਕਾਰ ਸਮੇਂ ਦੀ ਵਿੱਥ ਨਹੀਂ । ਆਸ ਕੀਤੀ ਜਾਏਗੀ ਕਿ ਇਤਿਹਾਸਕਾਰ ਵਿਚ ਤੈਕਾਲਿਕ ਦ੍ਰਿਸ਼ਟੀ ਹੋਵੇ, ਜਾਂ ਸਮੇਂ ਤੋਂ ਉੱਚਾ ਉਠ ਸਕਣ ਦੀ ਸਮਰੱਥਾ । ਤਾਂ ਵੀ, ਦੂਜੇ ਸਾਹਿਤ-ਰੂਪਾਂ ਅਤੇ ਨਿੱਕੀ ਕਹਾਣੀ ਦੇ ਖੇਤਰ ਵਿਚ ਥਾਂ ਨਿਸਚਿਤ ਕਰਨ ਦੇ ਮਾਪਾਂ ਵਿਚ ਫ਼ਰਕ ਪ੍ਰਤੱਖ ਹੀ ਨਜ਼ਰ ਆ ਜਾਂਦੇ ਹਨ । ਉਦਾਹਰਣ ਵਜੋਂ, ਨਿੱਕੀ ਕਹਾਣੀ ਦੇ ਖੇਤਰ ਵਿਚ ਮਾਤਰਾ ਦਾ ਆਪਣਾ ਸਥਾਨ ਹੈ । ਕੋਈ ਇਕ ਨਾਵਲ ਲਿਖ ਕੇ, ਜਾਂ ਇਕ ਨਾਟਕ ਲਿਖ ਕੇ ਆਪਣੇ ਸਾਹਿਤ-ਰੂਪ ਦੇ ਇਤਿਹਾਸ ਵਿਚ ਸ਼ਾਇਦ ਥਾਂ ਪਤ ਕਰ ਲਵੇ, ਪਰ ਨਿੱਕੀ ਕਹਾਣੀ ਜਾਂ ਕਹਾਣੀਆਂ ਦੀ ਇਕ ਕਿਤਾਬ ਲਿਖਣਾ ਇਤਿਹਾਸ ਵਿਚ ਆਪਣਾ ਨਾਂ ਦੇਣ ਲਈ ਕਾਫ਼ੀ ਨਹੀਂ। ਇਸ ਗੱਲੋਂ ਨਿੱਕੀ ਕਹਾਣੀ ਕਵਿਤਾ ਨਾਲ ਸਾਂਝ ਰਖਦੀ ਹੈ । ਇਸੇ ਤਰਾਂ ਕਹਾਣੀਕਾਰ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਪੱਤਰਕਾਰ ਵਾਂਗ ਘਟਨਾਵਾਂ ਉਪਰ ਟਿੱਪਣੀ ਤਾਂ ਕਰੇ, ਪਰ ਨਾਲ ਕਲਾ ਦਾ ਪੱਲਾ ਵੀ ਨਾ ਛੱਡੇ, ਅਤੇ ਇਸ ਟਿੱਪਣੀ ਵਚ ਨਿਰੋਲ ਵਕਤੀ ਝਮੇਲਿਆਂ ਵਿਚ ਗਲਤਾਨ ਨਾ ਹੋਵੇ, ਸਗੋ’ ਦਾਰਸ਼ਨਿਕ ਪੱਧਰ ਉਤੇ ਉੱਚਾ ਉੱਠਣ ਦਾ ਯਤਨ ਕਰੋ। ਇਸ ਤਰ੍ਹਾਂ